ਬਾਜ਼ਾਰ ''ਚ ਐੱਫ. ਪੀ. ਆਈ. ਦਾ ਕੀ ਰਿਹਾ ਰੁਖ, ਜਾਣੋ ਹੁਣ ਤਕ ਦਾ ਹਾਲ

06/23/2019 11:53:24 AM

ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ਮਹੀਨੇ 'ਚ ਹੁਣ ਤਕ ਪੂੰਜੀ ਬਾਜ਼ਾਰ 'ਚ ਕੁੱਲ ਮਿਲਾ ਕੇ 10,312 ਕਰੋੜ ਰੁਪਏੇ ਦਾ ਨਿਵੇਸ਼ ਕੀਤਾ ਹੈ। ਤਾਜ਼ਾ ਡਾਟਾ ਮੁਤਾਬਕ,  ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 3 ਜੂਨ ਤੋਂ 21 ਜੂਨ ਵਿਚਕਾਰ ਇਕੁਇਟੀ 'ਚ 552.07 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਦੋਂ ਕਿ ਇਸ ਦੌਰਾਨ 9,760.59 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਲਗਾਏ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ 'ਚ ਤਣਾਅ ਵਧਣ ਅਤੇ ਭਾਰਤ-ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਇਕ-ਦੂਜੇ ਨਾਲ ਟਕਰਾਅ ਕਾਰਨ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ 'ਚ ਸੁਸਤੀ ਆਈ ਹੈ।



ਇਸ ਤੋਂ ਪਹਿਲਾਂ ਮਈ 'ਚ ਐੱਫ. ਪੀ. ਆਈ. ਨੇ ਇਕੁਇਟੀ ਤੇ ਬਾਂਡ 'ਚ ਕੁੱਲ ਮਿਲਾ ਕੇ  9,031.15 ਕਰੋੜ ਨਿਵੇਸ਼ ਕੀਤੇ ਸਨ। ਉੱਥੇ ਹੀ, ਅਪ੍ਰੈਲ 'ਚ ਐੱਫ. ਪੀ. ਆਈ. ਦਾ ਪੂੰਜੀ ਬਾਜ਼ਾਰ (ਸਟਾਕਸ ਤੇ ਬਾਂਡ) 'ਚ ਸ਼ੁੱਧ ਨਿਵੇਸ਼ 16,093 ਕਰੋੜ ਰੁਪਏ ਰਿਹਾ ਸੀ। ਮਾਰਚ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 45,981 ਕਰੋੜ ਰੁਪਏ ਤੇ ਫਰਵਰੀ 'ਚ ਇਕੁਇਟੀ ਤੇ ਬਾਂਡ 'ਚ ਕੁੱਲ ਮਿਲਾ ਕੇ 11,182 ਕਰੋੜ ਰੁਪਏ ਨਿਵੇਸ਼ ਕੀਤੇ ਸਨ।
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ 'ਚ ਤੇਜ਼ੀ ਅਤੇ ਅਮਰੀਕਾ-ਈਰਾਨ ਵਿਚਕਾਰ ਖਿੱਚੋਤਾਣ ਵਧਣ ਕਾਰਨ ਇਸ ਹਫਤੇ ਪੂੰਜੀ ਬਾਜ਼ਾਰ 'ਚ ਧਾਰਨਾ ਕਮਜ਼ੋਰੀ ਰਹੀ। ਵਪਾਰ ਯੁੱਧ ਨੂੰ ਲੈ ਕੇ ਵੀ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਨਿਵੇਸ਼ਕਾਂ ਦੀ ਨਜ਼ਰ ਪੰਜ ਜੁਲਾਈ ਨੂੰ ਪੇਸ਼ ਹੋਣ ਵਾਲੇ ਬਜਟ 'ਤੇ ਵੀ ਹੈ। ਇਸ 'ਚ ਸਰਕਾਰ ਵਿੱਤੀ ਮਜਬੂਤੀ, ਵਿੱਤੀ ਘਾਟੇ ਦੇ ਟੀਚਾ ਤੇ ਆਰਥਿਕ ਵਿਕਾਸ ਦਰ ਨੂੰ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਰੂਪ-ਰੇਖਾ ਪੇਸ਼ ਕਰੇਗੀ।


Related News