ਉਬਰ ਈਟਸ ਨੂੰ ਵੱਡਾ ਝਟਕਾ, ਹੋਇਆ 7,000 ਕਰੋੜ ਰੁਪਏ ਦਾ ਭਾਰੀ ਨੁਕਸਾਨ
Saturday, Jun 01, 2019 - 11:18 PM (IST)

ਬੇਂਗਲੁਰੂ/ਚੇਨਈ— ਪ੍ਰਮੁੱਖ ਆਨਲਾਈਨ ਕੈਬ ਸੇਵਾਦਾਤਾ ਕੰਪਨੀ ਉਬਰ ਨੂੰ ਹੋਏ 1 ਅਰਬ ਡਾਲਰ (ਲਗਭਗ 7,000 ਕਰੋੜ ਰੁਪਏ) ਦੇ ਭਾਰੀ ਨੁਕਸਾਨ ਦੀ ਇਕ ਵੱਡੀ ਵਜ੍ਹਾ ਭਾਰਤ 'ਚ ਉਸ ਦਾ ਫੂਡ ਡਲਿਵਰੀ ਕਾਰੋਬਾਰ ਉਬਰ ਈਟਸ ਨੂੰ ਹੋਇਆ ਘਾਟਾ ਹੈ। ਉਬਰ ਈਟਸ ਦਾ ਲਾਭ 12 ਤੋਂ ਘਟ ਕੇ 8 ਫ਼ੀਸਦੀ 'ਤੇ ਪਹੁੰਚ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਮੁਕਾਬਲੇਬਾਜ਼ ਕੰਪਨੀਆਂ ਸਵਿਗੀ ਅਤੇ ਜ਼ੋਮੈਟੋ ਨਾਲ ਡਿਸਕਾਊਂਟ ਵਾਰ ਦੀ ਵਜ੍ਹਾ ਨਾਲ ਉਸ ਦੇ ਲਾਭ 'ਚ ਕਮੀ ਆਈ ਹੈ।
ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੰਪਨੀ ਦੇ ਰੂਪ 'ਚ ਉਬਰ ਨੇ ਆਪਣਾ ਪਹਿਲਾ ਵਿੱਤੀ ਨਤੀਜਾ ਜਾਰੀ ਕੀਤਾ, ਜਿਸ 'ਚ ਉਸ ਨੇ 31 ਮਾਰਚ 2019 ਨੂੰ ਖ਼ਤਮ ਹੋਈ ਤਿਮਾਹੀ 'ਚ 1 ਅਰਬ ਡਾਲਰ ਦੇ ਨੁਕਸਾਨ ਦੀ ਜਾਣਕਾਰੀ ਦਿੱਤੀ, ਜਦੋਂ ਕਿ ਉਸ ਦੀ ਕਮਾਈ ਲਗਭਗ 20 ਫ਼ੀਸਦੀ ਵਧ ਕੇ 3.1 ਅਰਬ ਡਾਲਰ 'ਤੇ ਪਹੁੰਚ ਗਈ ਹੈ।