ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4.11 ਅਰਬ ਡਾਲਰ ਘਟ ਕੇ 640.28 ਅਰਬ ਡਾਲਰ ’ਤੇ ਪਹੁੰਚਿਆ
Saturday, Jan 04, 2025 - 10:24 AM (IST)
ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 27 ਦਸੰਬਰ ਨੂੰ ਖਤਮ ਹਫਤੇ ’ਚ 4.11 ਅਰਬ ਡਾਲਰ ਘਟ ਕੇ 640.28 ਅਰਬ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 8.48 ਅਰਬ ਡਾਲਰ ਘਟ ਕੇ 644.39 ਅਰਬ ਡਾਲਰ ’ਤੇ ਆ ਗਿਆ ਸੀ।
ਵਿਦੇਸ਼ੀ ਕਰੰਸੀ ਭੰਡਾਰ ’ਚ ਪਿਛਲੇ ਕੁਝ ਹਫਤਿਆਂ ’ਚ ਗਿਰਾਵਟ ਆ ਰਹੀ। ਇਸ ਗਿਰਾਵਟ ਦਾ ਕਾਰਨ ਰੁਪਏ ’ਚ ਉਤਰਾਅ-ਚੜ੍ਹਾਅ ਨੂੰ ਘੱਟ ਕਰਨ ਲਈ ਆਰ. ਬੀ. ਆਈ. ਦਾ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਦਖਲ ਦੇ ਨਾਲ-ਨਾਲ ਮੁਲਾਂਕਣ ਨੂੰ ਮੰਨਿਆ ਜਾ ਰਿਹਾ ਹੈ।
ਜਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਕਰੰਸੀ ਜਾਇਦਾਦਾਂ 4.64 ਅਰਬ ਡਾਲਰ ਘਟ ਕੇ 551.92 ਅਰਬ ਡਾਲਰ ਰਹਿ ਗਈਆਂ। ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ 54.1 ਕਰੋੜ ਡਾਲਰ ਵਧ ਕੇ 66.27 ਅਰਬ ਡਾਲਰ ਹੋ ਗਿਆ। ਵਿਸ਼ੇਸ਼ ਡਰਾਇੰਗ ਰਾਈਟਸ (ਐੱਸ. ਡੀ. ਆਰ.) 1.2 ਕਰੋੜ ਡਾਲਰ ਘਟ ਕੇ 17.87 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ 4.22 ਅਰਬ ਡਾਲਰ ’ਤੇ ਗੈਰ-ਤਬਦੀਲ ਰਿਹਾ।