ਵਿਦੇਸ਼ੀ ਮੁਦਰਾ ਭੰਡਾਰ ਫਿਰ 600 ਅਰਬ ਡਾਲਰ ਤੋਂ ਹੇਠਾਂ ਡਿੱਗਿਆ, ਸੋਨੇ ਦਾ ਭੰਡਾਰ ਵੀ ਘਟਿਆ

06/18/2022 2:33:24 PM

ਮੁੰਬਈ (ਭਾਸ਼ਾ) – ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 10 ਜੂਨ ਨੂੰ ਸਮਾਪਤ ਹਫਤੇ ’ਚ 4.599 ਅਰਬ ਡਾਲਰ ਘਟ ਕੇ 596.458 ਅਰਬ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਮੁਤਾਬਕ ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 30.6 ਕਰੋੜ ਡਾਲਰ ਘਟ ਕੇ 601.057 ਅਰਬ ਡਾਲਰ ਰਹਿ ਗਿਆ ਸੀ। 10 ਜੂਨ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਕਾਰਨ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਆਈ ਗਿਰਾਵਟ ਹੈ ਜੋ ਕੁੱਲ ਮੁਦਰਾ ਭੰਡਾਰ ਦਾ ਇਕ ਅਹਿਮ ਹਿੱਸਾ ਹੈ।

ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ ’ਚ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) 4.535 ਅਰਬ ਡਾਲਰ ਘਟ ਕੇ 532.244 ਅਰਬ ਡਾਲਰ ਰਹਿ ਗਈਆਂ। ਡਾਲਰ ’ਚ ਦਰਸਾਏ ਵਿਦੇਸ਼ੀ ਮੁਦਰਾ ਭੰਡਾਰ ’ਚ ਰੱਖੀਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਮੁਦਰਾਵਾਂ ’ਚ ਮੁੱਲ ਵਾਧਾ ਅਤੇ ਘਟਾਓ ਦੇ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ ਵੀ 10 ਲੱਖ ਡਾਲਰ ਦੀ ਮਾਮੂਲੀ ਗਿਰਾਵਟ ਨਾਲ 40.842 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਜਮ੍ਹਾ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 2.3 ਕਰੋੜ ਡਾਲਰ ਘਟ ਕੇ 18.388 ਅਰਬ ਡਾਲਰ ਰਹਿ ਗਿਆ। ਆਈ. ਐੱਮ. ਐੱਫ. ’ਚ ਰੱਖੇ ਦੇਸ਼ ਦਾ ਮੁਦਰਾ ਭੰਡਾਰ ਵੀ ਚਾਰ ਕਰੋੜ ਡਾਲਰ ਘਟ ਕੇ 4.985 ਅਰਬ ਡਾਲਰ ਰਹਿ ਗਿਆ।


Harinder Kaur

Content Editor

Related News