ਲਗਾਤਾਰ ਕਮਜ਼ੋਰ ਹੋ ਰਹੇ ਰੁਪਏ ਦੇ ਵਿਚਾਲੇ ਵਿਦੇਸ਼ੀ ਮੁਦਰਾ ਭੰਡਾਰ ਘਟਿਆ, ਦੋ ਸਾਲਾਂ ਦੇ ਘੱਟੋ-ਘੱਟ ਪੱਧਰ ''ਤੇ
Saturday, Oct 22, 2022 - 01:55 PM (IST)
ਬਿਜਨੈੱਸ ਡੈਸਕ- 14 ਅਕਤੂਬਰ ਨੂੰ ਖਤਮ ਹਫ਼ਤੇ ਦੌਰਾਨ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਡਿੱਗ ਕੇ ਦੋ ਸਾਲ ਦੇ ਹੇਠਲੇ ਪੱਧਰ 528.367 'ਤੇ ਆ ਗਿਆ ਹੈ, ਜੋ ਪਿਛਲੇ ਹਫ਼ਤੇ ਦੀ ਤੁਲਨਾ 'ਚ 4.5 ਅਰਬ ਡਾਲਰ ਘੱਟ ਹੈ। ਆਰ.ਬੀ.ਆਈ. ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 532.868 ਬਿਲੀਅਨ ਅਮਰੀਕੀ ਡਾਲਰ ਸੀ।
ਕੇਂਦਰੀ ਬੈਂਕ ਦੇ ਅਨੁਸਾਰ ਭਾਰਤ ਦੀ ਵਿਦੇਸ਼ੀ ਮੁਦਰਾ ਸੰਸਥਾ (ਫਾਰੇਨਸੀ ਕਰੰਸੀ ਅਸੇਟਸ) ਜੋ ਕਿ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਘਟਕ ਹੈ, ਬੀਤੇ ਹਫ਼ਤੇ ਦੇ ਦੌਰਾਨ 2.828 ਬਿਲੀਅਨ ਅਮਰੀਕੀ ਡਾਲਰ ਘੱਟ ਕੇ 468.668 ਬਿਲੀਅਨ ਅਮਰੀਕੀ ਡਾਲਰ ਹੋ ਕੇ ਰਹਿ ਗਿਆ ਹੈ।
ਇਸ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ 1.5 ਅਰਬ ਡਾਲਰ ਘੱਟ ਕੇ 37.453 ਅਰਬ ਡਾਲਰ ਰਹਿ ਗਿਆ। ਆਰ.ਬੀ.ਆਈ. ਕੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਮੀਖਿਆਧੀਨ ਹਫ਼ਤੇ ਦੌਰਾਨ ਕੌਮਾਂਤਰੀ ਮੁਦਰਾ ਫੰਡ ਦੇ ਨਾਲ ਭਾਰਤ ਦੇ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਕ.) ਦਾ ਮੁੱਲ 149 ਮਿਲੀਅਨ ਅਮਰੀਕੀ ਡਾਲਰ ਘੱਟ ਕੇ 17.433 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਦੱਸ ਦੇਈਏ ਕਿ ਲਗਾਤਾਰ ਚੜ੍ਹਦੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਗਿਰਾਵਟ ਦੀ ਸੁਰੱਖਿਆ ਲਈ ਬਾਜ਼ਾਰ ਵਿੱਚ ਆਰ.ਬੀ.ਆਈ ਦੇ ਸੰਭਾਵਿਤ ਦਖ਼ਲਅੰਦਾਜ਼ੀ ਦੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਬੀਤੇ ਕੁਝ ਮਹੀਨਿਆਂ ਤੋਂ ਗਿਰਾਵਟ ਆ ਰਹੀ ਹੈ।