ਚੀਨ ਤੋਂ ਪ੍ਰਤੱਖ ਵਿਦੇਸ਼ੀ ਨਿਵੇਸ਼ ਲਈ ਬਾਰੀਕ ਨਜ਼ਰ ਦੀ ਜ਼ਰੂਰਤ : ਅਧਿਕਾਰੀ

Monday, Jul 29, 2024 - 12:54 PM (IST)

ਨਵੀਂ ਦਿੱਲੀ (ਭਾਸ਼ਾ) - ਚੀਨ ਤੋਂ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਪ੍ਰਤੀ ‘ਬਾਰੀਕ’ ਨਜ਼ਰ ਦੀ ਜ਼ਰੂਰਤ ਹੈ ਅਤੇ ਸਰਕਾਰ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਵਰਗੇ ਉੱਚ ਤਕਨੀਕੀ ਵਾਲੇ ਖੇਤਰਾਂ ’ਚ ਗੁਆਂਢੀ ਦੇਸ਼ ਦੀਆਂ ਐੱਫ. ਡੀ. ਆਈ. ਅਰਜ਼ੀਆਂ ’ਤੇ ਵਿਚਾਰ ਕਰ ਸਕਦੀ ਹੈ। ਇਕ ਅਧਿਕਾਰੀ ਨੇ ਇਹ ਰਾਏ ਦਿੰਦੇ ਹੋਏ ਕਿਹਾ ਕਿ ਚੀਨ ਤੋਂ ਅਜਿਹੇ ਖੇਤਰਾਂ ’ਚ ਐੱਫ. ਡੀ. ਆਈ. ਲਿਆ ਜਾ ਸਕਦਾ ਹੈ, ਜਿਨ੍ਹਾਂ ਦੇ ਬਦਲ ਦੂਜੇ ਦੇਸ਼ਾਂ ’ਚ ਉਪਲੱਬਧ ਨਹੀਂ ਹਨ।

ਚੀਨ ਕੋਲ ਵੱਖ-ਵਖ ਤਰ੍ਹਾਂ ਦੇ ਕੁੱਝ ਆਧੁਨਿਕ ਪੂੰਜੀਗਤ ਉਪਕਰਣ ਹਨ, ਜੋ ਭਾਰਤ ਲਈ ਮਹੱਤਵਪੂਰਨ ਹੋ ਸਕਦੇ ਹਨ। ਇਸ ਮੁੱਦੇ ’ਤੇ ਬਾਰੀਕ ਨਜ਼ਰ ਦੀ ਵਕਾਲਤ ਕਰਦੇ ਹੋਏ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਪ੍ਰੈੱਸ ਨੋਟ ਤਿੰਨ ਤਹਿਤ ਨਿਯਮਾਂ ਨੂੰ ਆਸਾਨ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ ਪਰ ਉਨ੍ਹਾਂ ਖੇਤਰਾਂ ’ਚ ਚੀਨੀ ਅਰਜ਼ੀਆਂ ’ਚ ਤੇਜ਼ੀ ਲਿਆਂਦੀ ਜਾ ਸਕਦੀ ਹੈ, ਜਿੱਥੇ ਭਾਰਤ ਨੂੰ ਆਪਣੀ ਨਿਰਮਾਣ ਸਮਰੱਥਾ ਵਧਾਉਣ ਦੀ ਜ਼ਰੂਰਤ ਹੈ। ਪ੍ਰੈੱਸ ਨੋਟ 3 ਤਹਿਤ, ਭਾਰਤ ਦੇ ਨਾਲ ਭੂਮੀ ਹੱਦ ਸਾਂਝੀ ਕਰਨ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਐੱਫ. ਡੀ. ਆਈ. ਪ੍ਰਸਤਾਵ ਲਈ ਸਰਕਾਰੀ ਮਨਜ਼ੂਰੀ ਲਾਜ਼ਮੀ ਹੈ।


Harinder Kaur

Content Editor

Related News