ਵਿਦੇਸ਼ੀ ਮੁਦਰਾ ਭੰਡਾਰ 600 ਬਿਲੀਅਨ ਡਾਲਰ ਨੂੰ ਛੂਹਣ ਕੰਢੇ, ਇਕ ਸਾਲ ’ਚ ਸਭ ਤੋਂ ਉੱਚ ਪੱਧਰ ’ਤੇ

Saturday, May 20, 2023 - 10:32 AM (IST)

ਵਿਦੇਸ਼ੀ ਮੁਦਰਾ ਭੰਡਾਰ 600 ਬਿਲੀਅਨ ਡਾਲਰ ਨੂੰ ਛੂਹਣ ਕੰਢੇ, ਇਕ ਸਾਲ ’ਚ ਸਭ ਤੋਂ ਉੱਚ ਪੱਧਰ ’ਤੇ

ਮੁੰਬਈ (ਯੂ. ਐੱਨ. ਆਈ.) - ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਇਕ ਵਾਰ ਮੁੜ 600 ਬਿਲੀਅਨ ਡਾਲਰ ਨੂੰ ਛੂਹਣ ਕੰਢੇ ਆ ਪੁੱਜਾ ਹੈ। 12 ਮਈ 2023 ਨੂੰ ਖ਼ਤਮ ਹੋਏ ਹਫ਼ਤੇ ’ਚ ਵਿਦੇਸ਼ੀ ਮੁਦਰਾ ਭੰਡਾਰ 3.55 ਬਿਲੀਅਨ ਡਾਲਰ ਦੀ ਛਲਾਂਗ ਨਾਲ 599.53 ਬਿਲੀਅਨ ਡਾਲਰ ’ਤੇ ਜਾ ਪੁੱਜਾ ਹੈ। ਪਿਛਲੇ ਦੋ ਹਫ਼ਤੇ ਆਰ. ਬੀ. ਆਈ. ਦੇ ਵਿਦੇਸ਼ੀ ਮੁਦਰਾ ਭੰਡਾਰ ’ਚ 11.7 ਬਿਲੀਅਨ ਡਾਲਰ ਦਾ ਉਛਾਲ ਆਇਆ ਹੈ। ਇਸ ਤੋਂ ਪਹਿਲਾਂ 5 ਮਈ ਨੂੰ ਖ਼ਤਮ ਹੋਏ ਹਫ਼ਤੇ ’ਚ ਵਿਦੇਸ਼ੀ ਮੁਦਰਾ ਭੰਡਾਰ 595.97 ਅਰਬ ਡਾਲਰ ਰਿਹਾ ਸੀ।

28 ਅਪ੍ਰੈਲ 2023 ਨੂੰ ਵਿਦੇਸ਼ੀ ਮੁਦਰਾ ਭੰਡਾਰ 588.78 ਬਿਲੀਅਨ ਡਾਲਰ ਹੀ ਰਿਹਾ, ਜੋ 600 ਅਰਬ ਡਾਲਰ ਨੂੰ ਛੂਹਣ ਦੇ ਕੰਢੇ ’ਤੇ ਹੈ। ਯਾਨੀ ਸਿਰਫ ਦੋ ਹਫ਼ਤਿਆਂ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਕਰੀਬ 11.7 ਬਿਲੀਅਨ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਆਰ. ਬੀ. ਆਈ. ਨੇ ਜੋ ਡਾਟਾ ਜਾਰੀ ਕੀਤਾ ਹੈ, ਉਸ ਦੇ ਮੁਤਾਬਕ ਵਿਦੇਸ਼ੀ ਕਰੰਸੀ ਅਸੈਟਸ ’ਚ 3.5 ਬਿਲੀਅਨ ਡਾਲਰ ਦੀ ਤੇਜ਼ੀ ਆਈ ਹੈ ਅਤੇ ਇਹ ਵਧ ਕੇ 529.59 ਅਰਬ ਡਾਲਰ ’ਤੇ ਜਾ ਪੁੱਜਾ ਹੈ। ਸੋਨੇ ਦੇ ਰਿਜ਼ਰਵ ਵਿਚ ਵੀ ਤੇਜ਼ੀ ਆਈ ਹੈ ਅਤੇ ਇਹ 38 ਮਿਲੀਅਨ ਡਾਲਰ ਦੇ ਉਛਾਲ ਨਾਲ 46.35 ਬਿਲੀਅਨ ਡਾਲਰ ’ਤੇ ਪੁੱਜਾ ਹੈ। ਆਈ. ਐੱਮ. ਐੱਫ. ਵਿਚ ਰਿਜ਼ਰਵ 28 ਮਿਲੀਅਨ ਡਾਲਰ ਦੀ ਕਮੀ ਆਈ ਹੈ ਅਤੇ ਇਹ 51.64 ਬਿਲੀਅਨ ਡਾਲਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅਕਤੂਬਰ 2021 ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਅਮਰੀਕੀ ਡਾਲਰ ਦੇ ਉੱਚ ਪੱਧਰ ’ਤੇ ਜਾ ਪੁੱਜਾ ਸੀ।


author

rajwinder kaur

Content Editor

Related News