ਚੀਨ ਦੀ ਸਾਖ਼ ਨੂੰ ਲੱਗਾ ਵੱਡਾ ਝਟਕਾ, ਬਾਜ਼ਾਰ ''ਚੋਂ ਇਸ ਕਾਰਨ ਪੈਸਾ ਕੱਢ ਰਹੇ ਵਿਦੇਸ਼ੀ ਨਿਵੇਸ਼ਕ
Tuesday, Jun 13, 2023 - 02:18 PM (IST)
ਨਵੀਂ ਦਿੱਲੀ - ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਦਾ ਬਾਜ਼ਾਰ ਕੋਰੋਨਾ ਤੋਂ ਬਾਅਦ ਮੁੜ ਲੀਹ 'ਤੇ ਆ ਗਿਆ ਹੈ ਪਰ ਵਿਦੇਸ਼ੀ ਨਿਵੇਸ਼ਕ ਚੀਨ ਨੂੰ ਛੱਡ ਰਹੇ ਹਨ। ਦੋ ਸਾਲਾਂ ਤੋਂ ਵਿਦੇਸ਼ੀ ਨਿਵੇਸ਼ਕਾਂ ਨੇ ਚੀਨ ਨੂੰ ਅਸੁਰੱਖਿਅਤ ਬਾਜ਼ਾਰ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਕਾਰਨ ਚੀਨ ਦੀ ਕਮਿਊਨਿਸਟ ਸਰਕਾਰ, ਖਾਸ ਕਰਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਨੀਤੀਆਂ ਹਨ। ਦੂਜਾ ਕਾਰਨ ਦੁਨੀਆ ਭਰ ਵਿੱਚ ਚੀਨ ਵਿਰੁੱਧ ਵਧਦਾ ਭੂ-ਰਾਜਨੀਤਿਕ ਤਣਾਅ ਹੈ। ਅਮਰੀਕਾ ਚੀਨ 'ਤੇ ਕਈ ਵਾਰ ਇਰਾਦਿਆਂ ਨੂੰ ਲੈ ਕੇ ਅਤੇ ਉਸ ਦੀਆਂ ਪਾਲਸੀਆਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਚੁੱਕਾ ਹੈ।
ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼
ਦੱਖਣ-ਪੂਰਬੀ ਏਸ਼ੀਆਈ ਦੇਸ਼ ਸੁਰੱਖਿਆ ਲਈ ਚੀਨ ਤੋਂ ਹਥਿਆਰ ਖਰੀਦ ਰਹੇ ਹਨ। ਚੀਨ ਤਾਇਵਾਨ 'ਤੇ ਕਬਜ਼ਾ ਕਰਨ ਲਈ ਹਮਲੇ ਦੀ ਧਮਕੀ ਦਿੰਦਾ ਰਿਹਾ ਹੈ। ਅਜਿਹੇ ਮਾਹੌਲ ਵਿੱਚ ਨਿਵੇਸ਼ਕਾਂ ਨੂੰ ਚੀਨ ਵਿੱਚ ਨਿਵੇਸ਼ ਕਰਨਾ ਜੋਖਮ ਭਰਿਆ ਲੱਗ ਰਿਹਾ ਹੈ। ਐਟਲਾਂਟਿਕ ਕੌਂਸਲ ਦੀ ਰਿਪੋਰਟ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ 2022 ਤੋਂ ਹੁਣ ਤੱਕ 12.20 ਲੱਖ ਕਰੋੜ ਰੁਪਏ ਕਢਵਾ ਲਏ ਹਨ। ਅਜਿਹੇ 'ਚ ਸ਼ੇਅਰ ਬਾਜ਼ਾਰ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੁਰਾਣੇ ਹੋ ਰਹੇ ਚੀਨੀ ਬਾਜ਼ਾਰ ਵਿੱਚ ਕਈ ਸਮੱਸਿਆਵਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ : ਫਰਾਂਸ ਨੂੰ ਪਛਾੜ ਕੇ ਭਾਰਤ ਬਣਿਆ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।