ਅਪ੍ਰੈਲ ’ਚ ਦੇਸ਼ ਦਾ ਗੈਸ ਉਤਪਾਦਨ 18.6 ਫੀਸਦੀ ਘਟਿਆ

05/24/2020 12:29:14 AM

ਨਵੀਂ ਦਿੱਲੀ (ਭਾਸ਼ਾ) -‘ਕੋਵਿਡ-19’ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਨੂੰ ਲਾਗੂ ਰਾਸ਼ਟਰ ਵਿਆਪੀ ਬੰਦ ਨਾਲ ਦੇਸ਼ ਦਾ ਕੁਦਰਤੀ ਗੈਸ ਦਾ ਉਤਪਾਦਨ ਅਪ੍ਰੈਲ ’ਚ 18.6 ਫੀਸਦੀ ਘੱਟ ਗਿਆ ਹੈ। ਪੈਟਰੋਲੀਅਮ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਪ੍ਰੈਲ ’ਚ ਗੈਸ ਉਤਪਾਦਨ 2.16 ਅਰਬ ਘਨਮੀਟਰ ਰਿਹਾ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਦੇ 2.65 ਅਰਬ ਘਨਮੀਟਰ ਤੋਂ 18.6 ਫੀਸਦੀ ਘੱਟ ਹੈ। ਦੇਸ਼ ਦੀ ਸਭ ਤੋਂ ਵੱਡੀ ਗੈਸ ਉਤਪਾਦਕ ਕੰਪਨੀ ਓ. ਐੱਨ. ਜੀ. ਸੀ. ਦੇ ਉਤਪਾਦਨ ’ਚ ਭਾਰੀ ਗਿਰਾਵਟ ਨਾਲ ਕੁਲ ਉਤਪਾਦਨ ਘਟਿਆ ਹੈ ।

ਸਮੀਖਿਆ ਅਧੀਨ ਮਹੀਨੇ ’ਚ ਓ. ਐੱਨ. ਜੀ. ਸੀ. ਦਾ ਗੈਸ ਉਤਪਾਦਨ 15.3 ਫੀਸਦੀ ਘੱਟ ਕੇ 1.72 ਅਰਬ ਘਨਮੀਟਰ ਰਿਹਾ। ਮੰਤਰਾਲਾ ਨੇ ਕਿਹਾ ਕਿ ‘ਕੋਵਿਡ-19’ ਦੀ ਵਜ੍ਹਾ ਨਾਲ ਗਾਹਕਾਂ ਵੱਲੋਂ ਗੈਸ ਦਾ ਉਠਾਅ ਘਟਾਉਣ ਨਾਲ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਦੇ ਗੈਸ ਉਤਪਾਦਨ ’ਚ ਕਮੀ ਆਈ ਹੈ।

ਜਨਤਕ ਖੇਤਰ ਦੀ ਆਇਲ ਇੰਡੀਆ ਲਿ. ਦਾ ਗੈਸ ਉਤਪਾਦਨ ਵੀ 10 ਫੀਸਦੀ ਘੱਟ ਕੇ 20.20 ਕਰੋਡ਼ ਘਨਮੀਟਰ ਰਹਿ ਗਿਆ। ਸਮੀਖਿਆ ਅਧੀਨ ਮਹੀਨੇ ’ਚ ਦੇਸ਼ ਦਾ ਕੱਚੇ ਤੇਲ ਦਾ ਉਤਪਾਦਨ 6.35 ਫੀਸਦੀ ਘੱਟ ਕੇ 25 ਲੱਖ ਟਨ ਰਿਹਾ। ਓ. ਐੱਨ. ਜੀ. ਸੀ. ਦਾ ਕੱਚੇ ਤੇਲ ਦਾ ਉਤਪਾਦਨ ਅਪ੍ਰੈਲ ’ਚ ਮਾਮੂਲੀ ਗਿਰਾਵਟ ਨਾਲ 17 ਲੱਖ ਟਨ ਰਿਹਾ। ਉਥੇ ਹੀ ਨਿੱਜੀ ਖੇਤਰ ਦੀਆਂ ਕੰਪਨੀਆਂ ਉਦਾਹਰਣ ਕੇਅਰਨ ਦੇ ਸੰਚਾਲਨ ਵਾਲੇ ਖੇਤਰਾਂ ਵੱਲੋਂ ਉਤਪਾਦਨ 19.2 ਫੀਸਦੀ ਘੱਟ ਕੇ 6,15,800 ਟਨ ਰਹਿ ਗਿਆ।


Karan Kumar

Content Editor

Related News