ਗਣੇਸ਼ ਚਤੁਰਥੀ ਲਈ ਖ਼ਰੀਦਦਾਰੀ ’ਤੇ GST ਦੀ ਮਾਰ, ਘਟ ਰਹੀ ਮੂਰਤੀਆਂ ਦੀ ਉਚਾਈ ਅਤੇ ਵਧ ਰਹੇ ਰੇਟ
Sunday, Aug 28, 2022 - 01:04 PM (IST)
ਨਵੀਂ ਦਿੱਲੀ (ਇੰਟ.) – ਮਹਿੰਗਾਈ ਦਾ ਅਸਰ ਹੁਣ ਤਿਓਹਾਰਾਂ ’ਤੇ ਵੀ ਸਪੱਸ਼ਟ ਦੇਖਿਆ ਜਾ ਰਿਹਾ ਹੈ। ਪੂਰੇ ਦੇਸ਼ ’ਚ 31 ਅਗਸਤ ਨੂੰ ਗਣੇਸ਼ ਚਤੁਰਥੀ ਦਾ ਤਿਓਹਾਰ ਮਨਾਇਆ ਜਾਵੇਗਾ ਪਰ ਭਗਵਾਨ ਗਣੇਸ਼ ਦੀ ਮੂਰਤੀ ’ਤੇ ਵੀ ਹੁਣ ਜੀ. ਐੱਸ. ਟੀ. ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਸਾਲ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਰੇਟ ਜੀ. ਐੱਸ. ਟੀ. ਵਧਣ ਕਾਰਨ 40 ਫੀਸਦੀ ਤੱਕ ਵਧ ਗਏ ਹਨ। ਜੀ. ਐੱਸ. ਟੀ. ਦੀਆਂ ਵਧੀਆਂ ਹੋਈਆਂ ਦਰਾਂ ਨੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੀਆਂ ਕੀਮਤਾਂ ਨੂੰ ਅਸਮਾਨ ’ਤੇ ਪਹੁੰਚਾ ਦਿੱਤਾ ਹੈ।
ਦੇਸ਼ ਦੇ ਬਾਜ਼ਾਰਾਂ ’ਚ ਗਣਪਤੀ ਬੱਪਾ ਦੀਆਂ ਮੂਰਤੀਆਂ ਪਹਿਲਾਂ ਦੀ ਤੁਲਨਾ ’ਚ ਹੁਣ ਡੇਢ ਤੋਂ ਦੋ ਗੁਣਾ ਜ਼ਿਆਦਾ ਮਹਿੰਗੀਆਂ ਵਿਕ ਰਹੀਆਂ ਹਨ। ਤੁਹਾਨੂੰ ਦੱਸ ਦਈਏ ਿਕ ਗਣਪਤੀ ਦੀ ਔਸਤ ਮੂਰਤੀ ਜੋ ਕੋਰੋਨਾ ਕਾਲ ਤੋਂ ਪਹਿਲਾਂ 500 ਤੋਂ 800 ਰੁਪਏ ’ਚ ਮੁਹੱਈਆ ਹੋਇਆ ਕਰਦੀ ਸੀ, ਉਹ ਇਸ ਸਾਲ 1000 ਤੋਂ 1200 ਰੁਪਏ ’ਚ ਵਿਕ ਰਹੀ ਹੈ।