ਵਿਦੇਸ਼ੀ ਮੁਦਰਾ ਭੰਡਾਰ 69.1 ਕਰੋੜ ਘਟ ਕੇ 562.8 ਅਰਬ ਡਾਲਰ ’ਤੇ ਆਇਆ
Saturday, Dec 31, 2022 - 10:29 AM (IST)
ਮੁੰਬਈ–ਵਿਦੇਸ਼ੀ ਮੁਦਰਾ ਜਾਇਦਾਦ ’ਚ ਭਾਰੀ ਕਮੀ ਆਉਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 23 ਦਸੰਬਰ ਨੂੰ ਸਮਾਪਤ ਹਫਤੇ ’ਚ 69.1 ਕਰੋੜ ਡਾਲਰ ਘਟ ਕੇ ਲਗਾਤਾਰ ਦੂਜੇ ਹਫਤੇ ਡਿਗਦਾ ਹੋਇਆ 562.8 ਅਰਬ ਡਾਲਰ ਰਹਿ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 57.1 ਕਰੋੜ ਡਾਲਰ ਦੀ ਗਿਰਾਵਟ ਨਾਲ 563.5 ਅਰਬ ਡਾਲਰ ਰਿਹਾ ਸੀ।
ਅੰਕੜਿਆਂ ਮੁਤਾਬਕ 23 ਦਸੰਬਰ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 1.13 ਅਰਬ ਡਾਲਰ ਦੀ ਗਿਰਾਵਟ ਲੈ ਕੇ 498.5 ਅਰਬ ਡਾਲਰ ਰਹਿ ਗਈ। ਹਾਲਾਂਕਿ ਇਸ ਮਿਆਦ ’ਚ ਸੋਨੇ ਦੇ ਭੰਡਾਰ ’ਚ 39 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 40.97 ਅਰਬ ਡਾਲਰ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਸਮੀਖਿਆ ਅਧੀਨ ਹਫਤੇ ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) ਵਿਚ 80 ਲੱਖ ਡਾਲਰ ਦੀ ਤੇਜ਼ੀ ਆਈ ਅਤੇ ਇਹ ਵਧ ਕੇ 18.2 ਅਰਬ ਡਾਲਰ ’ਤੇ ਪਹੁੰਚ ਗਿਆ। ਨਾਲ ਹੀ ਇਸ ਮਿਆਦ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 4.5 ਕਰੋੜ ਡਾਲਰ ਦਾ ਵਾਧਾ ਲੈ ਕੇ 5.16 ਅਰਬ ਡਾਲਰ ਹੋ ਗਿਆ।