ਐੱਫਪੀਆਈ ਨੇ 6,850 ਕਰੋੜ ਰੁਪਏ ਦੀ ਨਿਕਾਸੀ ਕੀਤੀ
Monday, Feb 19, 2018 - 05:27 AM (IST)
ਨਵੀਂ ਦਿੱਲੀ-ਵਿਦੇਸ਼ੀ ਨਿਵੇਸ਼ਕਾਂ ਨੇ ਕੌਮਾਂਤਰੀ ਵਿਕਰੀ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਤੋਂ ਇਸ ਮਹੀਨੇ ਹੁਣ ਤਕ 6,850 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜਨਵਰੀ 'ਚ ਕੁਲ 13,780 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਹਾਲਾਂਕਿ ਇਸ ਮਹੀਨੇ ਐੱਫ. ਪੀ. ਆਈ. ਨੇ ਕਰਜ਼ਾ ਪੱਤਰਾਂ 'ਚ ਹੁਣ ਤਕ 3,215 ਕਰੋੜ ਰੁਪਏ ਨਿਵੇਸ਼ ਕੀਤੇ ਹਨ।
ਆਨਲਾਈਨ ਨਿਵੇਸ਼ ਪਲੇਟਫਾਰਮ ਗ੍ਰੋ ਦੇ ਸਹਿ-ਸੰਸਥਾਪਕ ਤੇ ਮੁੱਖ ਸੰਚਾਲਨ ਅਧਿਕਾਰੀ ਹਰਸ਼ ਜੈਨ ਨੇ ਕਿਹਾ, ''ਜਨਵਰੀ 'ਚ ਅਮਰੀਕਾ 'ਚ ਬੇਰੋਜ਼ਗਾਰੀ ਦਰ 17 ਸਾਲ ਦੇ ਹੇਠਲੇ ਪੱਧਰ 4.1 ਫੀਸਦੀ 'ਤੇ ਬਣੀ ਰਹੀ। ਇਸ ਤੋਂ ਇਲਾਵਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਹੈ। ਕੁਲ ਮਿਲਾ ਕੇ ਅਸੀਂ ਕੌਮਾਂਤਰੀ ਪੱਧਰ 'ਤੇ ਵਿਕਰੀ ਦੇਖੀ ਹੈ। ਘਰੇਲੂ ਬਾਜ਼ਾਰ ਤੋਂ ਐੱਫ. ਪੀ. ਆਈ. ਦੀ ਨਿਕਾਸੀ ਇਸ ਦਾ ਸਿੱਟਾ ਹੈ।''