Foxconn ਭਾਰਤ ''ਚ ਲਗਾਏਗੀ ਦੂਜਾ ਚਿੱਪ ਪਲਾਂਟ, ਰੁਜ਼ਗਾਰ ਦੇ ਵਧਣਗੇ ਮੌਕੇ

Tuesday, Mar 07, 2023 - 06:27 PM (IST)

Foxconn ਭਾਰਤ ''ਚ ਲਗਾਏਗੀ ਦੂਜਾ ਚਿੱਪ ਪਲਾਂਟ, ਰੁਜ਼ਗਾਰ ਦੇ ਵਧਣਗੇ ਮੌਕੇ

ਮੁੰਬਈ - ਵੇਦਾਂਤ ਸਮੂਹ ਦੇ ਨਾਲ ਮਿਲ ਕੇ ਭਾਰਤ 'ਚ ਪਹਿਲੇ ਸੈਮੀਕੰਡਕਟਰ(ਚਿੱਪ) ਪਲਾਂਟ ਦੀ ਸਥਾਪਨਾ ਦੀ ਅਰਜ਼ੀ ਦੇ ਚੁੱਕੀ ਕੰਪਨੀ ਫਾਕਸਕਾਨ ਤਕਨਾਲੋਜੀ ਗਰੁੱਪ ਦੂਜਾ ਕਾਰਖਾਨਾ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਸਰਕਾਰੀ ਪ੍ਰੋਤਸਾਹਨ ਦੇ ਬਿਨ੍ਹਾਂ ਵੀ ਦੂਜਾ ਚਿੱਪ ਪਲਾਂਟ ਲਗਾਉਣ 'ਚ ਦਿਲਚਸਪੀ ਦਿਖਾਈ ਹੈ।

ਫਾਕਸਕਾਨ ਦੇ ਚੇਅਰਮੈਨ ਯੰਗ ਲੁਈ ਦੀ ਅਗਵਾਈ ਪ੍ਰੋਤਸਾਹਨ 'ਚ ਕੰਪਨੀ ਦਾ ਇਕ ਡੈਲੀਗੇਸ਼ਨ ਪਿਛਲੇ ਹਫ਼ਤੇ ਭਾਰਤ ਆਏ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਸੀ। 

ਇਹ ਵੀ ਪੜ੍ਹੋ : ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ , 15 ਲੱਖ ਰੰਗ-ਬਿਰੰਗੇ ਫੁੱਲ ਕਰਨਗੇ ਸੁਆਗਤ

ਲੁਈਸ ਕੰਪਨੀ ਦੇ ਕਾਰੋਬਾਰ ਸੰਬੰਧਾ ਨੂੰ ਲੈ ਕੇ ਲੰਮੇ ਸਮੇਂ ਦੀ ਮਜ਼ਬੂਤੀ ਦੇਣ ਦੇ ਮਕਸਦ ਨਾਲ ਭਾਰਤ ਆਏ ਸਨ। ਉਨ੍ਹਾਂ ਨੇ ਆਪਣੀ ਦੋ ਕੰਪਨੀਆਂ (Foxconn Hon Hai ਅਤੇ Bharat FIH) ਰਾਹੀਂ ਭਾਰਤ ਦੀ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI) ਸਕੀਮ ਵਿੱਚ ਐਪਲ ਅਤੇ ਹੋਰ ਮੋਬਾਈਲ ਡਿਵਾਈਸ ਨਿਰਮਾਤਾਵਾਂ ਨੂੰ ਵਿਕਰੇਤਾ ਵਜੋਂ ਹਿੱਸਾ ਲਿਆ ਹੈ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ, “ਫਾਕਸਕਾਨ ਭਾਰਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਨੇ ਸਰਕਾਰ ਦੀ ਵਿੱਤੀ ਮਦਦ ਤੋਂ ਬਿਨਾਂ ਵੀ ਭਾਰਤ ਵਿੱਚ ਆਪਣੀ ਦੂਜੀ ਚਿੱਪ ਫੈਕਟਰੀ ਲਗਾਉਣ ਵਿੱਚ ਦਿਲਚਸਪੀ ਦਿਖਾਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੰਬੇ ਸਮੇਂ ਤੋਂ ਭਾਰਤ 'ਚ ਕੰਮ ਕਰਨਾ ਚਾਹੁੰਦੀ ਹੈ।

Foxconn ਨੇ ਵੇਦਾਂਤਾ ਦੇ ਨਾਲ ਸਾਂਝੇ ਉੱਦਮ ਰਾਹੀਂ ਗੁਜਰਾਤ ਦੇ ਧੋਲੇਰਾ ਵਿਖੇ ਸੈਮੀਕੰਡਕਟਰ ਪਲਾਂਟ ਸਥਾਪਤ ਕਰਨ ਲਈ ਪਹਿਲਾਂ ਹੀ ਅਰਜ਼ੀ ਦਿੱਤੀ ਹੈ। ਇਸ ਨੇ ਇਹ ਅਰਜ਼ੀ PLI ਸਕੀਮ ਤਹਿਤ ਕੀਤੀ ਹੈ, ਜਿਸ ਵਿੱਚ ਯੋਗ ਪ੍ਰੋਜੈਕਟਾਂ ਨੂੰ ਲਗਭਗ 50,000 ਕਰੋੜ ਰੁਪਏ ਦੇ ਵਿੱਤੀ ਪ੍ਰੋਤਸਾਹਨ ਦਿੱਤੇ ਜਾਣਗੇ।

ਫਾਕਸਕਾਨ ਅਤੇ ਵੇਦਾਂਤਾ ਨੇ 1.54 ਲੱਖ ਕਰੋੜ ਦਾ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਹੈ। ਦੋਵਾਂ ਕੰਪਨੀਆਂ ਨੇ ਸ਼ੁਰੂ ਵਿਚ 38 ਨੈਨੋ ਮੀਟਰ ਚਿਪ ਬਣਾਉਣ ਲਈ ਇਕ ਤਕਨੀਕੀ ਕੰਪਨੀ ਨਾਲ ਸਮਝੌਤਾ ਵੀ ਕੀਤਾ ਹੈ। ਸਾਂਝੇ ਉੱਦਮ ਵਿਚ ਫਾਕਸਕਾਨ ਦੀ 40 ਫ਼ੀਸਦੀ ਹਿੱਸੇਦਾਰੀ ਹੋਵੇਗੀ। ਇਹ ਪੀਐੱਲਆਈ ਸਕੀਮ ਤਹਿਤ ਅਰਜ਼ੀ ਦੇਣ ਵਾਲੀਆਂ ਤਿੰਨ ਕੰਪਨੀਆਂ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ : ਪੈਨਸ਼ਨ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ OPS ਦੀ ਥਾਂ ਘੱਟ ਖਰਚੀਲਾ ਤਰੀਕਾ ਲੱਭਿਆ ਜਾਏ : ਰਾਜਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News