FPI ਨੇ ਪਿਛਲੇ ਹਫਤੇ ਭਾਰਤੀ ਸ਼ੇਅਰ ਬਾਜ਼ਾਰ ’ਚ 8,500 ਕਰੋੜ ਰੁਪਏ ਪਾਏ
Monday, Apr 21, 2025 - 11:10 AM (IST)

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਪਿਛਲੇ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਕਰੀਬ 8,500 ਕਰੋੜ ਰੁਪਏ ਪਾਏ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਐੱਫ. ਪੀ. ਆਈ. ਨੇ ਘਰੇਲੂ ਬਾਜ਼ਾਰ ’ਚ ਬਿਕਵਾਲੀ ਕੀਤੀ ਸੀ। ਇਸ ਤੋਂ ਬਾਅਦ ਕੌਮਾਂਤਰੀ ਵਪਾਰ ਮੋਰਚੇ ’ਤੇ ਕੁਝ ਰਾਹਤ ਦੀ ਉਮੀਦ ਅਤੇ ਮਜ਼ਬੂਤ ਘਰੇਲੂ ਅਰਥਵਿਵਸਥਾ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਘੱਟ ਕਾਰੋਬਾਰੀ ਇਜਲਾਸਾਂ ਵਾਲੇ 18 ਅਪ੍ਰੈਲ ਨੂੰ ਖਤਮ ਹਫਤੇ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ’ਚ ਸ਼ੁੱਧ ਰੂਪ ਨਾਲ 8,472 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ’ਚ 15 ਅਪ੍ਰੈਲ ਨੂੰ 2,352 ਕਰੋੜ ਰੁਪਏ ਦੀ ਨਿਕਾਸੀ ਵੀ ਸ਼ਾਮਲ ਹੈ। ਹਾਲਾਂਕਿ, ਇਸ ਦੇ ਅਗਲੇ 2 ਇਜਲਾਸਾਂ ’ਚ ਉਨ੍ਹਾਂ ਨੇ 10,824 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ
ਮਾਰਨਿੰਗਸਟਾਰ ਇਨਵੈਸਟਮੈਂਟ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਖੋਜ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਗਤੀਵਿਧੀਆਂ ’ਚ ਹਾਲੀਆ ਤੇਜ਼ੀ ਨਾਲ ਧਾਰਨਾ ’ਚ ਸੰਭਾਵੀ ਬਦਲਾਅ ਦਾ ਸੰਕੇਤ ਮਿਲਦਾ ਹੈ ਪਰ ਇਸ ਪ੍ਰਵਾਹ ਦੀ ਸਥਿਰਤਾ ਕੌਮਾਂਤਰੀ ਵੱਡੀ ਆਰਥਕ ਹਾਲਤ, ਅਮਰੀਕੀ ਵਪਾਰ ਨੀਤੀ ’ਚ ਸਥਿਰਤਾ ਅਤੇ ਭਾਰਤ ਦੇ ਘਰੇਲੂ ਵਾਧੇ ਦੇ ਦ੍ਰਿਸ਼ ’ਤੇ ਨਿਰਭਰ ਕਰੇਗੀ। ਹਫਤੇ ਦੌਰਾਨ 15 ਤੋਂ 17 ਅਪ੍ਰੈਲ ਤੱਕ ਸਿਰਫ 3 ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਕਾਰੋਬਾਰ ਹੋਇਆ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8