ਫਿਊਚਰ ਰਿਟੇਲ ਨੇ ਕੌਮਾਂਤਰੀ ਬਾਂਡ ਬਾਜ਼ਾਰ ਤੋਂ 50 ਕਰੋੜ ਡਾਲਰ ਜੁਟਾਏ

Wednesday, Jan 15, 2020 - 02:08 PM (IST)

ਫਿਊਚਰ ਰਿਟੇਲ ਨੇ ਕੌਮਾਂਤਰੀ ਬਾਂਡ ਬਾਜ਼ਾਰ ਤੋਂ 50 ਕਰੋੜ ਡਾਲਰ ਜੁਟਾਏ

ਨਵੀਂ ਦਿੱਲੀ—ਕਿਸ਼ੋਰ ਬਿਆਨੀ ਦੀ ਅਗਵਾਈ ਵਾਲੀ ਕੰਪਨੀ ਫਿਊਚਰ ਰਿਟੇਲ ਨੇ ਡਾਲਰ ਮੁੱਲ ਵਾਲੇ ਬਾਂਡਾਂ ਦੇ ਰਾਹੀਂ 50 ਕਰੋੜ ਡਾਲਰ ਜੁਟਾਏ ਹਨ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ।
ਕੰਪਨੀ ਨੇ ਕਿਹਾ ਕਿ ਇਹ ਭਾਰਤ ਦੇ ਖੁਦਰਾ ਅਤੇ ਉਪਭੋਕਤਾ ਖੇਤਰ ਦਾ ਪਹਿਲਾਂ ਕੌਮਾਂਤਰੀ ਬਾਂਚ ਸੌਦਾ ਹੈ। ਫਿਊਚਰ ਰਿਟੇਲ ਲਿਮਟਿਡ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਰਾਕੇਸ਼ ਬਿਆਨੀ ਨੇ ਕਿਹਾ ਕਿ ਇਸ ਨਾਲ ਸਾਨੂੰ ਵਿੱਤੀਪੋਸ਼ਣ ਦੇ ਸਰੋਤਾਂ ਦੇ ਵਿਵਿਧੀਕਰਨ 'ਚ ਮਦਦ ਮਿਲੇਗੀ। ਕੰਪਨੀ ਇਸ ਧਨ ਦੀ ਵਰਤੋਂ ਫਿਊਚਰ ਇੰਟਰਪ੍ਰਾਈਜੇਜ਼ ਲਿਮਟਿਡ ਤੋਂ ਸਟੋਰ ਖਰੀਦਣ 'ਚ ਕੀਤਾ ਜਾਵੇਗਾ। ਇਨ੍ਹਾਂ ਪ੍ਰਤੀਭੂਤੀਆਂ ਨੂੰ ਸਿੰਗਾਪੁਰ ਐਕਸਚੇਂਜ ਸਕਿਓਰਟੀਜ਼ ਟ੍ਰੇਡਿੰਗ ਲਿਮਟਿਡ (ਐੱਸ.ਜੀ.ਐਕਸ-ਐੱਸ.ਟੀ.) 'ਚ ਸੂਚੀਬੱਧ ਕੀਤਾ ਜਾਵੇਗਾ।


author

Aarti dhillon

Content Editor

Related News