Forbes Billionaires List 2022: ਭਾਰਤ ''ਚ ਅਮੀਰਾਂ ਦੀ ਸੂਚੀ ''ਚ ਚੋਟੀ ''ਤੇ ਮੁਕੇਸ਼ ਅੰਬਾਨੀ
Thursday, Apr 07, 2022 - 01:43 PM (IST)
ਬਿਜਨੈੱਸ ਡੈਸਕ- ਫੋਰਬਸ ਮੰਗਲਵਾਰ ਨੂੰ ਅਰਬਪਤੀਆਂ ਦੀ ਲਿਸਟ 2022 ਦੇ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ 90.7 ਬਿਲੀਅਨ ਡਾਲਰ ਦੀ ਸੰਪਨੀ ਦੇ ਨਾਲ ਸਭ ਤੋਂ ਅਮੀਰ ਭਾਰਤੀ ਦੇ ਰੂਪ 'ਚ ਚੋਟੀ 'ਤੇ ਬਣੇ ਹੋਏ ਹਨ। ਟੇਸਲਾ ਅਤੇ ਸਪੇਸਐਕਸ ਦੇ ਪ੍ਰਮੁੱਖ ਏਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਰੂਪ 'ਚ ਉਭਰੇ ਹਨ। ਇਸ ਤੋਂ ਬਾਅਦ ਐਮਾਜ਼ਾਨ ਦੇ ਜੇਫ ਬੇਜੋਸ ਅਤੇ ਲੁਈ ਵੀਟਨ ਦੇ ਪ੍ਰਮੁੱਖ ਬਰਨਾਰਡ ਅਰਨਾਲਟ ਹਨ।
ਅੰਬਾਨੀ ਸੰਸਾਰਕ ਸੂਚੀ 'ਚ 10ਵੇਂ ਸਥਾਨ 'ਤੇ ਹਨ, ਇਸ ਤੋਂ ਬਾਅਦ ਸਾਰੇ ਉਦਯੋਗਪਤੀਆਂ ਅਤੇ ਅਡਾਨੀ ਗਰੁੱਪ ਦੇ ਸੰਸਥਾਪਕ ਗੌਤਮ ਅਡਾਨੀ ਦਾ ਸਥਾਨ ਹੈ, ਜਿਨ੍ਹਾਂ ਦੀ ਸੰਪਤੀ ਪਿਛਲੇ ਸਾਲ ਦੀ ਤੁਲਨਾ 'ਚ ਲਗਭਗ 40 ਬਿਲੀਅਨ ਡਾਲਰ ਵਧ ਕੇ ਅਨੁਮਾਨਿਤ 90 ਬਿਲੀਅਨ ਡਾਲਰ ਹੋ ਗਈ ਹੈ।
ਸੂਚੀ 'ਚ ਹੋਰ ਪ੍ਰਮੁੱਖ ਚਿਹਰਿਆਂ 'ਚ ਸ਼ਿਵ ਨਾਦਰ, ਸਾਈਰਸ ਪੂਨਾਵਾਲਾ, ਰਾਧਾਕਿਸ਼ਨ ਦਮਾਨੀ, ਲਕਸ਼ਮੀ ਮਿੱਤਲ, ਸਾਵਿੱਤਰੀ ਜਿੰਦਲ, ਕੁਮਾਰ ਮੰਗਲਮ ਬਿਡਲਾ, ਦਿਲੀਪ ਸਾਂਘਵੀ, ਉਦੈ ਕੋਕਟ ਅਤੇ ਸੁਨੀਲ ਮਿੱਤਲ ਸ਼ਾਮਲ ਹਨ।
-ਸ਼ਿਵ ਨਾਦਰ (28.7 ਅਰਬ ਡਾਲਰ)-10ਵਾਂ ਰੈਂਕ
ਗੌਤਮ ਅਡਾਨੀ (90 ਅਰਬ ਡਾਲਰ)-11ਵਾਂ ਰੈਂਕ
ਸ਼ਿਵ ਨਾਦਰ (28.7 ਅਰਬ ਡਾਲਰ)-47ਵਾਂ ਰੈਂਕ
-ਸਾਈਰਸ ਪੂਨਾਵਾਲਾ(24.3 ਅਰਬ ਡਾਲਰ)-56ਵਾਂ ਰੈਂਕ
-ਰਾਧਾਕਿਸ਼ਨ ਦਮਾਨੀ (20 ਡਾਲਰ)-81ਵਾਂ ਰੈਂਕ
-ਲਕਸ਼ਮੀ ਮਿੱਤਲ (17.9 ਅਰਬ ਡਾਲਰ)-89ਵਾਂ ਰੈਂਕ
-ਸਾਵਿੱਤਰੀ ਜਿੰਦਲ ਅਤੇ ਪਰਿਵਾਰ(17.7 ਅਰਬ ਡਾਲਰ)-91ਵਾਂ ਰੈਂਕ
-ਕੁਮਾਰ ਮੰਗਲਮ ਬਿਡਲਾ (16.5 ਅਰਬ ਡਾਲਰ)-106ਵਾਂ ਰੈਂਕ
-ਦਿਲੀਪ ਸਾਂਘਵੀ (15.6 ਅਰਬ ਡਾਲਰ)-115ਵਾਂ ਰੈਂਕ
-ਉਦੈ ਕੋਕਟ-(15.6 ਅਰਬ ਡਾਲਰ)-129ਵਾਂ ਰੈਂਕ
ਫੋਰਬਸ ਦੀ ਰਿਪੋਰਟ ਮੁਤਾਬਕ ਭਾਰਤੀ ਅਰਬਪਤੀ ਪਿਛਲੇ ਸਾਲ ਦੇ 140 ਤੋਂ ਵਧ ਕੇ 166 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਏ, ਜਿਸ 'ਚ ਕੁੱਲ ਸੰਪਤੀ 760 ਬਿਲੀਅਨ ਡਾਲਰ ਸੀ।
ਵੈਕਸੀਨ ਨਿਰਮਾਤਾ ਸਾਈਰਸ ਪੂਨਾਵਾਲਾ, ਜਿਨ੍ਹਾਂ ਦਾ ਸੀਰਮ ਇੰਸਟਚਿਊਟ ਆਫ ਇੰਡੀਆ ਕੋਵਿਡਸ਼ੀਲ ਦੇ ਨਾਲ ਦੇਸ਼ ਦਾ ਸਭ ਤੋਂ ਵੱਡਾ ਕੋਵਿਡ-19 ਵੈਕਸੀਨ ਨਿਰਮਾਤਾ ਬਣ ਗਿਆ। ਉਨ੍ਹਾਂ ਨੇ ਇਕ ਸਾਲ 'ਚ ਆਪਣੀ ਆਮਦਨ ਨੂੰ ਲਗਭਗ ਤੋਂ ਦੁੱਗਣਾ ਕਰ ਦਿੱਤਾ।