ਹੈਂ! ਐਨਾ ਸਸਤਾ ਹੋ ਗਿਆ ਸੋਨਾ, ਨਵੀਆਂ ਕੀਮਤਾਂ ਜਾਣ ਉੱਡਣਗੇ ਹੋਸ਼

Saturday, May 17, 2025 - 04:49 PM (IST)

ਹੈਂ! ਐਨਾ ਸਸਤਾ ਹੋ ਗਿਆ ਸੋਨਾ, ਨਵੀਆਂ ਕੀਮਤਾਂ ਜਾਣ ਉੱਡਣਗੇ ਹੋਸ਼

ਨੈਸ਼ਨਲ ਡੈਸਕ : ਜੇ ਤੁਸੀਂ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਚੰਗਾ ਮੌਕਾ ਸਾਬਤ ਹੋ ਸਕਦਾ ਹੈ। ਹਾਲ ਹੀ ਵਿੱਚ ਭਾਰਤ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 22 ਅਪ੍ਰੈਲ 2025 ਨੂੰ ਸੋਨਾ ₹99,358 ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ 'ਤੇ ਰਿਹਾ, ਪਰ ਇਸ ਤੋਂ ਬਾਅਦ ਇਸ ਦੀ ਕੀਮਤ ਵਿੱਚ ਲਗਭਗ 7ਫੀਸਦ ਦੀ ਗਿਰਾਵਟ ਆ ਚੁੱਕੀ ਹੈ। ਅੱਜ ਭਾਰਤ ਵਿੱਚ 24 ਕੈਰਟ ਸੋਨੇ ਦੀ ਕੀਮਤ ₹95,290 ਪ੍ਰਤੀ 10 ਗ੍ਰਾਮ ਹੈ। ਹਾਲਾਂਕਿ ਇਨ੍ਹਾਂ 'ਚ ਪਿਛਲੇ ਦਿਨ ਦੇ ਮੁਕਾਬਲੇ 10 ਰੁਪਏ ਦਾ ਮਾਮੂਲੀ ਵਾਧਾ ਦਰਜ ਹੋਇਆ ਹੈ, ਪਰ ਲੰਮੇ ਅਰਸੇ ਦੇ ਗਿਰਾਵਟ ਰੁਝਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਸੋਨੇ ਦੀ ਕੀਮਤ ਵਿੱਚ ਗਿਰਾਵਟ ਦੇ ਮੁੱਖ ਕਾਰਨ:

ਭਾਰਤ-ਪਾਕਿਸਤਾਨ ਤਣਾਅ ਵਿੱਚ ਕਮੀ : 12 ਮਈ 2025 ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ ਖੇਤਰੀ ਤਣਾਅ ਵਿੱਚ ਕਮੀ ਆਈ ਹੈ। ਨਿਵੇਸ਼ਕ ਹੁਣ "ਸੇਫ ਹੇਵਨ" ਜਿਵੇਂ ਕਿ ਸੋਨੇ ਵਿੱਚ ਪੈਸਾ ਲਗਾਉਣ ਤੋਂ ਹਿਚਕ ਰਹੇ ਹਨ।

ਅਮਰੀਕੀ ਬਾਂਡ ਯੀਲਡ ਵਿੱਚ ਵਾਧਾ : ਅਮਰੀਕਾ ਦੇ 10 ਸਾਲਾ ਬਾਂਡ ਯੀਲਡ 4.5% ਤੋਂ ਉੱਪਰ ਪਹੁੰਚਣ ਕਾਰਨ, ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ। ਇਸ ਨਾਲ ਸੋਨਾ ਮਹਿੰਗਾ ਹੋ ਗਿਆ ਹੈ ਅਤੇ ਮੰਗ ਘੱਟ ਹੋਈ ਹੈ।

ਅਮਰੀਕਾ-ਚੀਨ ਵਪਾਰਿਕ ਤਣਾਅ ਵਿੱਚ ਢੀਲ : ਦੋਹਾਂ ਦੇਸ਼ਾਂ ਵਿੱਚ ਟੈਰਿਫ ਘਟਾਉਣ 'ਤੇ ਸਹਿਮਤੀ ਬਣੀ ਹੈ, ਜਿਸ ਨਾਲ ਨਿਵੇਸ਼ਕਾਂ ਨੇ ਖ਼ਤਰੇ ਵਾਲੀਆਂ ਅਸੈੱਟ ਕਲਾਸਾਂ ਵੱਲ ਰੁਖ ਕੀਤਾ ਹੈ।

 ਨਿਵੇਸ਼ਕਾਂ ਵੱਲੋਂ ਮੁਨਾਫਾ ਵਸੂਲੀ : ਅਪ੍ਰੈਲ 2025 ਵਿੱਚ ਜਦੋਂ ਸੋਨਾ ₹1 ਲੱਖ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ ਸੀ, ਤਦੋਂ ਬਹੁਤ ਸਾਰੇ ਨਿਵੇਸ਼ਕਾਂ ਨੇ ਆਪਣਾ ਮੁਨਾਫਾ ਕੱਢ ਲਿਆ।

ਸ਼ੇਅਰ ਬਾਜ਼ਾਰ ਵਿੱਚ ਤੇਜ਼ੀ: ਵਿਸ਼ਵ ਪੱਧਰ 'ਤੇ ਸ਼ੇਅਰ ਬਾਜ਼ਾਰ ਚਮਕ ਰਹੇ ਹਨ। ਨਿਵੇਸ਼ਕ ਹੁਣ ਆਪਣਾ ਧਨ ਸੋਨੇ ਤੋਂ ਕੱਢ ਕੇ ਸ਼ੇਅਰਾਂ ਵਿੱਚ ਲਗਾ ਰਹੇ ਹਨ।

ਕੀ ਹਨ ਭਵਿੱਖ ਦੇ ਸੰਕੇਤ:

ਐਕਸਿਸ ਸਿਕਿਊਰਿਟੀਜ਼ ਦੀ ਰਿਪੋਰਟ ਮੁਤਾਬਕ, ਸੋਨਾ ਪਹਿਲੀ ਵਾਰ ਦਸੰਬਰ 2024 ਤੋਂ ਬਾਅਦ 50-ਦਿਨਾਂ ਦੇ ਮੂਵਿੰਗ ਐਵਰੇਜ ਤੋਂ ਹੇਠਾਂ ਬੰਦ ਹੋ ਸਕਦਾ ਹੈ, ਜੋ ਇਸ ਦੀ ਕਮਜ਼ੋਰੀ ਦਾ ਸੰਕੇਤ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ $3,136/ਔਂਸ ਨੂੰ ਇੱਕ ਅਹਿਮ "ਸਪੋਰਟ ਲੈਵਲ" ਮੰਨਿਆ ਜਾ ਰਿਹਾ ਹੈ। ਜੇਕਰ ਸੋਨਾ ਇਸ ਪੱਧਰ ਤੋਂ ਹੇਠਾਂ ਲੁੜਕਦਾ (ਆਉਂਦਾ) ਹੈ ਤਾਂ ਇਹ $2,875 – $2,950 ਤੱਕ ਵੀ ਜਾ ਸਕਦਾ ਹੈ।

ਕੀ ਆ ਗਿਆ ਸੋਨਾ ਖਰੀਦਣ ਦਾ ਸਹੀ ਸਮਾਂ?

ਬਜ਼ਾਰ ਵਿਸ਼ਲੇਸ਼ਕ ਮੰਨ ਰਹੇ ਹਨ ਕਿ ₹87,000 – ₹88,000 ਪ੍ਰਤੀ 10 ਗ੍ਰਾਮ ਦੀ ਕੀਮਤ ਤੱਕ ਸੋਨਾ ਘੱਟ ਸਕਦਾ ਹੈ।ਅਜਿਹੇ ਵਿੱਚ, ਜੋ ਨਿਵੇਸ਼ਕ ਲੰਬੇ ਸਮੇਂ ਲਈ ਸੋਨੇ 'ਚ ਪੈਸਾ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਗਿਰਾਵਟ ਇੱਕ ਮੌਕਾ ਹੋ ਸਕਦੀ ਹੈ।

88,000 ਹਜ਼ਾਰ ਤਕ ਡਿੱਗ ਸਕਦਾ ਸੋਨਾ? 

ਬਾਜ਼ਾਰ ਮਾਹਿਰਾਂ ਦੇ ਹਵਾਲੇ ਨਾਲ ਆਈਆਂ ਮੀਡੀਆਂ ਰਿਪੋਰਟਸ 'ਚ ਦੱਸਿਆ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਘੱਟ ਸਮੇਂ ਵਿੱਚ $3,000 – $3,050 (87,000 – 88,000 रुपये) ਤਕ ਡਿੱਗ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਲਈ ਇਹ ਗਿਰਾਵਟ ਖਰੀਦਦਾਰੀ ਦਾ ਮੌਕਾ ਹੋ ਸਕਦੀ ਹੈ। 

ਸੋਨੇ ਦੀ ਕੀਮਤਾਂ ਹਾਲਾਂਕਿ ਹੌਲੀ ਹੌਲੀ ਘਟ ਰਹੀਆਂ ਹਨ, ਪਰ ਇਹ ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ। ਅਗਲੇ ਹਫ਼ਤੇ  ਦੇ ਦੌਰਾਨ ਕੀਮਤਾਂ ਵਿੱਚ ਵੱਡਾ ਬਦਲਾਅ ਆ ਸਕਦਾ ਹੈ, ਜੋ ਕਿ ਨਵੇਂ ਨਿਵੇਸ਼ ਫੈਸਲਿਆਂ ਦੀ ਦਿਸ਼ਾ ਤੈਅ ਕਰੇਗਾ।

 


author

DILSHER

Content Editor

Related News