ਗੂਗਲ, ਫੇਸਬੁੱਕ ਤੇ ਟਵਿੱਟਰ 'ਤੇ ਜਲਦ ਲੱਗਣ ਜਾ ਰਿਹਾ ਹੈ ਟੈਕਸ

07/31/2019 3:56:14 PM

ਨਵੀਂ ਦਿੱਲੀ—  ਸਰਕਾਰ ਜਲਦ ਹੀ ਗੂਗਲ, ਫੇਸਬੁੱਕ ਅਤੇ ਟਵਿੱਟਰ 'ਤੇ ਟੈਕਸ ਲਾਉਣ ਜਾ ਰਹੀ ਹੈ। ਸੂਤਰਾਂ ਮੁਤਾਬਕ, ਸਰਕਾਰ 20 ਕਰੋੜ ਰੁਪਏ ਆਮਦਨ ਹੱਦ ਅਤੇ 5 ਲੱਖ ਯੂਜ਼ਰਸ ਦੀ ਲਿਮਟ ਨਿਰਧਾਰਤ ਕਰਨ ਦਾ ਵਿਚਾਰ ਕਰ ਰਹੀ ਹੈ, ਜਿਸ ਤੋਂ ਉੱਪਰ 'ਤੇ ਵਿਦੇਸ਼ੀ ਤਕਨਾਲੋਜੀ ਦਿੱਗਜਾਂ ਨੂੰ ਭਾਰਤ 'ਚ ਅਰਜਿਤ ਕੀਤੇ ਮੁਨਾਫੇ 'ਤੇ ਟੈਕਸ ਦੇਣਾ ਪਵੇਗਾ, ਯਾਨੀ ਜੇਕਰ ਕੋਈ ਵਿਦੇਸ਼ੀ ਤਕਨਾਲੋਜੀ ਕੰਪਨੀ ਭਾਰਤ 'ਚ ਨਹੀਂ ਹੈ ਪਰ ਇੱਥੇ ਸੇਵਾਵਾਂ ਜ਼ਰੀਏ 20 ਕਰੋੜ ਰੁਪਏ ਤੋਂ ਵੱਧ ਮੁਨਾਫਾ ਕਮਾ ਰਹੀ ਹੈ ਅਤੇ ਉਸ ਦੇ 5 ਲੱਖ ਤੋਂ ਜ਼ਿਆਦਾ ਯੂਜ਼ਰਸ ਹਨ ਤਾਂ ਉਨ੍ਹਾਂ ਨੂੰ ਪ੍ਰਤੱਖ ਟੈਕਸ ਭਰਨਾ ਪਵੇਗਾ।

 

ਸੂਤਰਾਂ ਮੁਤਾਬਕ, ਸਰਕਾਰ ਇਸ ਸੰਬੰਧੀ ਜਲਦ ਹੀ ਇਕ ਖਰੜਾ ਵਿੱਤ ਮੰਤਰਾਲਾ ਨੂੰ ਸੌਂਪ ਸਕਦੀ ਹੈ। ਸਰਕਾਰ ਇਹ ਕਦਮ ਇਸ ਲਈ ਉਠਾ ਰਹੀ ਹੈ ਕਿਉਂਕਿ ਭਾਰਤ 'ਚ ਇਹ ਮੋਟੀ ਕਮਾਈ ਕਰਨ ਦੇ ਬਾਵਜੂਦ ਬਹੁਤ ਘੱਟ ਟੈਕਸ ਦਿੰਦੀਆਂ ਹਨ।
ਸਰਕਾਰ ਇਹ ਵਿਚਾਰ ਉਸ ਵਕਤ ਕਰ ਰਹੀ ਹੈ ਜਦੋਂ ਵਿਸ਼ਵ ਪੱਧਰ 'ਤੇ ਖਾਸ ਕਰਕੇ ਯੂਰਪੀ ਸੰਘ ਵੱਡੀਆਂ ਵਿਦੇਸ਼ੀ ਤਕਨਾਲੋਜੀ ਫਰਮਾਂ ਦੇ ਲੋਕਲ ਮੁਨਾਫੇ ਅਤੇ ਰੈਵੇਨਿਊ 'ਤੇ ਟੈਕਸ ਲਾਉਣ ਦਾ ਰਸਤਾ ਤਲਾਸ਼ ਰਹੇ ਹਨ। ਸੂਤਰਾਂ ਮੁਤਾਬਕ, ਸਰਕਾਰ 'ਮਹੱਤਵਪੂਰਨ ਆਰਿਥਕ ਮੌਜੂਦਗੀ (ਐੱਸ. ਈ. ਜੈੱਡ.)' ਸੰਕਲਪ ਤਹਿਤ ਨਿਯਮਾਂ ਨੂੰ ਫਾਈਨਲ ਕਰ ਰਹੀ ਹੈ। ਸਰਕਾਰ ਨੇ ਪਿਛਲੇ ਸਾਲ ਬਜਟ 'ਚ ਇਸ ਦਾ ਪ੍ਰਸਤਾਵ ਕੀਤਾ ਸੀ, ਯਾਨੀ ਜੋ ਵਿਦੇਸ਼ੀ ਤਕਨਾਲੋਜੀ ਫਰਮਾਂ ਇੱਥੇ ਮੌਜੂਦ ਨਹੀਂ ਹਨ ਪਰ   ਸੇਵਾਵਾਂ ਅਤੇ ਆਨਲਾਈਨ ਵਿਗਿਆਪਨਾਂ ਜ਼ਰੀਏ ਮੋਟਾ ਕਮਾ ਕਰ ਰਹੀਆਂ ਹਨ ਉਨ੍ਹਾਂ 'ਤੇ ਟੈਕਸ ਲਾਉਣ ਸੰਬੰਧੀ ਵਿਚਾਰ ਕੀਤਾ ਜਾਵੇਗਾ।


Related News