31 ਜਨਵਰੀ ਨੂੰ ਪੇਸ਼ ਹੋਵੇਗਾ ਫੋਰਡ ਫਿਗੋ ਦਾ ਇਹ ਨਵਾਂ ਮਾਡਲ

01/22/2018 7:42:51 PM

ਜਲੰਧਰ—ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਜਲਦ ਹੀ ਭਾਰਤ 'ਚ ਆਪਣੀ ਇਕ ਨਵੀਂ ਕਾਰ ਨੂੰ ਪੇਸ਼ ਕਰਨ ਵਾਲੀ ਹੈ। ਇਹ ਕਾਰ ਫਿਗੋ ਦਾ ਨਵਾਂ ਮਾਡਲ ਹੈ ਅਤੇ ਇਸ ਦਾ ਨਾਂ ਫ੍ਰੀਸਾਈਟਲ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਇਸ ਨਵੀਂ ਕਾਰ ਨੂੰ ਦਿੱਲੀ 'ਚ 31 ਜਨਵਰੀ 2018 ਨੂੰ ਹੋਣ ਵਾਲੇ ਇਕ ਇਵੈਂਟ 'ਚ ਪੇਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ Ford Freestyle ਦਾ ਮੁਕਾਬਲਾ Hyundai i20 Active ਅਤੇ Toyota Etios Cross ਆਦਿ ਕਾਰਾਂ ਨਾਲ ਹੋਵੇਗਾ।
ਫੀਚਰਸ
ਇਸ ਕਾਰ 'ਚ ਫੋਰਡ ਆਪਣਾ ਨਵਾਂ ਡ੍ਰੈਗਨ ਲਾਈਅਪ ਦਾ ਪੈਟਰੋਲ ਇੰਜਣ ਦੇ ਸਕਦੀ ਹੈ। ਇਹ ਇੰਜਣ 1200 ਸੀ.ਸੀ. ਦਾ ਹੋਵੇਗਾ ਅਤੇ ਇਹ 3 ਸਿਲੰਡਰ ਨਾਲ ਲੈਸ ਹੋਵੇਗਾ। ਇਹ ਇੰਜਣ 95 ਬੀ.ਪੀ.ਐੱਚ. ਦੀ ਪੀਕ ਪਾਵਰ ਅਤੇ 115 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨਿਊਅਲ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਰ ਨੂੰ ਡੀਜ਼ਲ ਇੰਜਣ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ 'ਚ 1.5 ਲੀਟਰ tdci ਡੀਜ਼ਲ ਯੂਨਿਟ ਹੋ ਸਕਦੀ ਹੈ। ਇਸ ਨੂੰ ਵੀ 5 ਸਪੀਡ ਮੈਨੀਉਅਲ ਗਿਆਰਬਾਕਸ ਨਾਲ ਲੈਸ ਕੀਤਾ ਜਾ ਸਕਦਾ ਹੈ। ਉੱਥੇ ਨਵੇਂ ਫਿਗੋ 'ਚ ਹੈੱਡਲੈਂਪਸ, ਗ੍ਰਿਲ, ਫਰੰਟ ਬੰਪਰ, ਰਿਅਰ ਬੰਪਰ, ਰੂਫ ਰੇਲਸ ਹੋਵੇਗਾ। ਕੰਪਨੀ ਕਾਰ 'ਚ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਸ਼ਾਮਲ ਕਰੇਗੀ।


Related News