ਝਟਕਾ! FORD ਜਨਵਰੀ ਤੋਂ ਕੀਮਤਾਂ ''ਚ ਕਰਨ ਜਾ ਰਹੀ ਹੈ ਇੰਨਾ ਭਾਰੀ ਵਾਧਾ
Thursday, Dec 10, 2020 - 06:28 PM (IST)
ਨਵੀਂ ਦਿੱਲੀ— ਦਿੱਗਜ ਕਾਰ ਕੰਪਨੀ ਫੋਰਡ ਇੰਡੀਆ ਨੇ 1 ਜਨਵਰੀ ਤੋਂ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਕੀਮਤਾਂ 'ਚ 3 ਫ਼ੀਸਦੀ ਤੱਕ ਦਾ ਵਾਧਾ ਹੋਵੇਗਾ, ਤਾਂ ਜੋ ਲਾਗਤ 'ਚ ਹੋਏ ਵਾਧੇ ਦੀ ਕੁਝ ਭਰਪਾਈ ਹੋ ਸਕੇ।
ਫੋਰਡ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਵਿਕਰੀ ਤੇ ਸਰਵਿਸ) ਵਿਨੇ ਰੈਨਾ ਨੇ ਕਿਹਾ ਕਿ ਕੀਮਤਾਂ 'ਚ ਮਾਡਲ ਦੇ ਹਿਸਾਬ ਨਾਲ 1 ਤੋਂ 3 ਫ਼ੀਸਦੀ ਤੱਕ ਦਾ ਵਾਧਾ ਹੋਵੇਗਾ, ਜੋ ਕਿ ਤਕਰੀਬਨ 5,000 ਰੁਪਏ ਤੋਂ ਲੈ ਕੇ 35,000 ਰੁਪਏ ਤੱਕ ਹੋਵੇਗਾ।
ਇਹ ਵੀ ਪੜ੍ਹੋ- 1 ਜਨਵਰੀ ਤੋਂ ਬ੍ਰਿਟਿਸ਼ ਨਾਗਰਿਕਾਂ ਨੂੰ ਈ. ਯੂ. ਲਈ ਲੈਣਾ ਪੈ ਸਕਦਾ ਹੈ ਵੀਜ਼ਾ
ਉਨ੍ਹਾਂ ਕਿਹਾ ਕਿ ਲਾਗਤ ਨਾਲ ਜੁੜੇ ਖ਼ਰਚ ਵਧਣ ਦੇ ਮੱਦੇਨਜ਼ਰ ਇਹ ਕਦਮ ਜ਼ਰੂਰੀ ਹੋ ਗਿਆ ਹੈ। ਹਾਲਾਂਕਿ, ਜਿਨ੍ਹਾਂ ਦੀ ਬੁਕਿੰਗ 2020 'ਚ ਹੋਈ ਹੈ, ਉਨ੍ਹਾਂ ਲਈ ਕੀਮਤਾਂ ਓਹੀ ਰਹਿਣਗੀਆਂ।
ਇਹ ਵੀ ਪੜ੍ਹੋ- ਸੋਨਾ ਦੋ ਦਿਨਾਂ 'ਚ 1,000 ਰੁਪਏ ਤੋਂ ਵੱਧ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਘੋਸ਼ਣਾ ਕੀਤੀ ਸੀ ਕਿ ਜਨਵਰੀ ਤੋਂ ਕੀਮਤਾਂ 'ਚ ਵਾਧਾ ਕੀਤਾ ਜਾਵੇਗਾ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਪਿਛਲੇ ਸਾਲ ਭਰ ਤੋਂ ਵੱਖ-ਵੱਖ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ, ਮਾਰੂਤੀ ਸੁਜ਼ੂਕੀ ਨੇ ਕੀਮਤਾਂ 'ਚ ਕਿੰਨਾ ਵਾਧਾ ਹੋਵੇਗਾ ਇਸ ਦੀ ਜਾਣਕਾਰੀ ਨਹੀਂ ਦਿੱਤੀ। ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਵੀ ਕੀਮਤਾਂ 'ਚ ਵਾਧਾ ਕਰਨ ਦੀ ਤਿਆਰੀ 'ਚ ਹਨ। ਜਨਵਰੀ ਤੋਂ ਪੂਰੀ ਆਟੋ ਇੰਡਸਟਰੀ ਵੱਲੋਂ ਕੀਮਤਾਂ 'ਚ 1.5 ਤੋਂ 2 ਫ਼ੀਸਦੀ ਵਿਚਕਾਰ ਵਾਧਾ ਕਰਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ