ਅੰਬਾਂ ਦੇ ਵਪਾਰੀਆਂ ਲਈ ਇਸ ਵਾਰ ਦਾ ਸੀਜ਼ਨ ਰਹਿ ਸਕਦੈ ਫਿੱਕਾ, ਮੌਸਮ ਨੇ ਵੀ ਵਧਾਈ ਚਿੰਤਾ

Sunday, May 08, 2022 - 03:38 PM (IST)

ਅੰਬਾਂ ਦੇ ਵਪਾਰੀਆਂ ਲਈ ਇਸ ਵਾਰ ਦਾ ਸੀਜ਼ਨ ਰਹਿ ਸਕਦੈ ਫਿੱਕਾ, ਮੌਸਮ ਨੇ ਵੀ ਵਧਾਈ ਚਿੰਤਾ

ਨਵੀਂ ਦਿੱਲੀ - ਖ਼ਰਾਬ ਮੌਸਮ, ਕੀੜੇ-ਮਕੌੜੇ ਅਤੇ ਤੂਫ਼ਾਨ ਤੇ ਹਨੇਰੀਆਂ ਕਾਰਨ ਇਸ ਵਾਰ ਫਲਾਂ ਦਾ ਰਾਜਾ ਦੁਸਹਿਰੀ ਅੰਬ ਇਸ ਸੀਜ਼ਨ ਲੋਕਾਂ ਦੀਆਂ ਜੇਬਾਂ ਨੂੰ ਕੁਝ ਜ਼ਿਆਦਾ ਹੀ ਢਿੱਲੀ ਕਰਵਾਏਗਾ। ਕਰੋਨਾ ਸੰਕਟ ਕਾਰਨ ਪਹਿਲਾਂ ਤੋਂ ਪਰੇਸ਼ਾਨ ਕਿਸਾਨ ਇਸ ਵਾਰ ਚੰਗੇ ਕਾਰੋਬਾਰ ਦੀ ਆਸ ਲਾਈ ਬੈਠੇ ਸਨ ਪਰ ਅੰਬਾਂ ਦੇ ਵਪਾਰੀਆਂ ਦੀਆਂ ਉਮੀਦਾਂ ਕਮਜ਼ੋਰ ਫਸਲ ਕਾਰਨ ਟੁੱਟ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਫਲ ਬੈਲਟ ਖੇਤਰ ਕਾਕੋਰੀ-ਮਲੀਹਾਬਾਦ ਵਿੱਚ ਇਸ ਵਾਰ ਦੁਸਹਿਰੀ ਦੀ ਫ਼ਸਲ ਪਿਛਲੇ ਸਾਲਾਂ ਦੇ ਮੁਕਾਬਲੇ ਕਮਜ਼ੋਰ ਹੈ। ਝਾੜ ਘੱਟ ਹੋਣ ਕਾਰਨ ਅੰਬਾਂ ਦੇ ਬਗੀਚੇ ਵੀ ਵੱਧ ਭਾਅ ’ਤੇ ਚੜ੍ਹੇ ਹਨ ਅਤੇ ਤਿਆਰ ਅੰਬਾਂ ਦੇ ਵੀ ਵੱਧ ਭਾਅ ’ਤੇ ਵਿਕਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਲਗਜ਼ਰੀ ਬ੍ਰਾਂਡ ਦੇ ਇਨ੍ਹਾਂ ਸਟੋਰਸ ’ਚ ਕ੍ਰਿਪਟੋ ਕਰੰਸੀ ਨਾਲ ਹੋਵੇਗੀ ਖ਼ਰੀਦਦਾਰੀ

ਸਰਦੀ ਦੇ ਛੇਤੀ ਜਾਣ ਅਤੇ ਬੂਰ ਲੱਗਣ ਦੇ ਸਮੇਂ ਤਾਪਮਾਨ ਵਧਣ ਕਾਰਨ ਇਸ ਵਾਰ ਦੁਸਹਿਰੀ ਹੀ ਨਹੀਂ, ਸਗੋਂ ਉੱਤਰ ਪ੍ਰਦੇਸ਼ ਵਿੱਚ ਬੀਜਿਆ ਜਾਣ ਵਾਲੀ ਲੰਗੜਾ, ਚੌਸਾ ਅਤੇ ਸਫੇਦਾ ਦੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ। ਕੀੜਿਆਂ ਦੇ ਹਮਲੇ ਕਾਰਨ ਫਸਲ ਖ਼ਰਾਬ ਹੋ ਗਈ ਹੈ। ਹਾਲ ਹੀ ਵਿੱਚ ਆਏ ਤੂਫਾਨ ਅਤੇ ਬਾਅਦ ਵਿੱਚ ਪਏ ਮੀਂਹ ਨੇ ਭਾਵੇਂ ਕੁਝ ਹੱਦ ਤੱਕ ਕੀੜਿਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਕੀਤੀ ਹੈ, ਪਰ ਵੱਡੀ ਗਿਣਤੀ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ। ਵਪਾਰੀਆਂ ਅਨੁਸਾਰ ਇਸ ਵਾਰ ਦੁਸਹਿਰੀ ਦਾ ਭਾਅ ਥੋਕ ਬਾਜ਼ਾਰ ਵਿੱਚ 50-60 ਰੁਪਏ ਪ੍ਰਤੀ ਕਿਲੋ ਹੋਣ ਦੀ ਸੰਭਾਵਨਾ ਹੈ। ਖੁੱਲੇ ਬਾਜ਼ਾਰ ਵਿੱਚ ਕੀਮਤ ਹੋਰ ਵੀ ਵੱਧ ਸਕਦੀ ਹੈ।

ਇਹ ਵੀ ਪੜ੍ਹੋ : ਟਾਟਾ ਸਟੀਲ ਪਲਾਂਟ 'ਚ ਵੱਡਾ ਧਮਾਕਾ, ਭਿਆਨਕ ਅੱਗ ਦਰਮਿਆਨ ਕਈ ਮੁਲਾਜ਼ਮ ਹੋਏ ਜ਼ਖ਼ਮੀ

ਅੰਬਾਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਕਈ ਸਾਲਾਂ ਤੋਂ ਚੰਗੀ ਫ਼ਸਲ ਹੋਣ ਤੋਂ ਬਾਅਦ ਇਸ ਵਾਰ ਬੂਰ ਲੱਗਣ ਤੋਂ ਬਾਅਦ ਹੀ ਮੌਸਮ ਖ਼ਰਾਬ ਹੋਣਾ ਸ਼ੁਰੂ ਹੋ  ਗਿਆ ਸੀ। ਨਤੀਜੇ ਵਜੋਂ ਅੰਬਾਂ ਦੇ ਦਰੱਖਤਾਂ ਵਿੱਚ ਫੁੱਲ ਵੀ ਪਹਿਲਾਂ ਨਾਲੋਂ ਘੱਟ ਲੱਗੇ ਹਨ। ਦੁਸਹਿਰੀ ਦੇ ਨਾਲ ਹੀ ਇਸ ਇਲਾਕੇ ਦੇ ਮਸ਼ਹੂਰ ਚੌਸਾ ਅਤੇ ਸਫੇਦਾ ਦੀਆਂ ਫਸਲਾਂ ਵੀ ਪ੍ਰਭਾਵਿਤ ਹੋਈਆਂ ਹਨ।

ਇਸ ਵਾਰ ਕੋਰੋਨਾ ਸੰਕਟ ਥੋੜ੍ਹਾ ਠੰਡਾ ਪਿਆ ਹੈ ਪਰ ਫ਼ਸਲ ਕਮਜ਼ੋਰ ਹੋ ਗਈ ਹੈ। ਆਮ ਸੀਜ਼ਨ ਵਿੱਚ 75 ਫੀਸਦੀ ਬਗੀਚੇ ਪਹਿਲਾਂ ਹੀ ਵਿਕ ਜਾਂਦੇ ਹਨ। ਫਰੂਟ ਬੈਲਟ ਵਾਲੇ ਖੇਤਰ ਵਿੱਚ ਵੱਡੇ ਵਪਾਰੀ ਸਿੱਧੇ ਬਾਗਬਾਨਾਂ ਤੋਂ ਪਹਿਲਾਂ ਹੀ ਸਾਰਾ ਬਾਗ ਖਰੀਦ ਲੈਂਦੇ ਹਨ। ਬਾਅਦ ਵਿੱਚ ਉਹ ਫਲ ਤੋੜ ਕੇ ਵੇਚਦੇ ਹਨ। 
ਆਮ ਸਾਲਾਂ ਵਿੱਚ, ਉੱਤਰ ਪ੍ਰਦੇਸ਼ ਤੋਂ ਅੰਬਾਂ ਦਾ ਸਾਲਾਨਾ ਕਾਰੋਬਾਰ 2,400 ਤੋਂ 2,500 ਕਰੋੜ ਰੁਪਏ ਸੀ, ਜੋ ਪਿਛਲੇ ਦੋ ਸਾਲਾਂ ਵਿੱਚ ਘਟ ਕੇ 800 ਕਰੋੜ ਤੋਂ 1000 ਕਰੋੜ ਰੁਪਏ ਰਹਿ ਗਿਆ ਹੈ। ਇਸ ਵਾਰ ਵੀ ਕਾਰੋਬਾਰ ਆਮ ਪੱਧਰ 'ਤੇ ਪਹੁੰਚਣ ਦੀ ਉਮੀਦ ਨਹੀਂ ਹੈ। 

ਇਹ ਵੀ ਪੜ੍ਹੋ : ਭਾਰਤੀ ਬਰਾਮਦਕਾਰਾਂ ਦੀ 70 ਫੀਸਦੀ ਪੇਮੈਂਟ ਰੂਸ ’ਚ ਫਸੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News