65 ਸਾਲ ’ਚ ਪਹਿਲੀ ਵਾਰ LIC ਨੇ ਵੇਚੇ ਸ਼ੇਅਰ, ਇਨ੍ਹਾਂ ਖੇਤਰਾਂ ’ਚ ਘਟਾਈ ਹਿੱਸੇਦਾਰੀ
Saturday, May 01, 2021 - 12:29 PM (IST)
ਮੁੰਬਈ (ਮਿੰਟ.) – ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ 65 ਸਾਲ ’ਚ ਪਹਿਲੀ ਵਾਰ ਸ਼ੇਅਰ ਵਿਕਰੀ ਤੋਂ ਰਿਕਾਰਡ ਕਮਾਈ ਕੀਤੀ ਹੈ। ਐੱਲ. ਆਈ. ਸੀ. ਨੇ ਵਿੱਤੀ ਸਾਲ 2020-21 ’ਚ ਸ਼ੇਅਰਾਂ ਦੀ ਵਿਕਰੀ ਤੋਂ ਰਿਕਾਰਡ 37,000 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਹ 65 ਸਾਲ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਹੈ। ਐੱਲ. ਆਈ. ਸੀ. ਨੂੰ ਸ਼ੇਅਰ ਬਾਜ਼ਾਰ ਦੇ ਰਿਕਾਰਡ ਉਚਾਈ ’ਤੇ ਪਹੁੰਚਣ ਦਾ ਫਾਇਦਾ ਮਿਲਿਆ ਹੈ। ਦੱਸ ਦਈਏ ਕਿ ਰਿਕਾਰਡ ਪ੍ਰਾਫਿਟ ਨਾਲ ਐੱਲ. ਆਈ. ਸੀ. ਦੀ ਬਿਹਤਰ ਬੋਨਸ ਅਤੇ ਪਾਲਿਸੀਧਾਰਕਾਂ ਨੂੰ ਰਿਟਰਨ ਅਤੇ ਸਰਕਾਰ ਨੂੰ ਬਿਹਤਰ ਲਾਭ ਅੰਸ਼ ਦੇਣ ਦੀ ਸਮਰੱਥਾ ਵਧਦੀ ਹੈ।
ਵਿੱਤੀ ਸਾਲ 2019-20 ’ਚ ਐੱਲ. ਆਈ. ਸੀ. ਨੇ ਸ਼ੇਅਰ ਵਿਕਰੀ ਤੋਂ 25,625 ਕਰੋੜ ਰੁਪਏ ਦਾ ਲਾਭ ਕਮਾਇਆ ਸੀ। 2020-21 ’ਚ ਉਸ ਨੇ 44 ਫੀਸਦੀ ਤੋਂ ਜ਼ਿਆਦਾ 37,000 ਕਰੋੜ ਰੁਪਏ ਦੀ ਕਮਾਈ ਕੀਤੀ। ਵਿੱਤੀ ਸਾਲ ਦੌਰਾਨ ਭਾਰਤ ਦੇ ਸਭ ਤੋਂ ਵੱਡੇ ਸੰਸਥਾਗਤ ਨਿਵੇਸ਼ਕ ਨੇ 94,000 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜੋ ਹੁਣ ਤੱਕ ਦੇ ਸਭ ਤੋਂ ਵੱਧ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਐੱਲ. ਆਈ. ਸੀ. ਸਭ ਤੋਂ ਵੱਡਾ ਨਿਵੇਸ਼ਕ
ਭਾਰਤ ਦਾ ਸਭ ਤੋਂ ਵੱਡਾ ਜੀਵਨ ਬੀਮਾਕਰਤਾ ਵੀ ਆਪਣੇ ਬਾਜ਼ਾਰਾਂ ’ਚ ਸਭ ਤੋਂ ਵੱਡਾ ਨਿਵੇਸ਼ਕ ਹੈ। ਇਹ ਲਗਭਗ 34 ਲੱਖ ਕਰੋੜ ਰੁਪਏ ਦੇ ਅਸੈਟਸ ਨੂੰ ਮੈਨੇਜ ਕਰ ਰਿਹਾ ਹੈ। ਇਹ ਸਰਕਾਰ ਦਾ ਸਭ ਤੋਂ ਵੱਡਾ ਵਿੱਤੀ ਸਮਰਥਕ ਰਿਹਾ ਹੈ, ਖਾਸ ਕਰ ਕੇ ਇਸ ਦੇ ਨਿਵੇਸ਼ ਪ੍ਰੋਗਰਾਮਾਂ ’ਚ।
ਐੱਲ. ਆਈ. ਸੀ. ਦੀ ਕਮਾਈ ਮੁੱਖ ਤੌਰ ’ਤੇ ਸ਼ੇਅਰਾਂ ਦੀ ਵਿਕਰੀ, ਨਾਨ-ਲਿੰਕਡ ਪੋਰਟਫੋਲੀਓ, ਜਿਸ ’ਚ ਪਾਰੰਪਰਿਕ ਜੀਵਨ ਬੀਮਾ ਪਾਲਿਸੀ ਸ਼ਾਮਲ ਹਨ, ਤੋਂ ਹੁੰਦੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਕਾਬੂ ਕੀਤਾ ਕੋਰੋਨਾ , ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ
ਇਨ੍ਹਾਂ ਖੇਤਰਾਂ ’ਚ ਘਟਾਈ ਹਿੱਸੇਦਾਰੀ
ਰਿਪੋਰਟ ਮੁਤਾਬਕ ਐੱਲ. ਆਈ. ਸੀ. ਨੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ’ਚੋਂ ਇਕ ਬੁਨਿਆਦੀ ਢਾਂਚਾ ਇੰਡਸਟਰੀ ’ਚ ਆਪਣੇ ਰਿਸਕ ’ਚ ਭਾਰੀ ਕਟੌਤੀ ਕੀਤੀ ਹੈ। ਮਾਰਚ 2020 ’ਚ ਬੁਨਿਆਦੀ ਢਾਂਚਾ ਸੈਕਟਰ ’ਚ ਐੱਲ. ਆਈ. ਸੀ. ਦਾ ਨਿਵੇਸ਼ 24,000 ਕਰੋੜ ਰੁਪਏ ਤੋਂ ਘਟ ਕੇ ਹੁਣ ਸਿਰਫ 4,100 ਕਰੋੜ ਰੁਪਏ ਰਹਿ ਗਿਆ ਹੈ।
ਆਈ. ਟੀ. ਅਤੇ ਸਾਫਟਵੇਅਰ ਸੈਕਟਰ ’ਚ ਐੱਲ. ਆਈ. ਸੀ. ਦਾ ਨਿਵੇਸ਼ ਮਾਰਚ 2020 ’ਚ 55,000 ਕਰੋੜ ਰੁਪਏ ਤੋਂ ਘਟ ਕੇ ਹੁਣ 11,600 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : ਕੇਂਦਰ ਨੇ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ ਤਹਿਤ ਬੀਮਾ ਰਾਸ਼ੀ ਵਧਾ ਕੇ ਕੀਤੀ 7 ਲੱਖ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।