ਹਿੰਡਨਬਰਗ ਮਾਮਲਾ : ਸਾਬਕਾ ਸੇਬੀ ਮੁਖੀ ਮਾਧਵੀ ਬੁਚ ਨੂੰ ਲੋਕਪਾਲ ਨੇ ਦਿੱਤੀ ‘ਕਲੀਨ ਚਿਟ’

Thursday, May 29, 2025 - 12:23 AM (IST)

ਹਿੰਡਨਬਰਗ ਮਾਮਲਾ : ਸਾਬਕਾ ਸੇਬੀ ਮੁਖੀ ਮਾਧਵੀ ਬੁਚ ਨੂੰ ਲੋਕਪਾਲ ਨੇ ਦਿੱਤੀ ‘ਕਲੀਨ ਚਿਟ’

ਨਵੀਂ ਦਿੱਲੀ, (ਭਾਸ਼ਾ)– ਭ੍ਰਿਸ਼ਟਾਚਾਰ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਵਾਲੀ ਸੰਸਥਾ ਲੋਕਪਾਲ ਨੇ ਬੁੱਧਵਾਰ ਨੂੰ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਆਧਾਰ ’ਤੇ ਬਾਜ਼ਾਰ ਰੈਗੂਲੇਟਰੀ ਸੇਬੀ ਦੀ ਸਾਬਕਾ ਮੁਖੀ ਮਾਧਵੀ ਬੁਚ ਖਿਲਾਫ ਅਣਉਚਿਤ ਵਤੀਰਾ ਅਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਉਣ ਵਾਲੀਆਂ ਸ਼ਿਕਾਇਤਾਂ ਨੂੰ ਖਾਰਿਜ ਕਰ ਦਿੱਤਾ।

ਲੋਕਪਾਲ ਨੇ ਕਿਹਾ ਕਿ ਦੋਸ਼ ਪੂਰੀ ਤਰ੍ਹਾਂ ਨਾਲ ਧਾਰਨਾ ’ਤੇ ਆਧਾਰਤ ਹਨ ਅਤੇ ਉਸ ਦੀ ਹਮਾਇਤ ਵਿਚ ਕੋਈ ਠੋਸ ਸਬੂਤ ਨਹੀਂ ਹੈ। ਪਿਛਲੇ ਸਾਲ ਦਰਜ ਕੀਤੀ ਗਈ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਸਮੇਤ ਹੋਰ ਸਾਰਿਆਂ ਦੀਆਂ ਸ਼ਿਕਾਇਤਾਂ ਮੂਲ ਰੂਪ ਨਾਲ ਇਕ ਨਿਵੇਸ਼ ਕੰਪਨੀ ਦੀ ਰਿਪੋਰਟ ’ਤੇ ਆਧਾਰਤ ਸਨ।

ਰਿਪੋਰਟ ਵਿਚ ਪੂਰਾ ਧਿਆਨ ਅਡਾਣੀ ਸਮੂਹ ਦੀਆਂ ਕੰਪਨੀਆਂ ਨੂੰ ਬੇਨਕਾਬ ਕਰਨ ਜਾਂ ਜਾਂਚ ਦੇ ਘੇਰੇ ਵਿਚ ਲਿਆਉਣ ’ਤੇ ਸੀ। ਹਿੰਡਨਬਰਗ ਰਿਸਰਚ ਨੇ 10 ਅਗਸਤ, 2024 ਨੂੰ ਪ੍ਰਕਾਸ਼ਿਤ ਆਪਣੀ ਰਿਪੋਰਟ ਵਿਚ ਦੋਸ਼ ਲਾਇਆ ਕਿ ਬੁਚ ਅਤੇ ਉਨ੍ਹਾਂ ਦੇ ਪਤੀ ਕੋਲ ਅਸਪੱਸ਼ਟ ਵਿਦੇਸ਼ੀ ਫੰਡ ਵਿਚ ਭਾਈਵਾਲੀ ਸੀ, ਜਿਸ ਦੀ ਵਰਤੋਂ ਅਡਾਣੀ ਸਮੂਹ ਨਾਲ ਸੰਬੰਧਤ ਫੰਡ ਦੀ ਕਥਿਤ ਹੇਰਾਫੇਰੀ ਵਿਚ ਕੀਤੀ ਗਈ। ਬੁਚ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਿਕਹਾ ਸੀ ਕਿ ਹਿੰਡਨਬਰਗ ਨੇ ਪੂੰਜੀ ਬਾਜ਼ਾਰ ਰੈਗੂਲੇਟਰੀ ਦੀ ਭਰੋਸੇਯੋਗਤਾ ’ਤੇ ਹਮਲਾ ਕੀਤਾ ਅਤੇ ਚਰਿੱਤਰ ਮਾਣਹਾਨੀ ਦਾ ਯਤਨ ਕੀਤਾ।


author

Rakesh

Content Editor

Related News