ਗਰੁੜ ਏਅਰੋਸਪੇਸ ਚੇਨਈ ਦੇ ਕੋਲ ਰੱਖਿਆ ਖੇਤਰ ਲਈ ਸਥਾਪਿਤ ਕਰੇਗੀ ਡ੍ਰੋਨ ਪਲਾਂਟ

Sunday, Sep 22, 2024 - 01:14 PM (IST)

ਚੇਨਈ (ਭਾਸ਼ਾ) - ਗਰੁੜ ਏਅਰੋਸਪੇਸ ਨੇ ਕੇਂਦਰ ਦੇ ਮੇਕ ਇਨ ਇੰਡੀਆ ਮੁਹਿੰਮ ਨੂੰ ਉਤਸ਼ਾਹ ਦਿੰਦੇ ਹੋਏ ਸ਼ਹਿਰ ’ਚ ਰੱਖਿਆ ਖੇਤਰ ਲਈ ਸਮਰਪਿਤ ਇਕ ਡ੍ਰੋਨ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਗਰੁੜ ਏਅਰੋਸਪੇਸ ਦੇ ਸੰਸਥਾਪਕ-ਸੀ. ਈ. ਓ. ਅਗਨੀਸ਼ਵਰ ਜੈਪ੍ਰਕਾਸ਼ ਨੇ ਹਾਲ ਹੀ ’ਚ ਨਵੀਂ ਦਿੱਲੀ ’ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਚੇਨਈ ’ਚ ਰੱਖਿਆ ਖੇਤਰ ਲਈ ਇਕ ਵਿਸ਼ੇਸ਼ ਡ੍ਰੋਨ ਪਲਾਂਟ ’ਤੇ ਚਰਚਾ ਕੀਤੀ ਸੀ।

ਇਹ ਵੀ ਪੜ੍ਹੋ :     ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM

ਗੱਲਬਾਤ ਦੌਰਾਨ ਉਨ੍ਹਾਂ ਨੇ ਐੱਚ. ਏ. ਐੱਲ. ਅਤੇ ਬੀ. ਈ. ਐੱਮ. ਐੱਲ. ਦੀ ਸਲਾਹ ਅਨੁਸਾਰ ਅਤਿਆਧੁਨਿਕ ਡ੍ਰੋਨ ਡਿਜ਼ਾਈਨ, ਵਿਨਿਰਮਾਣ ਅਤੇ ਪ੍ਰੀਖਣ ਪਲਾਂਟ ਸਥਾਪਿਤ ਕਰਨ ਦੀ ਗੱਲ ਕਹੀ। ਪ੍ਰਸਤਾਵਿਤ ਪਲਾਂਟ ’ਚ ਸਵਦੇਸ਼ੀ ਡ੍ਰੋਨ ਉਪ-ਪ੍ਰਣਾਲੀ ਵਿਕਾਸ ਅਤੇ ਡ੍ਰੋਨ ਮੋਟਰ, ਬੈਟਰੀ ਅਤੇ ਟਰਾਂਸਮੀਟਰ ਜਿਵੇਂ ਮਹੱਤਵਪੂਰਨ ਪਾਰਟਸ ਦਾ ਸਥਾਨਕ ਪੱਧਰ ’ਤੇ ਵਿਨਿਰਮਾਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ :     ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)

ਰੱਖਿਆ ਮੰਤਰੀ ਨਾਲ ਗੱਲਬਾਤ ’ਤੇ ਟਿੱਪਣੀ ਕਰਦੇ ਹੋਏ ਜੈਪ੍ਰਕਾਸ਼ ਨੇ ਕਿਹਾ, ‘‘ਮੈਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਰੱਖਿਆ ਮੰਤਰੀ ਨੇ ਭਾਰਤ ’ਚ ਡ੍ਰੋਨ ਬਣਾਉਣ ਦੀ ਗਰੁੜ ਏਅਰੋਸਪੇਸ ਦੀ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਆਪਣਾ ਪੂਰਾ ਸਮਰਥਨ ਦਿੱਤਾ। ਜੈਪ੍ਰਕਾਸ਼ ਨੇ ਹਾਲ ਹੀ ’ਚ ਇਜ਼ਰਾਈਲ ਸਥਿਤ ਏਗਰੋਇੰਗ ਅਤੇ ਗਰੀਸ ਸਥਿਤ ਸਪਿਰਿਟ ਏਅਰੋਨਾਟਿਕਸ ਨਾਲ ਕੀਤੀ ਗਈ ਭਾਈਵਾਲੀ ’ਤੇ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ :     ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ

ਇਹ ਵੀ ਪੜ੍ਹੋ :      ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News