ਸੋਨਾ-ਚਾਂਦੀ ਅਨੁਪਾਤ ’ਚ ਵਧਿਆ ਫਰਕ, ਚਾਂਦੀ ’ਚ ਛੇਤੀ ਆ ਸਕਦੀ ਹੈ ਤੇਜ਼ੀ
Sunday, May 25, 2025 - 11:01 AM (IST)

ਨਵੀਂ ਦਿੱਲੀ (ਵਿਸ਼ੇਸ਼) - ਪੂਰੀ ਦੁਨੀਆ ’ਚ ਚੱਲ ਰਹੇ ਗਲੋਬਲ ਵਪਾਰ ਸਮਝੌਤਿਆਂ ਦਰਮਿਆਨ ਚਾਂਦੀ ਛੇਤੀ ਹੀ ਨਿਵੇਸ਼ਕਾਂ ਦੀ ਪਸੰਦ ਬਣ ਸਕਦੀ ਹੈ। ਪਿਛਲੇ ਇਕ ਸਾਲ ਤੋਂ ਵਿਗੜੇ ਭੂ-ਸਿਆਸੀ ਹਲਾਤਾਂ ਅਤੇ ਟ੍ਰੇਡ ਡੀਲਜ਼ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਸੋਨੇ ’ਚ ਨਿਵੇਸ਼ਕਾਂ ਦੀ ਦਿਲਚਸਪੀ ਹਾਵੀ ਰਹੀ ਹੈ ਅਤੇ ਹੁਣ ਟ੍ਰੇਡ ਡੀਲਜ਼ ਦੇ ਅੰਤਿਮ ਰੂਪ ਲੈਣ ਤੋਂ ਬਾਅਦ ਚਾਂਦੀ ’ਚ ਨਿਵੇਸ਼ਕਾਂ ਦਾ ਭਰੋਸਾ ਵਧ ਸਕਦਾ ਹੈ । 3 ਸਾਲ ਦੀ ਮਿਆਦ ਲਈ ਸੋਨੇ ਅਤੇ ਚਾਂਦੀ ਦੇ ਫੰਡ ਨੇ ਕ੍ਰਮਵਾਰ 21.28 ਫ਼ੀਸਦੀ ਅਤੇ 14.78 ਫ਼ੀਸਦੀ ਚੱਕਰ ਵਾਧਾ ਸਾਲਾਨਾ ਔਸਤ ਰਿਟਰਨ ਦਿੱਤਾ ਹੈ। ਹਾਲਾਂਕਿ, ਪਿਛਲੇ ਇਕ ਸਾਲ ’ਚ ਸੋਨੇ ਦੇ ਐਕਸਚੇਂਜ-ਟ੍ਰੇਡਿਡ ਫੰਡ (ਈ. ਟੀ. ਐੱਫ.) ’ਚ ਔਸਤਨ 1.62 ਫ਼ੀਸਦੀ ਦੀ ਤੇਜ਼ੀ ਆਈ ਹੈ, ਜਦੋਂ ਕਿ ਚਾਂਦੀ ਦੇ ਈ. ਟੀ. ਐੱਫ. ’ਚ 0.55 ਫ਼ੀਸਦੀ ਦਾ ਵਾਧਾ ਹੋਇਆ ਹੈ। ਭਾਵ ਸੋਨੇ ਤੇ ਚਾਂਦੀ ਵਿਚਾਲੇ ਅਨੁਪਾਤ ਵਧਿਆ ਹੈ।
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਮਾਹਿਰਾਂ ਦਾ ਮੰਨਣਾ ਹੈ ਕਿ ਸੋਨਾ ਵੱਖ-ਵੱਖ ਪੋਰਟਫੋਲੀਓ ਦਾ ਇਕ ਮੁੱਖ ਹਿੱਸਾ ਬਣਿਆ ਹੋਇਆ ਹੈ ਪਰ ਚਾਂਦੀ ’ਚ ਨਿਵੇਸ਼ ਹੁਣ ਇਕ ਵਧੀਆ ਮੌਕਾ ਹੋ ਸਕਦਾ ਹੈ ਐਡਲਵਾਈਸ ਮਿਊਚੁਅਲ ਫੰਡ ਦੇ ਸੀਨੀਅਰ ਵਾਈਜ਼ ਪ੍ਰੈਜੀਡੈਂਟ, ਨਿਰੰਜਨ ਅਵਸਥੀ ਕਹਿੰਦੇ ਹਨ, ‘‘ਮਜ਼ਬੂਤ ਮੰਗ ਅਤੇ ਅਨੁਕੂਲ ਸੋਨਾ-ਚਾਂਦੀ ਅਨੁਪਾਤ ਦੇ ਬਾਵਜੂਦ, ਚਾਂਦੀ ਅਜੇ ਵੀ ਆਪਣੇ 45 ਡਾਲਰ ਦੇ ਸਿਖਰਲੇ ਪੱਧਰ ਤੋਂ ਹੇਠਾਂ ਕਾਰੋਬਾਰ ਕਰ ਰਹੀ ਹੈ।’’ ਇਤਿਹਾਸਕ ਤੌਰ ’ਤੇ, ਅਜਿਹੇ ਅਨੁਪਾਤ ਨੇ ਚਾਂਦੀ ਦੇ ਬਿਹਤਰ ਪ੍ਰਦਰਸ਼ਨ ਦਾ ਸੰਕੇਤ ਦਿੱਤਾ ਹੈ। ਜਦੋਂ ਕਿ ਸੋਨਾ ਆਪਣਾ ਵਾਧਾ ਜਾਰੀ ਰੱਖ ਸਕਦਾ ਹੈ, ਚਾਂਦੀ ਇਸ ’ਚ ਮੁਕਾਬਲਾ ਕਰ ਸਕਦੀ ਹੈ, ਜਿਸ ਨਾਲ ਇਹ ਚਾਂਦੀ ਦੇ ਈ. ਟੀ. ਐੱਫ. ’ਤੇ ਵਿਚਾਰ ਕਰਨ ਦਾ ਇਕ ਵਧੀਆ ਸਮਾਂ ਬਣ ਜਾਂਦਾ ਹੈ। ਮਿਰਾਏ ਐਸੈੱਟ ਇੰਵੇਸਟਮੇਂਟ ਮੈਨੇਜਰਜ਼ (ਇੰਡੀਆ) ਦੇ ਹੈੱਡ-ਈ. ਟੀ. ਐੱਫ. ਪ੍ਰੋਡਕਟ ਅਤੇ ਫੰਡ ਮੈਨੇਜਰ, ਸਿੱਧਾਰਥ ਸ਼੍ਰੀਵਾਸਤਵ ਕਹਿੰਦੇ ਹਨ, ‘‘ਜਦੋਂ ਕਿ ਸੋਨਾ ਹੁਣ ਮਜ਼ਬੂਤ ਹੋਣਾ ਜਾਰੀ ਰੱਖੇਗਾ, ਅਸੀਂ ਚਾਂਦੀ ਬਾਰੇ ਮੁਕਾਬਲਤਨ ਆਸ਼ਾਵਾਦੀ ਹਾਂ।’’
ਇਹ ਵੀ ਪੜ੍ਹੋ : ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ
ਮੰਗ ਸਪਲਾਈ ਨਾਲੋਂ ਜ਼ਿਆਦਾ
ਭੂ-ਸਿਆਸੀ ਤਣਾਅ, ਟ੍ਰੇਡ ਵਾਰ ਅਤੇ ਕੇਂਦਰੀ ਬੈਂਕ ਦੀ ਖਰੀਦ ਨਾਲ ਪੈਦਾ ਸੁਰੱਖਿਅਤ-ਹੈਵਨ ਮੰਗ ਨਾਲ ਸੋਨੇ ਨੂੰ ਫਾਇਦਾ ਹੋਇਆ ਹੈ। ਦੇਸ਼ਾਂ ਦੇ ਨਵੇਂ ਵਪਾਰ ਸਮਝੌਤਿਆਂ ’ਚ ਸ਼ਾਮਲ ਹੋਣ ਨਾਲ, ਇਸ ਦੀ ਉਦਯੋਗਕ ਉਪਯੋਗਿਤਾ ਕਾਰਨ ਚਾਂਦੀ ਦੀ ਮੰਗ ਵਧ ਸਕਦੀ ਹੈ। ਜੇਰੋਧਾ ਫੰਡ ਹਾਊਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਾਲ ਜੈਨ ਕਹਿੰਦੇ ਹਨ, ‘‘ਚਾਂਦੀ ਇਕ ਉਦਯੋਗਕ ਅਤੇ ਕੀਮਤੀ ਧਾਤੂ ਦੋਹਾਂ ਦੀ ਦੋਹਰੀ ਭੂਮਿਕਾ ਨਿਭਾਉਂਦੀ ਹੈ, ਜੋ ਨਿਵੇਸ਼ਕਾਂ ਨੂੰ ਪੋਰਟਫੋਲੀਓ ਵਿਭਿੰਨਤਾ ਲਈ ਇਕ ਵੱਖਰਾ ਮੌਕਾ ਪ੍ਰਦਾਨ ਕਰਦੀ ਹੈ। ਅਕਸ਼ੇ ਊਰਜਾ, ਇਲੈਕਟ੍ਰਾਨਿਕਸ, ਦੂਰਸੰਚਾਰ ਅਤੇ ਮੋਟਰ ਵਾਹਨ ਵਰਗੇ ਪ੍ਰਮੁੱਖ ਖੇਤਰਾਂ ’ਚ ਵਧਦੀ ਮੰਗ ਨਾਲ ਇਸ ਦੀ ਲੰਮੀ ਮਿਆਦ ਦੇ ਵਿਕਾਸ ਦੀ ਸੰਭਾਵਨਾ ਮਜ਼ਬੂਤ ਬਣੀ ਹੋਈ ਹੈ।’’ ਅਵਸਥੀ ਕਹਿੰਦੇ ਹਨ, ‘‘ਮੰਗ ’ਚ ਵਾਧਾ ਅਜੇ ਵੀ ਸਪਲਾਈ ਨਾਲੋਂ ਜ਼ਿਆਦਾ ਹੋਣ ਕਾਰਨ, ਅਸੀਂ ਉਮੀਦ ਕਰਦੇ ਹਾਂ ਕਿ ਮੱਧ ਮਿਆਦ ’ਚ ਚਾਂਦੀ ਸੋਨੇ ਨਾਲੋਂ ਬਿਹਤਰ ਪ੍ਰਦਰਸ਼ਨ ਕਰੇਗੀ।’’
ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ’ਚ ਵੱਡੀ ਠੱਗੀ ਪਰਦਾਫਾਸ਼, ਖਾਤੇ ’ਚੋਂ ਉਡਾਏ 24.40 ਲੱਖ ਰੁਪਏ
ਜੋਖਮ ਦੀ ਜਾਣਕਾਰੀ ਹੋਣਾ ਜ਼ਰੂਰੀ
ਅਵਸਥੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਜੋਖਮਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਹੋਰ ਕਮੋਡਿਟੀ ਵਾਂਗ, ਚਾਂਦੀ ਵੀ ਮੰਦੀ ’ਚੋਂ ਲੰਘ ਸਕਦੀ ਹੈ। ਇਹ ਕੀਮਤ ਵਧਣ ਤੋਂ ਇਲਾਵਾ ਕੋਈ ਕਮਾਈ ਵੀ ਨਹੀਂ ਦਿੰਦੀ ਹੈ। ਸ਼੍ਰੀਵਾਸਤਵ ਕਹਿੰਦੇ ਹਨ, ‘‘ਚਾਂਦੀ ਦੇ ਈ. ਟੀ. ਐੱਫ. ’ਚ ਨਿਵੇਸ਼ ਕਰਦੇ ਸਮੇਂ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੇ ਇਤਿਹਾਸਕ ਤੌਰ ’ਤੇ ਸੋਨੇ ਦੇ ਮੁਕਾਬਲੇ ਜ਼ਿਆਦਾ ਮੁੱਲ ਸਥਿਰਤਾ ਵਿਖਾਈ ਹੈ ਅਤੇ ਇਹ ਉਮੀਦ ਨਾਲੋਂ ਮੱਠੀ ਉਦਯੋਗਕ ਮੰਗ ਦੇ ਜੋਖਮ ਦੇ ਸੰਪਰਕ ’ਚ ਹੈ।’’
ਇਹ ਵੀ ਪੜ੍ਹੋ : ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ
ਈ. ਟੀ. ਐੱਫ. ਰਸਤਾ ਅਪਣਾਓ
ਚਾਂਦੀ ਦੇ ਈ. ਟੀ. ਐੱਫ. ਦੇ ਜ਼ਰੀਏ ਨਿਵੇਸ਼ ਕਰ ਕੇ, ਨਿਵੇਸ਼ਕ ਭੌਤਿਕ ਚਾਂਦੀ ਨਾਲ ਜੁੜੀਆਂ ਚੁਣੌਤੀਆਂ ਵਰਗੀ ਸ਼ੁੱਧਤਾ ਦਾ ਮੁਲਾਂਕਣ, ਭੰਡਾਰਣ (ਇਹ ਸੋਨੇ ਨਾਲੋਂ ਭਾਰੀ ਹੈ) ਅਤੇ ਬੀਮਾ ਲਾਗਤ (ਜਾਇਦਾਦ ਦੀ ਸੁਰੱਖਿਆ ਲਈ) ਤੋਂ ਬਚ ਸਕਦੇ ਹਨ। ਕੁੱਲ ਮਿਲਾ ਕੇ, ਚਾਂਦੀ ਦੇ 15 ਈ. ਟੀ. ਐੱਫ. ਦੇ ਕੋਲ 15,470.76 ਕਰੋਡ਼ ਰੁਪਏ ਦੀ ਜਾਇਦਾਦ ਹੈ। ਸ਼੍ਰੀਵਾਸਤਵ ਕਹਿੰਦੇ ਹਨ, ‘‘ਚਾਂਦੀ ਦੇ ਈ. ਟੀ. ਐੱਫ. ’ਚ ਨਿਵੇਸ਼ ਕਰਦੇ ਸਮੇਂ ਨਿਵੇਸ਼ਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੈਣ-ਦੇਣ ਮੁੱਲ ਈ. ਟੀ. ਐੱਫ. ਦੇ ਅਸਲ ਸਮੇਂ ਦੇ ਸੰਕੇਤਕ ਸ਼ੁੱਧ ਜਾਇਦਾਦ ਮੁੱਲ ( ਆਈ ਨੈਵ) ਦੇ ਆਸ-ਪਾਸ ਹੋਵੇ। ਨਿਵੇਸ਼ਕਾਂ ਨੂੰ ਲੈਣ-ਦੇਣ ਕਰਨ ਲਈ ਇਕ ਥ੍ਰੈਸ਼ਹੋਲਡ ਕੀਮਤ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਉਚਿਤ ਮੁੱਲ ਤੋਂ ਬਹੁਤ ਦੂਰ ਹੋ ਸਕਦਾ ਹੈ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8