ਅੱਜ ਤੋਂ GST ਦੇ ਨਿਯਮਾਂ 'ਚ ਹੋ ਰਿਹੈ ਬਦਲਾਅ, ਮਕਾਨ ਕਿਰਾਏ 'ਤੇ ਦੇਣ ਸਮੇਤ ਇਨ੍ਹਾਂ ਸੈਕਟਰ ਨੂੰ ਮਿਲੀ ਰਾਹਤ
Sunday, Jan 01, 2023 - 01:26 PM (IST)
ਨਵੀਂ ਦਿੱਲੀ : ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਨੇ ਕਿਹਾ ਹੈ ਕਿ ਜੇਕਰ ਕੋਈ ਪ੍ਰੋਪਰਾਈਟਰ ਰਿਹਾਇਸ਼ੀ ਮਕਸਦ ਲਈ ਮਕਾਨ ਕਿਰਾਏ 'ਤੇ ਦਿੰਦਾ ਹੈ ਤਾਂ 1 ਜਨਵਰੀ ਤੋਂ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਦਾ ਭੁਗਤਾਨ ਨਹੀਂ ਹੋਵੇਗਾ। ਸੀਬੀਆਈਸੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾਅ ਬੀਤੀ 17 ਦਸੰਬਰ ਨੂੰ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਦਿੱਤੇ ਗਏ ਸੁਝਾਵਾਂ ਅਨੁਸਾਰ ਕੀਤੇ ਗਏ ਹਨ।
ਇਹ ਵੀ ਪੜ੍ਹੋ : EPFO: ਨਵੇਂ ਸਾਲ ਤੋਂ ਪਹਿਲਾਂ ਪੈਨਸ਼ਨਰਾਂ ਨੂੰ ਤੋਹਫ਼ਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵਧੀ ਹੋਈ ਪੈਨਸ਼ਨ
ਨੋਟੀਫਿਕੇਸ਼ਨ ਦੇ ਅਨੁਸਾਰ 1 ਜਨਵਰੀ, 2023 ਤੋਂ ਰਿਹਾਇਸ਼ੀ ਇਕਾਈਆਂ 'ਤੇ ਕੋਈ ਜੀਐਸਟੀ ਨਹੀਂ ਲਗਾਇਆ ਜਾਵੇਗਾ ਜੋ ਇੱਕ ਰਜਿਸਟਰਡ ਯੂਨਿਟ ਦੇ ਮਾਲਕ ਵਲੋਂ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਸਹੂਲਤ ਤਾਂ ਹੀ ਉਪਲਬਧ ਹੋਵੇਗੀ ਜੇਕਰ ਉਸ ਘਰ ਦੀ ਵਰਤੋਂ ਨਿੱਜੀ ਰਿਹਾਇਸ਼ ਲਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੀਬੀਆਈਸੀ ਨੇ ਕਿਹਾ ਹੈ ਕਿ ਜੇਕਰ ਉਸ ਜਾਇਦਾਦ ਦੀ ਵਰਤੋਂ ਮਾਲਕੀ ਲਈ ਕੀਤੀ ਜਾ ਰਹੀ ਹੈ, ਤਾਂ ਇਸ ਦੇ ਮਾਲਕ ਨੂੰ ਰਿਵਰਸ ਚਾਰਜ ਵਿਧੀ ਦੇ ਆਧਾਰ 'ਤੇ 18 ਫੀਸਦੀ ਦੀ ਦਰ ਨਾਲ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ।
ਇਸ ਨੋਟੀਫਿਕੇਸ਼ਨ ਦੇ ਅਨੁਸਾਰ, ਪੈਟਰੋਲ ਵਿੱਚ ਮਿਸ਼ਰਣ ਲਈ ਰਿਫਾਇਨਰੀਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਇਥਾਈਲ ਅਲਕੋਹਲ 'ਤੇ 1 ਜਨਵਰੀ ਤੋਂ ਪੰਜ ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ। ਹੁਣ ਤੱਕ ਇਸ 'ਤੇ 18 ਫੀਸਦੀ ਦੀ ਦਰ ਨਾਲ ਟੈਕਸ ਲੱਗਦਾ ਸੀ। ਇਸ ਤੋਂ ਇਲਾਵਾ ਦਾਲਾਂ ਦੀ ਭੁੱਕੀ 'ਤੇ ਟੈਕਸ ਦੀ ਦਰ ਵੀ ਪੰਜ ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਲਾਂ ਦੇ ਗੁੱਦੇ ਜਾਂ ਫਲਾਂ ਦੇ ਜੂਸ ਤੋਂ ਬਣੇ ਪੀਣ ਵਾਲੇ ਪਦਾਰਥਾਂ 'ਤੇ 12 ਫੀਸਦੀ ਦੀ ਦਰ ਨਾਲ ਜੀਐੱਸਟੀ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : LIC,SBI ਵਰਗੇ ਕਈ ਪ੍ਰਮੁੱਖ ਅਦਾਰਿਆਂ ਦੀ ਅਗਵਾਈ ਲਈ ਹੋ ਰਹੀ ਨਵੇਂ ਚਿਹਰਿਆਂ ਦੀ ਭਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।