ਪੰਜਾਬ ''ਚ ਪੈਟਰੋਲ 90 ਰੁ: ਤੋਂ ਪਾਰ, ਡੀਜ਼ਲ ''ਚ 17 ਦਿਨਾਂ ਦੌਰਾਨ ਭਾਰੀ ਵਾਧਾ
Saturday, Feb 13, 2021 - 12:15 PM (IST)
ਨਵੀਂ ਦਿੱਲੀ- ਸ਼ਨੀਵਾਰ ਨੂੰ ਲਗਾਤਾਰ ਪੰਜਵੇਂ ਦਿਨ ਪੂਰੇ ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 30 ਪੈਸੇ ਤੇ 36 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਦਿੱਲੀ ਵਿਚ ਡੀਜ਼ਲ ਨੂੰ ਛੱਡ ਕੇ ਬਾਕੀ ਪ੍ਰਮੁੱਖ ਸ਼ਹਿਰਾਂ ਵਿਚ ਦੋਵੇਂ ਤੇਲ ਕੀਮਤਾਂ ਨਵੀਂ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ ਹਨ।
ਦਿੱਲੀ ਵਿਚ ਪੈਟਰੋਲ ਦੀ ਕੀਮਤ 88.44 ਰੁਪਏ ਅਤੇ ਡੀਜ਼ਲ ਦੀ 78.74 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਿਛਲੇ ਦਿਨ ਦਿੱਲੀ ਵਿਚ ਪੈਟਰੋਲ 88.14 ਰੁਪਏ ਅਤੇ ਡੀਜ਼ਲ 78.38 ਰੁਪਏ ਪ੍ਰਤੀ ਲਿਟਰ ਸੀ।
ਮੁੰਬਈ ਵਿਚ ਪੈਟਰੋਲ ਦੀ ਕੀਮਤ 94.93 ਰੁਪਏ ਪ੍ਰਤੀ ਲਿਟਰ ਅਤੇ 85.70 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਨਵੇਂ ਸਾਲ ਵਿਚ 17 ਦਿਨਾਂ ਦੌਰਾਨ ਪੈਟਰੋਲ 4.73 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 4.87 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ 90 ਰੁਪਏ ਲਿਟਰ ਦੇ ਪੱਧਰ ਨੂੰ ਛੂਹ ਗਿਆ ਹੈ।
ਇਹ ਵੀ ਪੜ੍ਹੋ- ਨਿੱਜੀ ਵਾਹਨਾਂ ਦੀ ਆਰ.ਸੀ. ਬਣਾਉਣਾ ਹੋਇਆ ਹੋਰ ਮਹਿੰਗਾ
ਪੰਜਾਬ 'ਚ ਮੁੱਲ-
ਜਲੰਧਰ ਵਿਚ ਪੈਟਰੋਲ ਦੀ ਕੀਮਤ ਅੱਜ 89 ਰੁਪਏ 47 ਪੈਸੇ ਅਤੇ ਡੀਜ਼ਲ ਦੀ 80 ਰੁਪਏ 46 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 90 ਰੁਪਏ 8 ਪੈਸੇ ਅਤੇ ਡੀਜ਼ਲ ਦੀ 81 ਰੁਪਏ 2 ਪੈਸੇ ਹੋ ਗਈ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 2 ਪੈਸੇ 'ਤੇ ਪਹੁੰਚ ਗਈ ਹੈ ਅਤੇ ਡੀਜ਼ਲ ਦੀ 80 ਰੁਪਏ 95 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਸ਼ਹਿਰ | ਪੈਟਰੋਲ (ਰੁ: ਪ੍ਰਤੀ ਲਿਟਰ) | ਡੀਜ਼ਲ (ਰੁ: ਪ੍ਰਤੀ ਲਿਟਰ) |
ਜਲੰਧਰ | 89.47 | 80.46 |
ਅੰਮ੍ਰਿਤਸਰ | 90.08 | 81.02 |
ਲੁਧਿਆਣਾ | 90.02 | 80.95 |
ਪਟਿਆਲਾ | 89.90 | 80.85 |
ਸਰੋਤ- IOC |
ਇਹ ਵੀ ਪੜ੍ਹੋ- ਸੋਨੇ 'ਚ ਵੱਡੀ ਗਿਰਾਵਟ, 47 ਹਜ਼ਾਰ ਤੋਂ ਥੱਲ੍ਹੇ ਡਿੱਗਾ, ਇੰਨੀ ਰਹਿ ਗਈ ਕੀਮਤ
ਪਟਿਆਲਾ 'ਚ ਪੈਟਰੋਲ ਦੀ ਕੀਮਤ 89 ਰੁਪਏ 90 ਪੈਸੇ ਅਤੇ ਡੀਜ਼ਲ ਦੀ 80 ਰੁਪਏ 85 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 90 ਰੁਪਏ 38 ਪੈਸੇ ਅਤੇ ਡੀਜ਼ਲ ਦੀ 81 ਰੁਪਏ 28 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 85 ਰੁਪਏ 11 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 78 ਰੁਪਏ 45 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।
►ਪੈਟਰੋਲ-ਡੀਜ਼ਲ ਕੀਮਤਾਂ ਦੇ ਨਵੇਂ ਰਿਕਾਰਡ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ