2022 ਤੱਕ ਦੇਸ਼ ''ਚ ਗੈਸ ਉਤਪਾਦਨ ਹੋਵੇਗਾ ਦੁੱਗਣਾ

Wednesday, Nov 21, 2018 - 12:53 PM (IST)

2022 ਤੱਕ ਦੇਸ਼ ''ਚ ਗੈਸ ਉਤਪਾਦਨ ਹੋਵੇਗਾ ਦੁੱਗਣਾ

ਨਵੀਂ ਦਿੱਲੀ—ਜਨਤਕ ਖੇਤਰ ਦੀਆਂ ਕੰਪਨੀਆਂ ਓ.ਐੱਨ.ਜੀ.ਸੀ. ਅਤੇ ਆਇਲ ਇੰਡੀਆ ਦੇ ਦਰਜਨਾਂ ਬੰਦ ਪਏ ਖੇਤਰਾਂ ਤੋਂ ਜੇਕਰ ਉਤਪਾਦਨ ਸ਼ੁਰੂ ਕੀਤਾ ਜਾਂਦਾ ਹੈ ਤਾਂ ਦੇਸ਼ ਦਾ ਕੁਦਰਤੀ ਗੈਸ ਉਤਪਾਦਨ ਇਕ ਤਿਹਾਈ ਤੱਕ ਵਧ ਸਕਦਾ ਹੈ ਹਾਲਾਂਕਿ ਕੰਪਨੀਆਂ ਇਨ੍ਹਾਂ ਖੇਤਰਾਂ ਤੋਂ ਉਤਪਾਦਨ ਸ਼ੁਰੂ ਕਰਨ ਦੇ ਲਈ ਉਨ੍ਹਾਂ ਨੂੰ ਵਿਕਰੀ ਦੀ ਆਜ਼ਾਦੀ ਅਤੇ ਲਾਭਕਾਰੀ ਮੁੱਲ ਤੈਅ ਕਰਨ ਦੀ ਛੂਟ ਚਾਹੁੰਦੀ ਹੈ। ਤਮਾਮ ਮੁੱਦੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਇਹ ਕਹਿਣਾ ਹੈ। 
ਦੇਸ਼ 'ਚ ਵਰਤਮਾਨ 'ਚ ਪ੍ਰਤੀ ਦਿਨ ਕਰੀਬ 9 ਕਰੋੜ ਘਨਮੀਟਰ ਕੁਦਰਤੀ ਗੈਸ ਦਾ ਉਤਪਾਦਨ ਹੁੰਦਾ ਹੈ। ਸਰਕਾਰ ਦੀ ਸਾਲ 2022 ਤੱਕ ਦੇਸ਼ 'ਚ ਗੈਸ ਉਤਪਾਦਨ ਦੁੱਗਣਾ ਕਰਨ ਦੀ ਯੋਜਨਾ ਹੈ ਤਾਂ ਜੋ ਆਯਾਤ 'ਤੇ ਨਿਰਭਰਤਾ ਘੱਟ ਕੀਤੀ ਜਾ ਸਕੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਕੁਝ ਤਰਲ ਈਂਧਨ ਨੂੰ ਵਰਤੋਂ ਤੋਂ ਹਟਾਇਆ ਜਾ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਉਤਪਾਦਨ ਦੁੱਗਣਾ ਕਰਨ ਦੇ ਲਈ ਡੂੰਘੇ ਸਮੁੰਦਰੀ ਖੇਤਰਾਂ ਅਤੇ ਸੀਮਾਵਰਤੀ ਇਲਾਕਿਆਂ 'ਚ ਤੇਲ ਅਤੇ ਗੈਸ ਖੇਤਰ 'ਚ 10 ਅਰਬ ਡਾਲਰ ਦਾ ਭਾਰੀ ਨਿਵੇਸ਼ ਕਰਨਾ ਪਵੇਗਾ।
ਇਸ ਲਿਹਾਜ਼ ਨਾਲ ਓ.ਐੱਨ.ਜੀ.ਸੀ. ਅਤੇ ਆਇਲ ਇੰਡੀਆ ਵਲੋਂ ਪਹਿਲਾਂ ਤੋਂ ਲੱਭੇ ਗਏ ਖੇਤਰਾਂ 'ਚ ਉਤਪਾਦਨ ਸ਼ੁਰੂ ਕਰਨਾ ਵਧੀਆ ਹੋਵੇਗਾ। ਕੁਦਰਤੀ ਗੈਸ ਦੀ ਕੀਮਤ ਇਸ ਸਮੇਂ 3.36 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ (ਐੱਮ.ਐੱਸ.ਬੀ.ਟੀ.ਯੂ.) ਚੱਲ ਰਿਹਾ ਹੈ ਜੋ ਉਤਪਾਦਨ ਲਾਗਤ ਤੋਂ ਕਾਫੀ ਘੱਟ ਹੈ। ਇਹ ਵਜ੍ਹਾ ਹੈ ਕਿ ਓ.ਐੱਨ.ਜੀ.ਸੀ. ਅਤੇ ਆਇਲ ਇੰਡੀਆ ਲਿਮਟਿਡ ਇਨ੍ਹਾਂ ਬੰਦ ਪਏ ਖੇਤਰਾਂ ਨਾਲ ਉਤਪਾਦਨ ਸ਼ੁਰੂ ਨਹੀਂ ਕਰ ਪਾਈ ਹੈ। ਸੂਤਰਾਂ ਮੁਤਾਬਕ ਓ.ਐੱਨ.ਜੀ.ਸੀ. ਦੇ ਕੋਲ ਪੂਰਬੀ ਖੇਤਰ 'ਚ ਆਂਧਰਾ ਪ੍ਰਦੇਸ਼, ਪੱਛਮੀ ਤੱਟੀ ਖੇਤਰ 'ਚ ਗੁਜਰਾਤ ਅਤੇ ਮੁੰਬਈ 'ਚ 35 ਅਰਬ ਘਨਮੀਟਰ ਦਾ ਉਤਪਾਦਨ ਯੋਗ ਭੰਡਾਰ ਹੈ। ਇਸ ਤਰ੍ਹਾਂ ਆਇਲ ਇੰਡੀਆ ਦੀ ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਣਾ ਗੋਦਾਵਰੀ ਬੇਸਿਨ 'ਚ ਜ਼ਮੀਨ 'ਤੇ ਲੱਭੇ ਗਏ ਬਲਾਕ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਇਨ੍ਹਾਂ ਖੇਤਰਾਂ ਨਾਲ ਹੋਣ ਵਾਲੇ ਉਤਪਾਦਨ 'ਤੇ ਮੁੱਲ ਨਿਰਧਾਰਣ ਅਤੇ ਵਿਕਰੀ ਦੀ ਛੂਟ ਦੇ ਦਿੰਦੀ ਹੈ ਤਾਂ ਸਾਰੇ ਖੇਤਰਾਂ ਨਾਲ ਉਤਪਾਦਨ ਸ਼ੁਰੂ ਕੀਤਾ ਜਾ ਸਕਦਾ ਹੈ। 


 


author

Aarti dhillon

Content Editor

Related News