ਪੈਟਰੋਲ ਫਿਲਿੰਗ ਸਟੇਸ਼ਨਾਂ 'ਤੇ ਈਂਧਣ ਦੀ ਹੋਈ ਘਾਟ, ਮੁੰਬਈ 'ਚ ਲੋਕ ਹੋ ਰਹੇ ਪਰੇਸ਼ਾਨ
Saturday, Apr 23, 2022 - 10:17 AM (IST)
ਮੁੰਬਈ - ਮੁੰਬਈ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਈਂਧਣ ਦੀ ਘਾਟ ਕਾਰਨ ਵਾਹਨ ਮਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਘੱਟ ਹੋਣ ਕਾਰਨ ਸ਼ੁੱਕਰਵਾਰ ਨੂੰ ਈਂਧਨ ਸਟੇਸ਼ਨਾਂ 'ਤੇ ਕੰਮਕਾਜ ਪ੍ਰਭਾਵਿਤ ਹੋਇਆ, ਦੱਖਣੀ ਮੁੰਬਈ ਵਿੱਚ ਉਨ੍ਹਾਂ ਵਿੱਚੋਂ ਕੁਝ ਖ਼ਾਸ ਪ੍ਰਭਾਵਿਤ ਰਹੇ।
ਪੈਟਰੋਲ ਡੀਲਰਾਂ ਦੇ ਅਨੁਸਾਰ, ਥੋਕ ਖਪਤਕਾਰ ਛੋਟ ਵਾਲੀਆਂ ਦਰਾਂ ਬੰਦ ਹੋਣ ਤੋਂ ਬਾਅਦ ਪ੍ਰਚੂਨ ਦੁਕਾਨਾਂ ਤੋਂ ਈਂਧਨ ਦੀ ਖਰੀਦ ਕਰ ਰਹੇ ਹਨ, ਜਿਸ ਕਾਰਨ ਸਪਲਾਈ ਘੱਟ ਹੈ। ਥੋਕ ਖਰੀਦਦਾਰਾਂ ਵਿੱਚ ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ ਅਤੇ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ ਸ਼ਾਮਲ ਹਨ।
ਇਹ ਵੀ ਪੜ੍ਹੋ : Pure EV ਖ਼ਿਲਾਫ਼ FIR ਦਰਜ ਹੋਣ ਤੋਂ ਬਾਅਦ ਕੰਪਨੀ ਨੇ 2,000 ਇਲੈਕਟ੍ਰਿਕ ਸਕੂਟਰ ਮੰਗਵਾਏ ਵਾਪਸ
ਆਲ ਮਹਾਰਾਸ਼ਟਰ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਫੈਡਰੇਸ਼ਨ ਦੇ ਪ੍ਰਧਾਨ ਉਦੈ ਨੇ ਕਿਹਾ, “ਇੰਧਨ ਦੀ ਅਣਉਪਲਬਧਤਾ ਦੀ ਸਮੱਸਿਆ ਦੇਸ਼ ਭਰ ਵਿੱਚ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪੈਟਰੋਲੀਅਮ ਪਦਾਰਥਾਂ ਦੇ ਥੋਕ ਖਪਤਕਾਰਾਂ ਲਈ ਛੋਟ ਵਾਲੀਆਂ ਦਰਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਤੋਂ ਪ੍ਰੀਮੀਅਮ ਦਰਾਂ ਵਸੂਲੀਆਂ ਜਾ ਰਹੀਆਂ ਹਨ। ਰੇਲਵੇ, ਟਰਾਂਸਪੋਰਟ ਕੰਪਨੀਆਂ ਅਤੇ ਮਿੱਲਾਂ ਸਮੇਤ ਥੋਕ ਖਪਤਕਾਰਾਂ ਨੇ ਹੁਣ ਪ੍ਰਚੂਨ ਦੁਕਾਨਾਂ ਤੋਂ ਈਂਧਨ ਖਰੀਦਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪ੍ਰਚੂਨ ਖਪਤਕਾਰਾਂ ਲਈ ਘੱਟ ਉਪਲਬਧਤਾ ਹੈ।
ਡੀਲਰਾਂ ਨੇ ਕਿਹਾ ਕਿ ਘੱਟ ਸਪਲਾਈ ਦਾ ਇਕ ਹੋਰ ਕਾਰਨ ਤੇਲ ਕੰਪਨੀਆਂ ਦੁਆਰਾ ਸਪਲਾਈ ਦੀ ਘਾਟ ਹੈ। “ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿੱਚ ਦੇਰੀ ਹੋ ਰਹੀ ਹੈ। ਸਾਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਅਤੇ ਸਾਡੇ ਵਾਹਨਾਂ ਨੂੰ ਬਿਨਾਂ ਈਂਧਨ ਦੇ ਵਾਪਸ ਜਾਣ ਲਈ ਕਿਹਾ ਗਿਆ। ਇਸ ਕਾਰਨ ਪੂਰੇ ਸ਼ਹਿਰ ਅਤੇ ਮਹਾਰਾਸ਼ਟਰ ਦੇ ਪੰਪਾਂ ਨੂੰ ਰਿਫਿਊਲ ਕਰਨ ਵਿੱਚ ਦੇਰੀ ਹੋਈ ” ।
ਆਉਣ ਵਾਲੇ ਦਿਨਾਂ ਵਿੱਚ ਸਪਲਾਈ ਵਿੱਚ ਨਿਯਮਤ ਹੋਣ ਦੀ ਉਮੀਦ ਹੈ, “ਜਿਵੇਂ ਕਿ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਹੇਠਾਂ ਆਉਂਦੀਆਂ ਹਨ, ਸਥਿਤੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਹੁਣ ਗਾਹਕਾਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਬੈਂਕ ਜਾਰੀ ਨਹੀਂ ਕਰ ਸਕਣਗੇ ਕ੍ਰੈਡਿਟ ਕਾਰਡ, RBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।