‘ਵਿਦੇਸ਼ੀ ਮੁਦਰਾ ਭੰਡਾਰ 612.73 ਅਰਬ ਡਾਲਰ ਦੀ ਰਿਕਾਰਡ ਉਚਾਈ ’ਤੇ ਪਹੁੰਚਿਆ’

Saturday, Jul 24, 2021 - 03:37 PM (IST)

ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16 ਜੁਲਾਈ ਨੂੰ ਸਮਾਪਤ ਹਫਤੇ ’ਚ 83.5 ਕਰੋੜ ਡਾਲਰ ਵਧ ਕੇ 612.73 ਅਰਬ ਡਾਲਰ ਦੀ ਰਿਕਾਰਡ ਉਚਾਈ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਅੰਕ ਦੇ ਅੰਕੜਿਆਂ ਮੁਤਾਬਕ 9 ਜੁਲਾਈ ਨੂੰ ਸਮਾਪਤ ਇਸ ਤੋਂ ਪਿਛਲੇ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ 1.883 ਅਰਬ ਡਾਲਰ ਵਧ ਕੇ 611.895 ਅਰਬ ਡਾਲਰ ਹੋ ਗਿਆ ਸੀ। ਰਿਜ਼ਰਵ ਬੈਂਕ ਦੇ ਹਫਤਾਵਾਰੀ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਵਾਧੇ ਕਾਰਨ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) ’ਚ ਵਾਧਾ ਹੋਇਆ ਹੈ, ਜਿ ਸਮੁੱਚੇ ਭੰਡਾਰ ਦਾ ਪ੍ਰਮੁੱਖ ਘਟਕ ਹੈ।

ਇਸ ਦੌਰਾਨ ਐੱਫ. ਸੀ. ਏ. 46.3 ਕਰੋੜ ਡਾਲਰ ਦੇ ਵਾਧੇ ਨਾਲ 568.784 ਅਰਬ ਡਾਲਰ ਹੋ ਗਿਆ। ਡਾਲਰ ਦੇ ਲਿਹਾਜ ਨਾਲ ਦੱਸੀਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਰੱਖੀ ਯੂਰੋ, ਪੌਂਡ ਅਤੇ ਯੇਨ ਵਰਗੀਆਂ ਦੂਜੀਆਂ ਮੁਦਰਾਵਾਂ ਦੇ ਮੁੱਲ ’ਚ ਵਾਧਾ ਜਾਂ ਕਮੀ ਦਾ ਪ੍ਰਭਾਵ ਵੀ ਸ਼ਾਮਲ ਹੁੰਦਾ ਹੈ।

ਸੋਨੇ ਦੇ ਭੰਡਾਰ ’ਚ 37.7 ਕਰੋੜ ਡਾਲਰ ਦਾ ਵਾਧਾ

ਅੰਕੜਿਆਂ ਮੁਤਾਬਕ ਇਸ ਦੌਰਾਨ ਸੋਨੇ ਦਾ ਭੰਡਾਰ 37.7 ਕਰੋੜ ਡਾਲਰ ਦੇ ਵਾਧੇ ਨਾਲ 37.333 ਅਰਬ ਡਾਲਰ ਹੋ ਗਿਆ। ਉੱਥੇ ਹੀ ਕੌਮਾਂਤਰੀ ਮੁਦਰਾ ਫੰਡ ਕੋਲ ਮੌਜੂਦਾ ਵਿਸ਼ੇਸ਼ ਐਕਵਾਇਰ ਅਧਿਕਾਰ (ਐੱਸ. ਡੀ. ਆਰ.) 10 ਲੱਖ ਡਾਲਰ ਵਧ ਕੇ 1.548 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਨੇ ਦੱਸਿਆ ਕਿ ਸਮੀਖਿਆ ਅਧੀਨ ਹਫਤੇ ਦੌਰਾਨ ਆਈ. ਐੱਮ. ਐੱਫ. ਕੋਲ ਮੌਜੂਦਾ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 70 ਲੱਖ ਡਾਲਰ ਘਟ ਕੇ 5.1 ਅਰਬ ਡਾਲਰ ਰਹਿ ਗਿਆ।


Harinder Kaur

Content Editor

Related News