ਮਹਿੰਗਾਈ ਨੂੰ 4 ਫ਼ੀਸਦੀ ਦੇ ਟੀਚੇ ਤੱਕ ਲਿਆਉਣ 'ਚ ਖੁਰਾਕ ਕੀਮਤਾਂ ਰੁਕਾਵਟ : RBI ਬੁਲੇਟਿਨ
Wednesday, Mar 20, 2024 - 11:10 AM (IST)
ਮੁੰਬਈ (ਭਾਸ਼ਾ) - ਮਹਿੰਗਾਈ ਨੂੰ ਤੇਜ਼ੀ ਨਾਲ ਘਟਾ ਕੇ 4 ਫ਼ੀਸਦੀ ਤੱਕ ਲਿਆਉਣ ਦੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਟੀਚੇ ਦੀ ਦਿਸ਼ਾ 'ਚ ਖੁਰਾਕ ਕੀਮਤਾਂ ਰੁਕਾਵਟ ਬਣ ਰਹੀਆਂ ਹਨ। ਕੇਂਦਰੀ ਬੈਂਕ ਦੇ ਮਾਰਚ ਮਹੀਨੇ ਦੇ ਬੁਲੇਟਿਨ 'ਸਟੇਟ ਆਫ ਇਕਾਨਮੀ' ਵਿਚ ਮੰਗਲਵਾਰ ਨੂੰ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਤ ਪ੍ਰਚੂਨ ਮਹਿੰਗਾਈ ਦਸੰਬਰ ਨਾਲੋਂ ਘੱਟ ਰਹੀ ਹੈ ਅਤੇ ਫਰਵਰੀ 'ਚ ਇਹ 5.09 ਫ਼ੀਸਦੀ ਸੀ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਇਸ ਮਾਮਲੇ ਦੇ ਸਬੰਧ ਵਿਚ ਆਰ. ਬੀ. ਆਈ. ਦੇ ਡਿਪਟੀ ਗਵਰਨਰ ਮਾਈਕਲ ਦੇਵਵ੍ਰਤ ਪਾਤਰਾ ਦੀ ਅਗਵਾਈ 'ਚ ਇਕ ਟੀਮ ਨੇ ਆਪਣੇ ਲੇਖ 'ਚ ਕਿਹਾ, 'ਭਾਵੇਂ ਪ੍ਰਮੁੱਖ ਮੁਦਰਾਸਫੀਤੀ 'ਚ ਵਿਆਪਕ ਨਰਮੀ ਦੇ ਨਾਲ ਮਹਿੰਗਾਈ ਲਗਾਤਾਰ ਘਟ ਰਹੀ ਹੈ ਪਰ ਖੁਰਾਕੀ ਕੀਮਤਾਂ ਦੇ ਦਬਾਅ ਕਾਰਨ ਇਸ ਨੂੰ ਤੇਜ਼ੀ ਨਾਲ ਚਾਰ ਫ਼ੀਸਦੀ 'ਤੇ ਲਿਆਉਣ 'ਚ ਰੁਕਾਵਟ ਪੈਦਾ ਹੋ ਰਹੀ ਹੈ।' ਲੇਖ 'ਚ ਅੱਗੇ ਕਿਹਾ ਗਿਆ ਕਿ ਗਲੋਬਲ ਅਰਥਵਿਵਸਥਾ ਰਫ਼ਤਾਰ ਗੁਆ ਰਹੀ ਹੈ ਅਤੇ ਕੁਝ ਸਭ ਤੋਂ ਜੁਝਾਰੂ ਅਰਥਵਿਵਸਥਾਵਾਂ 'ਚ ਵਾਧਾ ਮੱਠੀ ਹੈ।
ਦੱਸ ਦੇਈਏ ਕਿ ਹਾਈ ਫ੍ਰੀਕੁਐਂਸੀ ਇੰਡੀਕੇਟਰ ਆਉਣ ਵਾਲੇ ਸਮੇਂ 'ਚ ਇਸ ਦੇ ਹੋਰ ਸੁਸਤ ਹੋਣ ਵੱਲ ਇਸ਼ਾਰਾ ਕਰ ਰਹੇ ਹਨ। ਭਾਰਤ 'ਚ ਵਿੱਤੀ ਸਾਲ 2023-24 ਦੀ ਤੀਜੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧਾ ਦਰ 6 ਤਿਮਾਹੀਆਂ ਦੇ ਉੱਚੇ ਪੱਧਰ 'ਤੇ ਸੀ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਭਾਰਤ ਦੀ 8 ਫ਼ੀਸਦੀ ਦੀ ਵਾਧਾ ਦਰ ਕਾਇਮ ਰਹੇਗੀ, ਹੋਰ ਉੱਪਰ ਵੀ ਜਾ ਸਕਦੀ ਹੈ
ਭਾਰਤ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ 8 ਫ਼ੀਸਦੀ ਦੀ ਸਾਲਾਨਾ ਵਾਧਾ ਦਰ ਨੂੰ ਕਾਇਮ ਰੱਖ ਸਕਦਾ ਹੈ ਜਾਂ ਇਸ ਤੋਂ ਵੀ ਅੱਗੇ ਨਿਕਲ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਮੰਗਲਵਾਰ ਨੂੰ ਜਾਰੀ 'ਅਰਥਵਿਵਸਥਾ ਦੀ ਸਥਿਤੀ' 'ਤੇ ਮਾਰਚ ਦੇ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਦੇਸ਼ ਦਾ ਅਨੁਕੂਲ ਵਿਕਾਸ ਆਰਥਿਕ ਮਾਹੌਲ ਵਿਕਾਸ ਦਰ ਨੂੰ ਅੱਗੇ ਵਧਾਉਣ ਦਾ ਆਧਾਰ ਬਣ ਸਕਦਾ ਹੈ। ਦੇਸ਼ ਦੀ ਆਰਥਿਕ ਵਾਧਾ ਦਰ 2021-24 ਦੀ ਮਿਆਦ 'ਚ ਔਸਤਨ 8 ਫ਼ੀਸਦੀ ਤੋਂ ਵੱਧ ਰਹੀ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ
ਲੇਖ 'ਚ ਕਿਹਾ ਗਿਆ ਹੈ ਕਿ ਗਲੋਬਲ ਅਰਥਵਿਵਸਥਾ ਰਫ਼ਤਾਰ ਗੁਆ ਰਹੀ ਹੈ, ਕੁਝ ਸਭ ਤੋਂ ਮਜ਼ਬੂਤ ਅਰਥਵਿਵਸਥਾਵਾਂ ਅਤੇ ਹਾਈ ਫ੍ਰੀਕੁਐਂਸੀ ਇੰਡੀਕੇਟਰਾਂ 'ਚ ਵਾਧਾ ਮੱਠਾ ਹੋ ਰਿਹਾ ਹੈ। ਇਹ ਆਉਣ ਵਾਲੇ ਸਮੇਂ 'ਚ ਚੀਜ਼ਾਂ ਦੇ ਹੋਰ ਸੁਸਤ ਪੈਣ ਦਾ ਇਸ਼ਾਰਾ ਕਰ ਰਹੇ ਹਨ। ਭਾਰਤ ਦੀ 2023-24 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਅਸਲ ਜੀ. ਡੀ. ਪੀ. ਵਾਧਾ ਦਰ 6 ਤਿਮਾਹੀਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਸੀ। ਮਜ਼ਬੂਤ ਰਫ਼ਤਾਰ, ਬਿਹਤਰ ਅਸਿੱਧਾ ਟੈਕਸ ਪ੍ਰਾਪਤੀ ਅਤੇ ਸਬਸਿਡੀ 'ਚ ਕਮੀ ਦੀ ਵਜ੍ਹਾ ਨਾਲ ਇਹ ਵਾਧਾ ਹਾਸਲ ਹੋ ਸਕਿਆ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8