5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪੁੱਜਾ ਵਿਦੇਸ਼ੀ ਕਰੰਸੀ ਭੰਡਾਰ

Sunday, Apr 06, 2025 - 03:05 PM (IST)

5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪੁੱਜਾ ਵਿਦੇਸ਼ੀ ਕਰੰਸੀ ਭੰਡਾਰ

ਮੁੰਬਈ (ਇੰਟ.) - ਪਿਛਲੇ ਹਫ਼ਤੇ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਖੂਬ ਖਰੀਦਦਾਰੀ ਕੀਤੀ ਸੀ। ਇਸ ਦਾ ਅਸਰ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਤੇ ਨਜ਼ਰ ਆਇਆ ਹੈ। ਜਿਸ ਕਰ ਕੇ ਲੰਘੀ 28 ਮਾਰਚ ਨੂੰ ਖ਼ਤਮ ਹਫ਼ਤੇ ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ’ਚ 6.6 ਬਿਲੀਅਨ ਡਾਲਰ ਦਾ ਵਾਧਾ ਦਿਸਿਆ। ਇਸ ਦੇ ਨਾਲ ਹੁਣ ਵਿਦੇਸ਼ੀ ਕਰੰਸੀ ਭੰਡਾਰ 665.39 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਇਸ ’ਚ 4.5 ਬਿਲੀਅਨ ਦਾ ਵਾਧਾ ਹੋਇਆ ਸੀ।

ਇਹ ਵੀ ਪੜ੍ਹੋ :     ਤਨਖਾਹ-ਭੱਤਿਆਂ 'ਚ 10 ਫੀਸਦੀ ਦਾ ਵਾਧਾ, ਐਕਸ-ਗ੍ਰੇਸ਼ੀਆ ਰਾਸ਼ੀ 50,000 ਤੋਂ ਵਧਾ ਕੇ 1,25,000 ਰੁਪਏ ਕੀਤੀ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 6.596 ਬਿਲੀਅਨ ਡਾਲਰ ਦਾ ਭਾਰੀ ਵਾਧਾ ਹੋਇਆ ਹੈ। ਦਰਅਸਲ, ਪਿਛਲੇ ਹਫ਼ਤੇ ਡਾਲਰ ਦੇ ਮੁਕਾਬਲੇ ਰੁਪਇਆ ਮਜ਼ਬੂਤ ਹੋਇਆ ਸੀ। ਇਸ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵੀ ਨਿਵੇਸ਼ ਵਧਿਆ ਹੈ। ਜਿਸ ਕਰ ਕੇ ਇਸ ਹਫ਼ਤੇ ਵਿਦੇਸ਼ੀ ਕਰੰਸੀ ਭੰਡਾਰ ਵਧ ਕੇ 665.396 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ :     ਡਾਕ ਵਿਭਾਗ ਦਾ ਧੀਆਂ ਨੂੰ ਵੱਡਾ ਤੋਹਫ਼ਾ : 250 ਰੁਪਏ 'ਚ ਖੁਲ੍ਹੇਗਾ ਖਾਤਾ, ਵਿਆਹ ਤੱਕ ਇਕੱਠੇ ਹੋ ਜਾਣਗੇ 56 ਲੱਖ ਰੁਪਏ!

ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ਦੌਰਾਨ ਭਾਰਤ ਦੀ ਵਿਦੇਸ਼ੀ ਕਰੰਸੀ ਜਾਇਦਾਦ (ਐੱਫ. ਸੀ. ਏ.) ’ਚ ਵਾਧਾ ਹੋਇਆ ਹੈ। 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਇਸ ’ਚ 6.158 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਹੁਣ ਇਹ ਵਧ ਕੇ 565.014 ਬਿਲੀਅਨ ਡਾਲਰ ਦਾ ਹੋ ਗਿਆ ਹੈ। ਭਾਵ ਵਿਦੇਸ਼ੀ ਕਰੰਸੀ ਭੰਡਾਰ 5 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ :     RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ, ਜੇਕਰ ਘਰ 'ਚ ਰੱਖੀ ਕਰੰਸੀ ਤਾਂ...

ਜ਼ਿਕਰਯੋਗ ਹੈ ਕਿ ਦੇਸ਼ ਦੇ ਕੁਲ ਵਿਦੇਸ਼ੀ ਕਰੰਸੀ ਭੰਡਾਰ ’ਚ ਵਿਦੇਸ਼ੀ ਕਰੰਸੀ ਜਾਇਦਾਦ (ਐੱਫ. ਸੀ. ਏ.) ਇਕ ਅਹਿਮ ਹਿੱਸਾ ਹੁੰਦਾ ਹੈ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਏ ਉਤਾਰ-ਚੜ੍ਹਾਅ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਸੋਨਾ ਭੰਡਾਰ ਵਧਿਆ

ਗੁਜ਼ਰੇ ਹਫ਼ਤੇ ਸੋਨਾ ਭੰਡਾਰ ’ਚ ਵੀ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਮੁਤਾਬਕ 28 ਮਾਰਚ 2025 ਨੂੰ ਖ਼ਤਮ ਹਫ਼ਤੇ ਦੌਰਾਨ ਭਾਰਤ ਦੇ ਸੋਨਾ ਭੰਡਾਰ ’ਚ 519 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਹੁਣ ਸੋਨੇ ਦਾ ਭੰਡਾਰ ਵਧ ਕੇ 77.793 ਬਿਲੀਅਨ ਡਾਲਰ ਤੱਕ ਚਲਾ ਗਿਆ ਹੈ।

ਇਹ ਵੀ ਪੜ੍ਹੋ :      ਨਿਵੇਸ਼ਕਾਂ ਨੂੰ ਝਟਕਾ, ਕਈ ਬੈਂਕਾਂ ਨੇ FD 'ਤੇ ਮਿਲਣ ਵਾਲੀਆਂ ਵਿਆਜ ਦਰਾਂ 'ਚ ਕੀਤੀ ਕਟੌਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News