ਭਾਰਤੀ ਕਰੰਸੀ ਦੇ ਹੋਰ ਡਿੱਗਣ ਦਾ ਖਦਸ਼ਾ, 80.20 ਰੁਪਏ ਤਕ ਜਾ ਸਕਦਾ ਹੈ ਇਕ ਡਾਲਰ ਦਾ ਭਾਅ

09/19/2022 12:42:22 PM

ਨਵੀਂ ਦਿੱਲੀ (ਇੰਟ.) – ਭਾਰਤੀ ਕਰੰਸੀ ਭਾਵ ਰੁਪਏ ਲਈ ਬੀਤੇ ਹਫਤੇ ਉਥਲ-ਪੁਥਲ ਭਰਿਆ ਰਿਹਾ। ਡਾਲਰ ਦੇ ਮੁਕਾਬਲੇ 79.10 ਰੁਪਏ ਤਕ ਮਜ਼ਬੂਤ ਹੋਣ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਬਿਕਵਾਲੀ ਕਾਰਨ ਇਸ ’ਚ ਗਿਰਾਵਟ ਦਰਜ ਕੀਤੀ ਗਈ ਪਰ ਕਰੂਡ ਆਇਲ ਦੀਆਂ ਕੀਮਤਾਂ ’ਚ ਤੇਜ਼ ਕਰੈਕਸ਼ਨ ਨੇ ਇਸ ਨੂੰ ਸੰਭਾਲਿਆ। ਅਗਲੇ ਹਫਤੇ ਭਾਰਤੀ ਕਰੰਸੀ ’ਚ ਹੋਰ ਗਿਰਾਵਟ ਹੋ ਸਕਦੀ ਹੈ ਅਤੇ ਇਕ ਡਾਲਰ ਦਾ ਭਾਵ 80.20 ਰੁਪਏ ਦੇ ਪੱਧਰ ਤਕ ਜਾ ਸਕਦਾ ਹੈ। ਮਜ਼ਬੂਤ ਅਮਰੀਕੀ ਡਾਲਰ ਇੰਡੈਕਸ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਕਮਜੋਰੀ ਵਿਚ ਸੋਮਵਾਰ ਨੂੰ ਰੁਪਇਆ ਕਮਜੋਰ ਹੋ ਸਕਦਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਹਫਤੇ ’ਚ ਯੂ. ਐੱਸ. ਫੈਡ ਵਲੋਂ ਵਿਆਜ ਦਰਾਂ ਦੇ ਹਮਲਾਵਰ ਵਾਧੇ ਦੀਆਂ ਉਮੀਦਾਂ ਨਾਲ ਰੁਪਏ ’ਤੇ ਦਬਾਅ ਪੈ ਸਕਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਮਜ਼ਬੂਤ ਅਮਰੀਕੀ ਡਾਲਰ ਵਿਚ ਇਸ ਹਫਤੇ ਰੁਪਏ ’ਚ ਨਾਂਹਪੱਖੀ ਰੁਝਾਨ ਰਹੇਗਾ। ਡਾਲਰ ਇੰਡੈਕਸ ਪਿਛਲੇ ਹਫਤੇ 1 ਫੀਸਦੀ ਵਧਿਾ ਹੈ ਪਰ ਇਹ 20 ਸਾਲ ਤੋਂ ਹਾਈ ਤੋਂ ਘੱਟ ਰਿਹਾ। ਅਮਰੀਕਾ ’ਚ ਕੰਜ਼ਿਊਮਰ ਪ੍ਰਾਇਸ ਅਗਸਤ ’ਚ ਉਮੀਦ ਤੋਂ ਵੱਧ ਭਾਅ 79.80 ਤੋਂ 80 ਦੇ ਵਿਚ ’ਚ ਟ੍ਰੇਡ ਕਰਨ ਦਾ ਆਸਾਰ ਹੈ।

ਇਹ ਵੀ ਪੜ੍ਹੋ : Whatsapp 'ਤੇ ਆਏ ਮੈਸੇਜ ਕਾਰਨ ਧੋਖਾਧੜੀ ਦਾ ਸ਼ਿਕਾਰ ਹੋਈ JBM ਕੰਪਨੀ, ਲੱਗਾ 1 ਕਰੋੜ ਦਾ ਚੂਨਾ

ਰੁਪਏ ’ਚ ਗਿਰਾਵਟ ਦਾ ਖਦਸ਼ਾ ਕਿਉਂ?

ਅਮਰੀਕਾ ’ਚ ਮਹਿੰਗਾਈ ਦੇ ਚਲਦੇ ਫੈਡਰਲ ਰਿਜ਼ਰਵ ਵਿਆਜ ਦਰ ਵਧਾਉਣ ਨੂੰ ਲੈ ਕੇ ਹਮਲਾਵਰ ਰੁੱਖ ਅਪਣਾ ਸਕਦਾ ਹੈ। ਐੱਸ ਫੈਡ ਵਲੋਂ ਵਿਆਦ ਦਰ ’ਚ ਘੱਟੋ-ਘੱਟ 75 ਆਧਾਰ ਅੰਕਾਂ ਦੇ ਵਾਧੇ ਦੀ ਉਮੀਦ ਹੈ। ਇਸ ਤੋਂ ਇਲਾਵਾ ਦੋ ਸਾਲ ਦੇ ਟ੍ਰੇਜਰੀ ਬਿਲਸ ਦਾ ਰਿਟਰਨ 15 ਸਾਲ ਦੇ ਹਾਈ ’ਤੇ ਪਹੁੰਚ ਗਿਆ ਹੈ ਜਿਸ ਦੇ ਚਲਦੇ ਡਾਲਰ ’ਚ ਹੋਰ ਤੇਜੀ ਆਉਣ ਦੀ ਉਮੀਦ ਹੈ। ਅਮਰੀਕਾ ’ਚ ਖੁਦਰਾ ਵਿਕਰੀ ਜੁਲਾਈ ਤੋਂ ਅਗਸਤ ’ਚ 03 ਫੀਸਦੀ ਵਧੀ ਹੈ। ਇਸ ਤੋਂ ਵੀ ਆਉਣ ਵਾਲੇ ਹਫਤੇ ’ਚ ਰੁਪਏ ’ਚ ਹੋਰ ਗਿਰਾਵਟ ਹੋਣ ਦਾ ਖਦਸ਼ਾ ਹੈ। ਸ਼ੰਕਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਹਫਤੇ ’ਚ ਡਾਲਰ 20 ਸਾਲ ਦਾ ਰਿਕਾਰਡ ਤੋੜ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤੇ ’ਚ ਰੁਪਏ ’ਚ ਗਿਰਾਵਟ ’ਤੇ ਦਬਾਅ ਬਣਿਆ ਰਹੇਗਾ। ਇਸ ਦੌਰਾਨ ਅਮਰੀਕਾ ਦੀ ਘਰੇਲੂ ਵਿਕਰੀ, ਸਰਵਿਸ ਸੈਕਟਰ ਦੇ ਅੰਕੜਿਆਂ ’ਤੇ ਨਿਵੇਸਕਾਂ ਦੀ ਨਜ਼ਰ ਬਣੀ ਰਹੇਗੀ।

ਇਹ ਵੀ ਪੜ੍ਹੋ : RTO ਸਬੰਧੀ 58 ਸੇਵਾਵਾਂ ਆਧਾਰ ਵੈਰੀਫਿਕੇਸ਼ਨ ਰਾਹੀਂ ਆਨਲਾਈਨ ਮੁਹੱਈਆ ਰਹਿਣਗੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News