ਸੁਧਾਰਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਲੈ ਕੇ ਵਿਦੇਸ਼ੀ ਨਿਵੇਸ਼ਕ ਗੰਭੀਰ : ਸੀਤਾਰਮਨ

Saturday, Sep 05, 2020 - 06:44 PM (IST)

ਸੁਧਾਰਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਲੈ ਕੇ ਵਿਦੇਸ਼ੀ ਨਿਵੇਸ਼ਕ ਗੰਭੀਰ : ਸੀਤਾਰਮਨ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਧਾਰਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵਿਦੇਸ਼ੀ ਨਿਵੇਸ਼ਕ ਗੰਭੀਰਤਾ ਨਾਲ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਕੋਰੋਨਾ ਦੇ ਸਮੇਂ ਵੀ ਦੇਸ਼ ਵਿਚ ਚੰਗਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਆਇਆ ਹੈ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੁਲਾਈ ਦੀ ਮਿਆਦ ਦੌਰਾਨ ਦੇਸ਼ ਵਿਚ 20 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ।

ਸੂਬਿਆਂ ਅਤੇ ਸੰਘੀ ਸ਼ਾਸਤ ਪ੍ਰਦੇਸ਼ਾਂ ਦੀ ਕਾਰੋਬਾਰ ਸਰਲਤਾ ਰੈਂਕਿੰਗ ਜਾਰੀ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਸੁਧਾਰਾਂ ਪ੍ਰਤੀ ਵਚਨਬੱਧਤਾ ਨੂੰ ਲੈ ਕੇ ਵਿਦੇਸ਼ੀ ਨਿਵੇਸ਼ਕ ਗੰਭੀਰ ਹਨ। ਉਹ ਭਾਰਤ ਨੂੰ ਇਕ ਬਿਹਤਰ ਬਾਜ਼ਾਰ ਦੇ ਤੌਰ 'ਤੇ ਦੇਖਦੇ ਹਨ। ਸਾਡੇ ਕਈ ਆਲੋਚਕ ਕਹਿੰਦੇ ਹਨ ਕਿ ਅਸੀਂ ਸਭ ਨੇ ਵਧੇਰੇ ਸਖਤ ਲਾਕਡਾਊਨ ਲਗਾਇਆ ਸੀ। ਸੂਬਿਆਂ ਅਤੇ ਸੰਘੀ ਸ਼ਾਸਤ ਪ੍ਰਦੇਸ਼ਾਂ ਦੀ ਕਾਰੋਬਾਰ ਸਰਲਤਾ ਰੈਂਕਿੰਗ ਜਾਰੀ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਨਾਲ ਦੇਸ਼ ਆਪਣੀ ਤਾਕਤ ਰਾਹੀਂ ਅੱਗੇ ਵਧੇਗਾ ਅਤੇ ਆਤਮਨਿਰਭਰ ਬਣੇਗਾ।  

ਸੂਬਿਆਂ ਦੀ ਕਾਰੋਬਾਰ ਸਰਲਤਾ ਵਿਚ ਆਂਧਰਾ ਪ੍ਰਦੇਸ਼ ਫਿਰ ਪਹਿਲੇ ਸਥਾਨ 'ਤੇ ਰਿਹਾ ਹੈ। ਉਸ ਦੇ ਬਾਅਦ ਉੱਤਰ ਪ੍ਰਦੇਸ਼ ਦੂਜੇ ਅਤੇ ਤੇਲੰਗਾਨਾ ਤੀਜੇ ਸਥਾਨ 'ਤੇ ਹੈ।


author

Sanjeev

Content Editor

Related News