ਫਿਊਚਰ ਐਂਟਰਪ੍ਰਾਈਜਿਜ਼ ਦਿਵਾਲਾ ਪ੍ਰਕਿਰਿਆ ਤੋਂ ਬਚਣ ਲਈ ਬੀਮਾ ਕਾਰੋਬਾਰ ਵੇਚ ਕੇ 3000 ਕਰੋੜ ਰੁਪਏ ਜੁਟਾਏਗੀ

Monday, May 09, 2022 - 10:34 AM (IST)

ਫਿਊਚਰ ਐਂਟਰਪ੍ਰਾਈਜਿਜ਼ ਦਿਵਾਲਾ ਪ੍ਰਕਿਰਿਆ ਤੋਂ ਬਚਣ ਲਈ ਬੀਮਾ ਕਾਰੋਬਾਰ ਵੇਚ ਕੇ 3000 ਕਰੋੜ ਰੁਪਏ ਜੁਟਾਏਗੀ

ਨਵੀਂ ਦਿੱਲੀ (ਭਾਸ਼ਾ) – ਕਰਜ਼ੇ ’ਚ ਡੁੱਬੇ ਫਿਊਚਰ ਸਮੂਹ ਦੀ ਕੰਪਨੀ ਫਿਊਚਰ ਐਂਟਰਪ੍ਰਾਈਜਿਜ਼ ਲਿਮਟਿਡ ਕਰਜ਼ਾ ਅਦਾ ਕਰਨ ਲਈ ਬੀਮਾ ਕਾਰੋਬਾਰ ’ਚ ਆਪਣੀ ਹਿੱਸੇਦਾਰੀ ਵੇਚ ਕੇ ਕਰੀਬ 3000 ਕਰੋੜ ਰੁਪਏ ਜੁਟਾਏਗੀ। ਉਦਯੋਗ ਸੂਤਰਾਂ ਨੇ ਦੱਸਿਆ ਕਿ ਇਸ ਨਾਲ ਕੰਪਨੀ ਦਿਵਾਲਾ ਪ੍ਰਕਿਰਿਆ ’ਚ ਜਾਣ ਤੋਂ ਬਚ ਸਕਦੀ ਹੈ। ਵੀਰਵਾਰ ਨੂੰ ਫਿਊਚਰ ਐਂਟਰਪ੍ਰਾਈਜਿਜ਼ ਲਿਮਟਿਡ ਨੇ ਆਪਣੇ ਸਾਂਝੇ ਉੱਦਮ ਜਨਰਲੀ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ’ਚ 25 ਫੀਸਦੀ ਹਿੱਸੇਦਾਰੀ ਦੀ ਵਿਕਰੀ ਦੀ ਪ੍ਰਕਿਰਿਆ ਪੂਰੀ ਕਰ ਲਈ ਸੀ।

ਇਹ ਸੌਦਾ 1,266.07 ਕਰੋੜ ਰੁਪਏ ’ਚ ਹੋਇਆ। ਇਸ ਤੋਂ ਬਾਅਦ ਵੀ ਐੱਫ. ਜੀ. ਆਈ. ਆਈ. ਸੀ. ਐੱਲ. ’ਚ ਐੱਫ. ਈ. ਐੱਲ. ਦੀ ਸਿੱਧੇ ਅਤੇ ਅਸਿੱਧੇ ਤੌਰ ’ਤੇ 24.91 ਫੀਸਦੀ ਹਿੱਸੇਦਾਰੀ ਬਣੀ ਰਹੇਗੀ। ਇਕ ਸੂਤਰ ਨੇ ਕਿਹਾ ਕਿ ਅਗਲੇ 30 ਤੋਂ 40 ਦਿਨਾਂ ਦੇ ਅੰਤਰ ਸਾਧਾਰਣ ਬੀਮਾ ਕਾਰੋਬਾਰ ’ਚ ਬਾਕੀ ਦੀ 25 ਫੀਸਦੀ ਹਿੱਸੇਦਾਰੀ 1,250 ਕਰੋੜ ਰੁਪਏ ’ਚ ਹੋਰ ਕੰਪਨੀ ਨੂੰ ਵੇਚਣਗੇ।

ਇਸ ਤੋਂ ਇਲਾਵਾ ਐੱਫ. ਈ. ਐੱਲ. ਦੀ ਜੀਵਨ ਬੀਮਾ ਦੇ ਸਾਂਝੇ ਉੱਦਮ ਫਿਊਚਰ ਜਨਰਲੀ ਇੰਡੀਆ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ (ਐੱਫ. ਜੀ. ਆਈ. ਐੱਲ. ਆਈ. ਸੀ. ਐੱਲ.) ਵਿਚ 33.3 ਫੀਸਦੀ ਹਿੱਸੇਦਾਰੀ ਵੇਚਣ ਦੀ ਵੀ ਯੋਜਨਾ ਹੈ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਸੌਦਿਆਂ ’ਚ ਜੀਵਨ ਬੀਮਾ ਕਾਰੋਬਾਰ ’ਚ ਬਾਕੀ ਦੀ 33 ਫੀਸਦੀ ਹਿੱਸੇਦਾਰੀ ਵੀ ਜਨਰਲੀ ਅਤੇ ਇਕ ਹੋਰ ਭਾਰਤੀ ਕੰਪਨੀ ਨੂੰ 400 ਕਰੋੜ ਰੁਪਏ ਤੋਂ ਕੁੱਝ ਵੱਧ ਰਾਸ਼ੀ ’ਚ ਵੇਚੀ ਜਾਏਗੀ।


author

Harinder Kaur

Content Editor

Related News