ਫਲ-ਸਬਜ਼ੀਆਂ ਨੇ ਦਿੱਤਾ ਕਿਸਾਨਾਂ ਨੂੰ ਬਿਹਤਰ ਰਿਟਰਨ

Sunday, Aug 05, 2018 - 11:25 PM (IST)

ਫਲ-ਸਬਜ਼ੀਆਂ ਨੇ ਦਿੱਤਾ ਕਿਸਾਨਾਂ ਨੂੰ ਬਿਹਤਰ ਰਿਟਰਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 ਤਕ ਦੇਸ਼ 'ਚ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੇ ਵਾਅਦੇ ਦਰਮਿਆਨ ਕਿਸਾਨਾਂ ਨੂੰ ਵਿੱਤੀ ਸਾਲ 2011-12 ਤੋਂ 2015-16 ਦੌਰਾਨ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ 'ਤੇ ਬਿਹਤਰ ਰਿਟਰਨ ਮਿਲੀ ਹੈ। ਇਨ੍ਹਾਂ 5 ਸਾਲਾਂ 'ਚ ਫਲਾਂ ਅਤੇ ਸਬਜ਼ੀਆਂ ਦਾ ਮੁੱਲ ਵਧਿਆ ਹੈ, ਜਿਸ ਦੇ ਨਾਲ ਕਿਸਾਨ ਮਾਲਾਮਾਲ ਹੋ ਗਏ। ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਨੁਸਾਰ ਇਸ ਦੌਰਾਨ ਮੋਟੇ ਅਨਾਜ ਦੇ ਉਤਪਾਦਨ 'ਤੇ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਨਹੀਂ ਮਿਲ ਸਕਿਆ। 
ਮੁੱਲ ਦੇ ਆਧਾਰ 'ਤੇ ਵਧਿਆ ਫਲ-ਸਬਜ਼ੀ ਦਾ ਉਤਪਾਦਨ
ਫਲਾਂ ਤੇ ਸਬਜ਼ੀਆਂ ਦਾ ਉਤਪਾਦਨ ਮੁੱਲ ਦੇ ਹਿਸਾਬ ਨਾਲ 2011-12 ਦੇ 2.71 ਲੱਖ ਕਰੋੜ ਰੁਪਏ ਤੋਂ ਵਧ ਕੇ 2015-16 'ਚ 3.17 ਲੱਖ ਕਰੋੜ ਰੁਪਏ ਹੋ ਗਿਆ। 'ਖੇਤੀਬਾੜੀ ਅਤੇ ਸਬੰਧਤ ਖੇਤਰਾਂ ਦੇ ਉਤਪਾਦਨ ਦਾ ਮੁੱਲ 2011-12 ਤੋਂ 2015-16' ਸਿਰਲੇਖ ਵਾਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੋਟੇ ਅਨਾਜ, ਤਿਲਹਨ ਅਤੇ ਰੇਸ਼ਾ ਸਮੂਹਾਂ ਦਾ ਉਤਪਾਦਨ ਮੁੱਲ ਇਸ ਦੌਰਾਨ ਮਾਮੂਲੀ ਰੂਪ ਨਾਲ ਘਟਿਆ। ਸਥਿਰ ਮੁੱਲ 'ਤੇ 2011-12 'ਚ ਮੋਟੇ ਅਨਾਜਾਂ ਦਾ ਉਤਪਾਦਨ ਮੁੱਲ ਦੇ ਹਿਸਾਬ ਨਾਲ 3.36 ਲੱਖ ਕਰੋੜ ਰੁਪਏ ਸੀ, ਜੋ 2015-16 'ਚ ਘਟ ਕੇ 3.25 ਲੱਖ ਕਰੋੜ ਰੁਪਏ ਰਿਹਾ ਸੀ। ਇਨ੍ਹਾਂ ਸਾਲਾਂ 'ਚੋਂ 2012-13 'ਚ ਮੋਟੇ ਅਨਾਜ ਤੋਂ ਰਿਟਰਨ 3.31 ਲੱਖ ਕਰੋੜ ਰੁਪਏ, 2013-14 'ਚ 3.4 ਲੱਖ ਕਰੋੜ ਰੁਪਏ ਅਤੇ 2014.15 'ਚ 3.26 ਲੱਖ ਕਰੋੜ ਰੁਪਏ ਰਿਹਾ। 
ਤਿਲਹਨ ਦਾ ਰਿਟਰਨ ਘਟਿਆ
ਤਿਲਹਨ ਤੇ ਰੇਸ਼ਾ ਸ਼੍ਰੇਣੀ 'ਚ ਵੀ ਰਿਟਰਨ ਘਟਿਆ ਹੈ, ਨਾਲ ਹੀ ਉਨ੍ਹਾਂ ਦੀ ਹਿੱਸੇਦਾਰੀ ਵੀ ਘਟੀ। ਵਿੱਤੀ ਸਾਲ 2015-16 'ਚ ਖੇਤੀਬਾੜੀ ਫਸਲਾਂ ਦੇ ਕੁਲ ਮੁੱਲ 'ਚ 27 ਫ਼ੀਸਦੀ ਯੋਗਦਾਨ ਮੋਟੇ ਅਨਾਜ ਦਾ ਅਤੇ ਫਲਾਂ ਤੇ ਸਬਜ਼ੀਆਂ ਦਾ ਯੋਗਦਾਨ 26 ਫ਼ੀਸਦੀ ਰਿਹਾ।


Related News