ਰੁਪਏ ’ਚ ਵਿਦੇਸ਼ੀ ਕਾਰੋਬਾਰ ਦੀ ਸ਼ੁਰੂਆਤ, 20 ਬੈਂਕਾਂ ਨੇ ਖੋਲ੍ਹੇ ਵਿਸ਼ੇਸ਼ ਖਾਤੇ

Thursday, Feb 16, 2023 - 11:38 AM (IST)

ਨਵੀਂ ਦਿੱਲੀ (ਭਾਸ਼ਾ) – ਐੱਚ. ਡੀ. ਐੱਫ. ਸੀ. ਬੈਂਕ ਅਤੇ ਯੂਕੋ ਬੈਂਕ ਸਮੇਤ ਕਈ ਬੈਂਕਾਂ ਨੇ ਰੁਪਏ ’ਚ ਵਿਦੇਸ਼ੀ ਕਾਰੋਬਾਰ ਨੂੰ ਸੰਭਵ ਬਣਾਉਣ ਲਈ ਵਿਸ਼ੇਸ਼ ਵੋਸਟ੍ਰੋ ਖਾਤੇ ਖੋਲ੍ਹੇ ਹਨ ਅਤੇ ਕਈ ਦੇਸ਼ ਇਸ ਵਿਵਸਥਾ ’ਚ ਦਿਲਚਸਪੀ ਦਿਖਾ ਰਹੇ ਹਨ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਦੇ ਮੁਖੀ ਸੰਤੋਸ਼ ਕੁਮਾਰ ਸਾਰੰਗੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੁਪਏ ’ਚ ਵਿਦੇਸ਼ੀ ਲੈਣ-ਦੇਣ ਨੂੰ ਉਤਸ਼ਾਹ ਦੇਣ ਲਈ ਵਪਾਰ ਮੰਤਰਾਲਾ ਲਗਾਤਾਰ ਬੈਂਕਾਂ ਦੇ ਸੰਪਰਕ ’ਚ ਹੈ।

ਇਹ ਵੀ ਪੜ੍ਹੋ : ਫਿਨਟੇਕ ਸਟੱਡੀ ਰੈਂਕ 'ਚ ਸਾਰੇ ਏਸ਼ੀਆਈ ਦੇਸ਼ਾਂ ਨੂੰ ਪਛਾੜ ਭਾਰਤ ਸਿਖਰ 'ਤੇ, ਪਾਕਿਸਤਾਨ ਦੀ ਹਾਲਤ ਬਦਤਰ

ਇਸ ਤੋਂ ਇਲਾਵਾ ਵਿੱਤੀ ਸੇਵਾਵਾਂ ਦਾ ਵਿਭਾਗ ਅਤੇ ਐਕਸਪੋਰਟਰ ਵੀ ਮੰਤਰਾਲੇ ਦੇ ਸੰਪਰਕ ’ਚ ਹਨ। ਸਾਰੰਗੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਹਾਲੇ ਤੱਕ 20 ਬੈਂਕਾਂ ਨੇ ਵਿਦੇਸ਼ਾਂ ’ਚ ਆਪਣੇ ਖਾਸ ਵੋਸਟ੍ਰੋ ਖਾਤੇ ਖੋਲ੍ਹੇ ਹਨ। ਸਾਰੇ ਪ੍ਰਮੁੱਖ ਬੈਂਕਾਂ ਨੇ ਇਨ੍ਹਾਂ ਖਾਤਿਆਂ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਐਕਸਪੋਰਟਰਾਂ ਨਾਲ ਆਪਣੇ ਨੋਡਲ ਅਧਿਕਾਰੀਆਂ ਦੀ ਸੂਚੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੁਪਏ ’ਚ ਵਿਦੇਸ਼ੀ ਕਾਰੋਬਾਰ ਦੀ ਸ਼ੁਰੂਆਤ ਇਕ ਨਵੀਂ ਵਿਵਸਥਾ ਹੈ। ਲਿਹਾਜਾ ਕੁੱਝ ਸ਼ੁਰੂਆਤੀ ਸਮੱਸਿਆਵਾਂ ਹੋਣਾ ਲਾਜ਼ਮੀ ਹੈ ਪਰ ਇਸ ਨੂੰ ਰਫਤਾਰ ਦੇਣ ਲਈ ਲਗਾਤਾਰ ਬੈਂਕਾਂ, ਰਿਜ਼ਰਵ ਬੈਂਕ ਅਤੇ ਐਕਸਪੋਰਟਰਾਂ ਨਾਲ ਸੰਪਰਕ ਬਣਾਈ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਸਾਲ 2022-23 ਲਈ ਆਈਟੀਆਰ ਫਾਰਮ ਨੂੰ ਕੀਤਾ ਨੋਟੀਫਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News