ਕਿਸੇ ਵੀ ਵਿਕ੍ਰੇਤਾ ਵਲੋਂ ਰੂਫਟੌਪ ਸੋਲਰ ਪੈਨਲ ਲਗਵਾਉਣ ਦੀ ਆਜ਼ਾਦੀ : MNRE

Friday, Jan 21, 2022 - 07:31 PM (IST)

ਕਿਸੇ ਵੀ ਵਿਕ੍ਰੇਤਾ ਵਲੋਂ ਰੂਫਟੌਪ ਸੋਲਰ ਪੈਨਲ ਲਗਵਾਉਣ ਦੀ ਆਜ਼ਾਦੀ : MNRE

ਨਵੀਂ ਦਿੱਲੀ (ਭਾਸ਼ਾ) – ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਨੇ ਕਿਹਾ ਕਿ ਲੋਕ ਖੁਦ ਹੀ ਜਾਂ ਆਪਣੀ ਪਸੰਦ ਦੇ ਕਿਸੇ ਵੀ ਵਿਕ੍ਰੇਤਾ ਵਲੋਂ ਰੂਫਟੌਪ ਸੋਲਰ ਸਥਾਪਿਤ ਕਰਨ ਲਈ ਆਜ਼ਾਦ ਹਨ ਅਤੇ ਸਰਕਾਰੀ ਯੋਜਨਾ ਦੇ ਤਹਿਤ ਸਬਸਿਡੀ ਦਾ ਲਾਭ ਹਾਸਲ ਕਰਨ ਦੇ ਲਿਹਾਜ ਨਾਲ ਡਿਸਟ੍ਰੀਬਿਊਸ਼ਨ ਲਈ ਲਗਵਾਈ ਗਈ ਪ੍ਰਣਾਲੀ ਦੀ ਇਕ ਤਸਵੀਰ ਲੋੜੀਂਦੀ ਹੈ।

ਮੰਤਰਾਲਾ ਦੇ ਇਕ ਬਿਆਨ ਮੁਤਾਬਕ ਰੂਫਟੌਪ ਸੋਲਰ ਯੋਜਨਾ ਨੂੰ ਸੌਖਾਲਾ ਬਣਾਉਣ ਦਾ ਫੈਸਲਾ ਕੇਂਦਰੀ ਊਰਜਾ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ. ਕੇ. ਸਿੰਘ ਦੀ ਪ੍ਰਧਾਨਗੀ ’ਚ 19 ਜਨਵਰੀ 2022 ਨੂੰ ਹੋਈ ਸਮੀਖਿਆ ਬੈਠਕ ’ਚ ਲਿਆ ਗਿਆ ਹੈ। ਬਿਆਨ ਮੁਤਾਬਕ ਸਮੀਖਿਆ ਤੋਂ ਬਾਅਦ ਮੰਤਰੀ ਨੇ ਰੂਫਟੌਪ ਯੋਜਨਾ ਨੂੰ ਸੌਖਾਲਾ ਬਣਾਉਣ ਦੇ ਹੁਕਮ ਦਿੱਤੇ ਤਾਂ ਕਿ ਲੋਕਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ। ਉਨ੍ਹਾਂ ਨੇ ਹੁਕਮ ਦਿੱਤਾ ਹੈ ਕਿ ਹੁਣ ਤੋਂ ਕਿਸੇ ਵੀ ਪਰਿਵਾਰ ਲਈ ਕਿਸੇ ਵੀ ਸੂਚੀਬੱਧ ਵਿਕ੍ਰੇਤਾ ਤੋਂ ਇਸ ਪ੍ਰਣਾਲੀ ਨੂੰ ਛੱਤ ’ਤੇ ਲਗਵਾਉਣਾ ਜ਼ਰੂਰੀ ਨਹੀਂ ਹੋਵੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਲੋਕ ਆਪਣੇ ਘਰਾਂ ’ਚ ਖੁਦ ਵੀ ਰੂਫਟੌਪ ਸੋਲਰ ਪੈਨਲ ਸਥਾਪਿਤ ਕਰ ਸਕਦੇ ਜਾਂ ਆਪਣੀ ਪਸੰਦ ਦੇ ਕਿਸੇ ਵੀ ਵਿਕ੍ਰੇਤਾ ਵਲੋਂ ਇਨ੍ਹਾਂ ਨੂੰ ਲਗਵਾ ਸਕਦੇ ਹਨ ਅਤੇ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਸਿਸਟਮ ਦੀ ਇਕ ਤਸਵੀਰ ਨਾਲ ਸਥਾਪਿਤ ਕੀਤੇ ਗਏ ਇੰਸਟਾਲੇਸ਼ਨ ਬਾਰੇ ਸੂਚਿਤ ਕਰ ਸਕਦੇ ਹਨ।


author

Harinder Kaur

Content Editor

Related News