1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!

Saturday, Jun 26, 2021 - 07:59 PM (IST)

1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!

ਨਵੀਂ ਦਿੱਲੀ - ਆਮ ਆਦਮੀ ਨਾਲ ਜੁੜੇ ਕੁਝ ਅਜਿਹੇ ਨਿਯਮ ਹਨ ਜੋ 1 ਜੁਲਾਈ 2021 ਤੋਂ ਬਦਲ ਜਾਣਗੇ। ਜਿਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਅਤੇ ਘਰੇਲੂ ਬਜਟ 'ਤੇ ਪੈਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਐਲਪੀਜੀ ਸਿਲੰਡਰ ਭਾਵ ਰਸੌਈ ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਬਦਲਦੀਆਂ ਹਨ। ਐਸਬੀਆਈ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਅਤੇ ਚੈੱਕ ਨੂੰ ਲੈ ਕੇ ਇਹ ਨਿਯਮ ਬਦਲਣ ਵਾਲੇ ਹਨ।

1. ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ

1 ਜੁਲਾਈ ਨੂੰ ਐਲਪੀਜੀ ਸਿਲੰਡਰ ਯਾਨੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਣਗੀਆਂ ਹਨ। ਤੇਲ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ ਐਲ.ਪੀ.ਜੀ. ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਹ ਜੁਲਾਈ ਵਿਚ ਵੇਖਣਾ ਹੋਵੇਗਾ ਕਿ ਕੀ ਕੰਪਨੀਆਂ ਐਲਪੀਜੀ ਅਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਕਰਦੀਆਂ ਹਨ ਜਾਂ ਨਹੀਂ।

ਇਹ ਵੀ ਪੜ੍ਹੋ : ਹੁਣ ਪੂਰੇ ਦੇਸ਼ 'ਚ ਸਾਰੇ ਵਾਹਨਾਂ ਲਈ ਬਣੇਗਾ ਇਕੋ ਜਿਹਾ PUC ਸਰਟੀਫਿਕੇਟ, ਜਾਣੋ ਨਿਯਮ

2. ਸਟੇਟ ਬੈਂਕ ਦੇ ਇਹ ਨਿਯਮ ਬਦਲ ਜਾਣਗੇ

ਸਟੇਟ ਬੈਂਕ ਆਫ਼ ਇੰਡੀਆ ਆਪਣੇ ਏ.ਟੀ.ਐਮ. ਤੋਂ ਪੈਸੇ ਕਢਵਾਉਣ, ਬੈਂਕ ਬ੍ਰਾਂਚ ਤੋਂ ਪੈਸੇ ਕਢਵਾਉਣ ਅਤੇ ਚੈੱਕ ਬੁੱਕ ਬਾਰੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਇਹ ਨਵੇਂ ਨਿਯਮ ਅਗਲੇ ਮਹੀਨੇ ਤੋਂ 1 ਜੁਲਾਈ ਤੋਂ ਲਾਗੂ ਹੋਣਗੇ। ਐਸਬੀਆਈ ਬੇਸਿਕ ਸੇਵਿੰਗਜ਼ ਬੈਂਕ ਜਮ੍ਹਾ ਖਾਤਾ (ਬੀਐਸਬੀਡੀ) ਖਾਤਾ ਧਾਰਕਾਂ ਹਰ ਮਹੀਨੇ ਚਾਰ ਮੁਫਤ ਨਕਦ ਕਢਵਾ ਸਕਣ ਦੀ ਇਜਾਜ਼ਤ ਹੋਵੇਗੀ। ਇਸ ਵਿਚ ਏ.ਟੀ.ਐਮਜ਼. ਅਤੇ ਬੈਂਕ ਸ਼ਾਖਾਵਾਂ ਸ਼ਾਮਲ ਹਨ। ਬੈਂਕ ਮੁਫਤ ਲਿਮਟ ਤੋਂ ਬਾਅਦ ਹਰ ਟ੍ਰਾਂਜੈਕਸ਼ਨ 'ਤੇ 15 ਰੁਪਏ+ਜੀਐਸਟੀ ਲੱਗੇਗਾ। ਨਕਦ ਕਢਵਾਉਣ ਦੇ ਚਾਰਜ ਹੋਮ ਸ਼ਾਖਾ ਅਤੇ ਏਟੀਐਮ ਅਤੇ ਗੈਰ ਐਸ.ਬੀ.ਆਈ. ਏਟੀਐਮ 'ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਲਈ ਚਾਰਟਡ ਫਲਾਈਟਸ ’ਤੇ ਕਈ ਗੁਣਾ ਖਰਚ ਕਰਨ ਨੂੰ ਤਿਆਰ ਅਮੀਰ ਤਬਕਾ

3. ਚੈੱਕ ਬੁੱਕ ਫੀਸ

1. ਐਸ.ਬੀ.ਆਈ. ਬੀ.ਐਸ.ਬੀ.ਡੀ. ਖਾਤਾ ਧਾਰਕਾਂ ਨੂੰ ਵਿੱਤੀ ਸਾਲ ਵਿਚ 10 ਚੈੱਕ ਦੀ ਕਾਪੀ ਮਿਲਦੀ ਹੈ। ਹੁਣ 10 ਚੈੱਕ ਵਾਲੀ ਚੈੱਕ ਬੁੱਕ 'ਤੇ ਚਾਰਜ ਭਰਨੇ ਪੈਣਗੇ। 10 ਚੈੱਕ ਵਾਲੀ ਕਾਪੀ ਲਈ ਬੈਂਕ 40 ਰੁਪਏ + ਜੀ.ਐਸ.ਟੀ. ਲਵੇਗਾ।

2. 25 ਚੈੱਕ ਵਾਲੀ ਕਾਪੀ ਲਈ ਬੈਂਕ 75 ਰੁਪਏ + ਜੀ.ਐਸ.ਟੀ. ਲਵੇਗਾ।

3. ਐਮਰਜੈਂਸੀ ਚੈੱਕ ਬੁੱਕ ਲਈ 10 ਚੈੱਕਾਂ ਦੀ ਕਾਪੀ ਲਈ 50 ਰੁਪਏ + ਜੀ.ਐੱਸ.ਟੀ. ਲੱਗੇਗਾ।

4. ਬਜ਼ੁਰਗ ਨਾਗਰਿਕਾਂ ਨੂੰ ਚੈੱਕ ਬੁੱਕਾਂ 'ਤੇ ਨਵੇਂ ਸਰਵਿਸ ਚਾਰਜ ਤੋਂ ਛੋਟ ਮਿਲੇਗੀ।

5. ਬੈਂਕ ਬੀ.ਬੀ.ਐਸ.ਡੀ. ਖਾਤਾ ਧਾਰਕਾਂ ਦੁਆਰਾ ਘਰ ਅਤੇ ਉਨ੍ਹਾਂ ਦੀ ਆਪਣੀ ਜਾਂ ਹੋਰ ਬੈਂਕ ਸ਼ਾਖਾ ਤੋਂ ਪੈਸੇ ਕਢਵਾਉਣ ਲਈ ਕੋਈ ਖਰਚਾ ਨਹੀਂ ਲਵੇਗਾ।

ਇਹ ਵੀ ਪੜ੍ਹੋ : ਚੀਨ ਨੂੰ ਸਵੀਡਨ ਤੋਂ ਵੀ ਝਟਕਾ, Huawei 'ਤੇ ਇਸ ਪਾਬੰਦੀ ਨੂੰ ਰੱਖਿਆ ਬਰਕਰਾਰ

4. ਆਮਦਨੀ ਟੈਕਸ

ਜੇ ਤੁਸੀਂ ਅਜੇ ਵੀ ਇਨਕਮ ਟੈਕਸ ਰਿਟਰਨ ਨਹੀਂ ਭਰਿਆ ਹੈ, ਤਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਭਰ ਦਿਓ। ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਜੇ ਤੁਸੀਂ 30 ਜੂਨ ਤੱਕ ਆਪਣੀ ਰਿਟਰਨ ਜਮ੍ਹਾ ਨਹੀਂ ਕਰਦੇ ਤਾਂ 1 ਜੁਲਾਈ ਤੋਂ ਤੁਹਾਨੂੰ ਦੋਹਰਾ ਟੀ.ਡੀ.ਐੱਸ. ਦਾ ਭੁਗਤਾਨ ਕਰਨਾ ਪਏਗਾ। ਇਹੀ ਕਾਰਨ ਹੈ ਕਿ ਇਸ ਨਿਯਮ ਨੇ ਆਈਟੀਆਰ ਦਾਇਰ ਕਰਨ ਦਾ ਦੂਜਾ ਮੌਕਾ ਦਿੱਤਾ ਹੈ। ITR ਦਾਖਲ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਹੈ ਪਰ ਇਸ ਤਰੀਕ ਨੂੰ 30 ਸਤੰਬਰ ਤੱਕ ਵਧਾਇਆ ਗਿਆ ਹੈ।

5. ਕੇਨਰਾ ਬੈਂਕ ਦਾ ਆਈਐਫਐਸਸੀ ਕੋਡ

ਕੇਨਰਾ ਬੈਂਕ 1 ਜੁਲਾਈ 2021 ਤੋਂ ਸਿੰਡੀਕੇਟ ਬੈਂਕ ਦਾ ਆਈਐਫਐਸਸੀ ਕੋਡ ਬਦਲਣ ਜਾ ਰਿਹਾ ਹੈ। ਸਿੰਡੀਕੇਟ ਬੈਂਕ ਦੇ ਸਾਰੇ ਗਾਹਕਾਂ ਨੂੰ ਆਪਣੀ ਸ਼ਾਖਾ ਤੋਂ ਅਪਡੇਟ ਕੀਤੇ ਆਈਐਫਐਸਸੀ ਕੋਡ ਅਪਡੇਟ ਕਰਨ ਲਈ ਕਿਹਾ ਗਿਆ ਹੈ। ਕੇਨਰਾ ਬੈਂਕ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਸਿੰਡੀਕੇਟ ਬੈਂਕ ਦੇ ਰਲੇਵੇਂ ਤੋਂ ਬਾਅਦ ਸਾਰੀਆਂ ਸ਼ਾਖਾਵਾਂ ਦਾ ਆਈਐਫਸੀ ਕੋਡ ਬਦਲਿਆ ਗਿਆ ਹੈ। ਬੈਂਕ ਨੇ ਗਾਹਕਾਂ ਨੂੰ ਆਈਐਫਐਸਸੀ ਕੋਡ ਨੂੰ ਅਪਡੇਟ ਕਰਨ ਲਈ ਕਿਹਾ ਹੈ। ਅਜਿਹਾ ਨਾ ਕਰ ਸਕਣ ਦੀ ਸਥਿਤੀ ਵਿਚ ਐਨ.ਈ.ਐਫ.ਟੀ., ਆਰ.ਟੀ.ਜੀ.ਐਸ. ਅਤੇ ਆਈ.ਐਮ.ਪੀ.ਐਸ. ਵਰਗੀਆਂ ਸਹੂਲਤਾਂ ਦਾ ਲਾਭ 1 ਜੁਲਾਈ ਤੋਂ ਉਪਲਬਧ ਨਹੀਂ ਹੋਣਗੇ।

ਇਹ ਵੀ ਪੜ੍ਹੋ : ਅਰਬਪਤੀ ਵਾਰਨ ਬਫੇ ਨੇ ਗੇਟਸ ਫਾਉਂਡੇਸ਼ਨ ਦੇ ਟਰੱਸਟੀ ਵਜੋਂ ਦਿੱਤਾ ਅਸਤੀਫਾ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News