ਭਾਰਤ ’ਚ ਚਿੱਪ ਬਣਾਉਣ ਦੀ ਇਕਾਈ ਲਈ ਵੱਖ ਤੋਂ ਅਰਜ਼ੀ ਦਾਖਲ ਕਰ ਸਕਦੀ ਹੈ ਫਾਕਸਕਾਨ

Wednesday, Jul 12, 2023 - 11:34 AM (IST)

ਨਵੀਂ ਦਿੱਲੀ (ਭਾਸ਼ਾ) – ਤਾਈਵਾਨ ਦੀ ਇਲੈਕਟ੍ਰਾਨਿਕਸ ਨਿਰਮਾਣ ਕੰਪਨੀ ਫਾਕਸਕਾਨ ਦੀ ਭਾਰਤ ’ਚ ਸੈਮੀਕੰਡਕਟਰ ਨਿਰਮਾਣ ਇਕਾਈ ਲਗਾਉਣ ਲਈ ਵੱਖ ਤੋਂ ਅਰਜ਼ੀ ਦਾਖਲ ਕਰਨ ਦੀ ਯੋਜਨਾ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਬਿਆਨ ’ਚ ਕਿਹਾ ਕਿ ਉਹ ਸੈਮੀਕੰਡਕਟਰ ਦੇ ਸੋਧ ਪ੍ਰੋਗਰਾਮ ਅਤੇ ਡਿਸਪਲੇ ਫੈਬ ਈਕੋਸਿਸਟਮ ਲਈ ਅਰਜ਼ੀ ਦਾਖਲ ਕਰਨ ’ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ ਭਾਰਤ ਲਈ ਆਪਣੀ ਵਚਨਬੱਧਤਾ ’ਤੇ ਬਰਕਰਾਰ ਹੈ ਅਤੇ ਇੱਥੇ ਨਵੇਂ ਨਿਵੇਸ਼ ਲਈ ਉਤਸੁਕ ਹੈ।

ਇਹ ਵੀ ਪੜ੍ਹੋ : ਟਾਟਾ ਗਰੁੱਪ ਬਣ ਸਕਦਾ ਹੈ ਪਹਿਲਾ ਭਾਰਤੀ ਐਪਲ ਆਈਫੋਨ ਨਿਰਮਾਤਾ, ਅਗਸਤ ’ਚ ਹੋ ਸਕਦੀ ਹੈ ਡੀਲ

ਫਾਕਸਕਾਨ ਨੇ ਸੋਮਵਾਰ ਨੂੰ ਵੇਦਾਂਤਾ ਨਾਲ ਸੈਮੀਕੰਡਕਟਰ ਸਾਂਝੇ ਉੱਦਮ ’ਚੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਹੈ। ਫਾਕਸਕਾਨ ਨੇ ਕਿਹਾ ਸੀ ਕਿ ਉਹ ਮਾਈਨਿੰਗ ਖੇਤਰ ਦੇ ਦਿੱਗਜ਼ ਉਦਯੋਗਪਤੀ ਅਨਿਲ ਅੱਗਰਵਾਲ ਦੀ ਅਗਵਾਈ ਵਾਲੀ ਵੇਦਾਂਤਾ ਲਿਮ. ਨਾਲ 19.5 ਅਰਬ ਡਾਲਰ ਦੇ ਸਾਂਝੇ ਉੱਦਮ ’ਚੋਂ ਬਾਹਰ ਨਿਕਲ ਰਹੀ ਹੈ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਦੱਸ ਦੇਈਏ ਕਿ Foxconn ਹੁਣ ਭਾਰਤ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਫੈਬ ਈਕੋਸਿਸਟਮ ਲਈ ਸੰਸ਼ੋਧਿਤ ਪ੍ਰੋਗਰਾਮ ਦੇ ਤਹਿਤ ਅਪਲਾਈ ਕਰਨ 'ਤੇ ਵਿਚਾਰ ਕਰ ਰਹੀ ਹੈ। ਉਸਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਵਿੱਚ ਇੱਕ ਸਮਰੱਥ ਸੈਮੀਕੰਡਕਟਰ ਨਿਰਮਾਣ ਈਕੋਸਿਸਟਮ ਨੂੰ ਸਫਲਤਾਪੂਰਵਕ ਸਥਾਪਿਤ ਕੀਤਾ ਜਾ ਸਕਦਾ ਹੈ ਅਤੇ ਕੰਪਨੀ ਵੀ ਇਸਦਾ ਫ਼ਾਇਦਾ ਉਠਾ ਸਕਦੀ ਹੈ। Foxconn ਨੇ ਕਿਹਾ ਕਿ "Foxconn 2006 ਵਿੱਚ ਭਾਰਤ ਆਈ ਸੀ ਅਤੇ ਅੱਜ ਮੌਜੂਦ ਹੈ। ਅਸੀਂ ਦੇਸ਼ ਦੇ ਉੱਭਰ ਰਹੇ ਸੈਮੀਕੰਡਕਟਰ ਉਦਯੋਗ ਦੀ ਤਰੱਕੀ ਦੇ ਨਾਲ ਰਫ਼ਤਾਰ ਜਾਰੀ ਰੱਖਣਾ ਚਾਹੁੰਦੇ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News