ਸਾਬਕਾ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਸੰਭਾਲਣਗੇ ਕੈਗ ਦੀ ਕੁਰਸੀ

09/24/2017 1:21:51 PM

ਨਵੀਂ ਦਿੱਲੀ— ਸਾਬਕਾ ਸਕੱਤਰ ਰਾਜੀਵ ਮਹਾਰਿਸ਼ੀ ਕੱਲ ( ਸੋਮਵਾਰ ) ਕੰਟਰੋਲਰ ਅਤੇ ਮਹਾਲੇਖਾ ਪਰੀਖਿਅਕ ( ਕੈਗ ) ਦਾ ਅਹੁਦਾ ਸੰਭਾਲਣਗੇ । ਉਹ ਸ਼ਸ਼ੀਕਾਂਤ ਸ਼ਰਮਾ ਦੀ ਜਗ੍ਹਾ ਲੈਣਗੇ । ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ।  
ਆਧਿਕਾਰਤ ਸੂਤਰਾਂ ਨੇ ਦੱਸਿਆ ਕਿ ਮਹਾਰਿਸ਼ੀ ( 62 ) ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਉਣਗੇ।ਸਰਕਾਰ ਨੇ ਮਹਾਰਿਸ਼ੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ । ਰਾਜਸਥਾਨ ਕੈਡਰ ਦੇ 1978 ਬੈਚ ਦੇ ਭਾਰਤੀ ਪ੍ਰਬੰਧਕੀ ਸੇਵਾ ਦੇ ਸੇਵਾਮੁਕਤ ਅਧਿਕਾਰੀ ਮਹਾਰਿਸ਼ੀ ਦਾ ਦੋ ਸਾਲ ਦਾ ਗ੍ਰਹਿ ਸਕੱਤਰ ਦਾ ਤੈਅ ਕਾਰਜਕਾਲ ਪਿਛਲੇ ਮਹੀਨੇ ਪੂਰਾ ਹੋਇਆ ਸੀ । 
ਸ਼ਸ਼ੀਕਾਂਤ ਸ਼ਰਮਾ ਨੇ 23 ਮਈ 2013 ਨੂੰ ਕੈਗ ਦਾ ਅਹੁਦਾ ਸੰਭਾਲਿਆ ਸੀ । ਸ਼ੁੱਕਰਵਾਰ ਨੂੰ ਇਸ ਅਹੁਦੇ 'ਤੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਗਿਆ ।  ਕੈਗ ਵਿੱਚ ਆਉਣ ਤੋਂ ਪਹਿਲਾਂ ਸ਼ਰਮਾ ਰੱਖਿਆ ਸਕੱਤਰ ਸਨ । ਮਹਾਰਿਸ਼ੀ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ । ਕੈਗ ਦੀ ਨਿਯੁਕਤੀ ਛੇ ਸਾਲ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ ਦੀ ਹੁੰਦੀ ਹੈ ।  
ਗ੍ਰਹਿ ਸਕੱਤਰ ਬਣਨ ਤੋਂ ਪਹਿਲਾਂ ਮਹਾਰਿਸ਼ੀ ਆਰਥਕ ਮਾਮਲਿਆਂ ਦੇ ਸਕੱਤਰ ਅਤੇ ਰਾਜਸਥਾਨ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ ।ਇਸ ਤੋਂ ਇਲਾਵਾ ਉਹ ਰਸਾਇਣ ਅਤੇ ਖਾਦ ਵਿਭਾਗ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਵਿੱਚ ਵੀ ਸਕੱਤਰ ਰਹਿ ਚੁੱਕੇ ਹੈ ।


Related News