ਵਿਦੇਸ਼ੀ ਮੁਦਰਾ ਭੰਡਾਰ 1.51 ਅਰਬ ਡਾਲਰ ਤੋਂ ਵੱਧ ਕੇ 658 ਅਰਬ ਡਾਲਰ 'ਤੇ
Saturday, Dec 07, 2024 - 04:19 PM (IST)
ਮੁੰਬਈ- ਦੇਸ਼ ਦਾ ਵਿਦੇਸ਼ਈ ਮੁਦਰਾ ਭੰਡਾਰ 29 ਨਵੰਬਰ ਨੂੰ ਖ਼ਤਮ ਹਫਤੇ ਵਿਚ 1.51 ਅਰਬ ਡਾਲਰ ਵੱਧ ਕੇ 658.09 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.31 ਅਰਬ ਡਾਲਰ ਦੀ ਗਿਰਾਵਟ ਨਾਲ 656.58 ਅਰਬ ਡਾਲਰ ਰਹਿ ਗਿਆ ਸੀ। ਪਿਛਲੇ ਹਫ਼ਤੇ ਵੀ ਵਿਦੇਸ਼ੀ ਮੁਦਰਾ ਭੰਡਾਰ ਵਿਚ 17.76 ਅਰਬ ਡਾਲਰ ਦਾ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਸੀ।
ਸਤੰਬਰ ਦੇ ਅੰਤ 'ਚ ਵਿਦੇਸ਼ੀ ਮੁਦਰਾ ਭੰਡਾਰ 704.88 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਮੰਨੀ ਜਾਣ ਵਾਲੀ ਵਿਦੇਸ਼ੀ ਮੁਦਰਾ ਜਾਇਦਾਦ 29 ਨਵੰਬਰ ਨੂੰ ਖਤਮ ਹਫਤੇ 'ਚ 2.06 ਅਰਬ ਡਾਲਰ ਵਧ ਕੇ 568.85 ਅਰਬ ਡਾਲਰ ਰਹੀ। ਡਾਲਰ ਦੇ ਰੂਪ 'ਚ ਵਿਦੇਸ਼ੀ ਮੁਦਰਾ ਜਾਇਦਾਦਾਂ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ ਰੱਖੇ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਯੂਐਸ ਮੁਦਰਾਵਾਂ ਵਿਚ ਘੱਟ-ਵੱਧ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ। ਸਮੀਖਿਆ ਅਧੀਨ ਹਫਤੇ 'ਚ ਸੋਨੇ ਦੇ ਭੰਡਾਰ ਦਾ ਮੁੱਲ 59.5 ਕਰੋੜ ਡਾਲਰ ਘਟ ਕੇ 66.98 ਅਰਬ ਡਾਲਰ ਰਹਿ ਗਿਆ।
ਸਪੈਸ਼ਲ ਡਰਾਇੰਗ ਰਾਈਟਸ (SDR) 2.2 ਕਰੋੜ ਡਾਲਰ ਵਧ ਕੇ 18.01 ਬਿਲੀਅਨ ਡਾਲਰ ਹੋ ਗਿਆ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ 'ਚ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਕੋਲ ਭਾਰਤ ਦਾ ਭੰਡਾਰ 2.2 ਕਰੋੜ ਡਾਲਰ ਵਧ ਕੇ 4.25 ਅਰਬ ਡਾਲਰ ਰਿਹਾ।