FPI ਨੇ ਫਰਵਰੀ ''ਚ ਹੁਣ ਤੱਕ ਕੀਤਾ 23,102 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼
Sunday, Feb 23, 2020 - 11:16 AM (IST)

ਨਵੀਂ ਦਿੱਲੀ—ਬਜਟ ਦੇ ਬਾਅਦ ਬਣੀ ਹਾਂ-ਪੱਖੀ ਧਾਰਨਾ ਅਤੇ ਰਿਜ਼ਰਵ ਬੈਂਕ ਦੇ ਉਦਾਰ ਰੁਖ ਬਣਾਏ ਰੱਖਣ ਨਾਲ ਉਤਸਾਹਿਤ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਫਰਵਰੀ ਮਹੀਨੇ 'ਚ ਹੁਣ ਤੱਕ ਘਰੇਲੂ ਬਾਜ਼ਾਰ 'ਚ 23,102 ਕਰੋੜ ਰੁਪਏ ਲਗਾਏ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਤਿੰਨ ਫਰਵਰੀ ਤੋਂ 20 ਫਰਵਰੀ ਦੌਰਾਨ ਐੱਫ.ਪੀ.ਆਈ. ਨੇ ਇਕਵਿਟੀ 'ਚ 10,750 ਕਰੋੜ ਰੁਪਏ ਅਤੇ ਬਾਂਡ ਸ਼੍ਰੇਣੀ 'ਚ 12,352 ਕਰੋੜ ਰੁਪਏ ਲਗਾਏ ਹਨ। ਇਸ ਦੌਰਾਨ ਪਿਛਲੀ ਮਿਆਦ 'ਚ ਐੱਫ.ਪੀ.ਆਈ. ਦਾ ਕੁੱਲ ਨਿਵੇਸ਼ 23,102 ਕਰੋੜ ਰੁਪਏ ਰਿਹਾ। ਐੱਫ.ਪੀ.ਆਈ. ਪਿਛਲੇ ਸਾਲ ਸਤੰਬਰ ਤੋਂ ਘਰੇਲੂ ਬਾਜ਼ਾਰ 'ਚ ਸ਼ੁੱਧ ਨਿਵੇਸ਼ਕ ਬਣੇ ਹੋਏ ਹਨ। ਮਾਰਨਿੰਗਸਟਾਰ ਇੰਵੈਸਟਮੈਂਟ ਐਡਵਾਈਜ਼ਰ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਕ (ਖੋਜਕਾਰੀ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਬਜਟ ਦੇ ਬਾਅਦ ਬਣੀ ਹਾਂ-ਪੱਖੀ ਧਾਰਨਾ ਅਤੇ ਰਿਜ਼ਰਵ ਬੈਂਕ ਵਲੋਂ ਹਾਲੀਆ ਮੌਦਰਿਕ ਨੀਤੀ ਸਮੀਖਿਆ 'ਚ ਉਦਾਰ ਰੁਖ ਬਣਾਏ ਰੱਖਣ ਸਮੇਤ ਕਈ ਕਾਰਕ ਹਨ ਜਿਨ੍ਹਾਂ ਨੂੰ ਲੈ ਕੇ ਵਿਦੇਸ਼ੀ ਨਿਵੇਸ਼ ਘਰੇਲੂ ਅਰਥਵਿਵਸਥਾ ਦਾ ਨਰਮੀ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੀ ਹੌਲੀ ਵਾਧਾ ਦਰ ਦੇ ਬਾਅਦ ਘਰੇਲੂ ਬਾਜ਼ਾਰ 'ਚ ਨਿਵੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਜਟ 'ਚ ਲਾਭਾਂਸ਼ ਵੰਡ ਟੈਕਸ ਹਟਾਉਣ ਅਤੇ ਕਾਰਪੋਰੇਟ ਬਾਂਡ 'ਚ ਐੱਫ.ਪੀ.ਆਈ. ਦੀ ਸੀਮਾ ਨੌ ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਨਾਲ ਵੀ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ 'ਚ ਮਦਦ ਮਿਲੀ ਹੈ।