ਤੇਜ਼ ਗਰਮੀ ਦੀ ਉਮੀਦ ਨਾਲ ਪੂਰੇ ਦੇਸ਼ ''ਚ ਵਧੀ ਬੇਵਰਿਜ ਉਤਪਾਦਾਂ ਦੀ ਮੰਗ:FMCG

Thursday, Mar 09, 2023 - 02:55 PM (IST)

ਤੇਜ਼ ਗਰਮੀ ਦੀ ਉਮੀਦ ਨਾਲ ਪੂਰੇ ਦੇਸ਼ ''ਚ ਵਧੀ ਬੇਵਰਿਜ ਉਤਪਾਦਾਂ ਦੀ ਮੰਗ:FMCG

ਬਿਜ਼ਨੈੱਸ ਡੈਸਕ- ਇਸ ਸਾਲ ਤੇਜ਼ ਗਰਮੀ ਦੀ ਉਮੀਦ ਨਾਲ ਪੂਰੇ ਦੇਸ਼ 'ਚ ਐੱਫ.ਐੱਮ.ਸੀ.ਜੀ. ਅਤੇ ਖ਼ਾਸ ਤੌਰ 'ਤੇ (ਬੇਵਰਿਜ ਉਤਪਾਦ) ਪੀਣ ਵਾਲੇ ਪਦਾਰਥਾਂ ਦੀ ਮੰਗ ਵਧ ਗਈ ਹੈ। ਰਿਟੇਲ ਇੰਟੈਲੀਜੈਂਸ ਫਰਮ ਬਿਜਾਮ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕਰਿਆਨਾ ਸਟੋਰਾਂ ਨੇ ਫਰਵਰੀ ਤੋਂ ਹੀ ਆਪਣੀਆਂ ਅਲਮਾਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਦੇਸ਼ ਭਰ 'ਚ ਵਿਕਰੀ 'ਚ ਤੇਜ਼ੀ ਬੇਵਰਿਜ ਭਾਵ ਸ਼ੀਤਲ ਪੇਅ ਉਤਪਾਦਾਂ 'ਚ ਦਰਜ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਵੱਧ ਮਹਿੰਗਾਈ ਦੇ ਬਾਵਜੂਦ ਬੇਵਰਿਜ ਉਤਪਾਦਾਂ ਦੀ ਵਿਕਰੀ ਦੀ ਰਫ਼ਤਾਰ ਤੇਜ਼ ਹੋ ਰਹੀ ਹੈ।
ਬਿਜੋਮ 'ਚ ਗਰੋਥ ਐਂਡ ਇਨਸਾਈਟ ਦੇ ਮੁਖੀ ਅਕਸ਼ੈ ਡਿਸੂਜ਼ਾ ਨੇ ਇਕ ਅਖਬਾਰ ਨੂੰ ਦੱਸਿਆ, "ਐੱਫ.ਐੱਮ.ਸੀ.ਜੀ ਉਤਪਾਦਾਂ ਨੂੰ ਸਟਾਕ ਕਰਨ ਵਾਲੇ ਕਿਰਨਾ ਸਟੋਰਾਂ ਦੀ ਗਿਣਤੀ ਅੱਠ ਮਹੀਨਿਆਂ ਦੇ ਉੱਚੇ ਪੱਧਰ 'ਤੇ ਹੈ ਅਤੇ ਮਾਲ ਦਾ ਉਤਪਾਦਨ 20 ਫ਼ੀਸਦੀ ਤੱਕ ਵਧ ਗਿਆ ਹੈ ਕਿਉਂਕਿ ਇਹ ਸਟੋਰ ਗਰਮੀਆਂ ਦੇ ਮੌਸਮ 'ਚ ਸਭ ਉਤਪਾਦ ਸ਼੍ਰੇਣੀਆਂ 'ਚ ਮੰਗ ਵਧਣ ਦੀ ਉਮੀਦ ਕਰ ਰਹੇ ਹਨ।

ਇਹ ਵੀ ਪੜ੍ਹੋ- ਕੰਮਕਾਜੀ ਔਰਤਾਂ ਨੇ ਲਾਈਫ ਇੰਸ਼ੋਰੈਂਸ ਓਨਰਸ਼ਿਪ ਦੇ ਮਾਮਲੇ ’ਚ ਮਰਦਾਂ ਨੂੰ ਪਛਾੜਿਆ
ਉਨ੍ਹਾਂ ਨੇ ਅੱਗੇ ਕਿਹਾ, “ਆਊਟ-ਆਫ-ਹੋਮ ਸ਼੍ਰੇਣੀ ਦੀ ਖਪਤ ਵਿਕਰੀ ਦਾ ਵਾਧੇ 'ਚ ਇੱਕ ਵੱਡਾ ਯੋਗਦਾਨ ਹੈ। ਤਿਉਹਾਰਾਂ ਦੇ ਸਮੇਂ ਤੋਂ ਬਾਅਦ ਸਾਵਧਾਨੀਪੂਰਵਕ ਖਰੀਦਦਾਰੀ ਨੂੰ ਧਿਆਨ 'ਚ ਰੱਖਦੇ ਹੋਏ ਇਹ ਇੱਕ ਸਵਾਗਤਯੋਗ ਤਬਦੀਲੀ ਹੈ। ਫਰਵਰੀ 'ਚ ਬੇਵਰਿਜ ਵਿਕਰੀ ਮਹੀਨਾ-ਦਰ-ਮਹੀਨਾ 84.6 ਫ਼ੀਸਦੀ ਅਤੇ ਸਾਲ-ਦਰ-ਸਾਲ 4.3 ਫ਼ੀਸਦੀ ਵਧੀ ਹੈ। ਨਿੱਜੀ ਦੇਖਭਾਲ ਉਤਪਾਦਾਂ ਨੇ ਫਰਵਰੀ 'ਚ ਜਨਵਰੀ ਦੇ ਮੁਕਾਬਲੇ 40.6 ਫ਼ੀਸਦੀ ਅਤੇ ਫਰਵਰੀ 2022 'ਚ 10.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਡੱਬਾਬੰਦ ਭੋਜਨ ਸ਼੍ਰੇਣੀ ਦੀ ਵਿਕਰੀ ਜਨਵਰੀ ਦੇ ਮੁਕਾਬਲੇ ਫਰਵਰੀ 'ਚ 27.7 ਫ਼ੀਸਦੀ ਵਧੀ, ਜਦਕਿ ਪਿਛਲੇ ਸਾਲ ਦੇ ਮੁਕਾਬਲੇ ਇਸ 'ਚ 8.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਚੜ੍ਹ ਕੇ 81.82 'ਤੇ ਪਹੁੰਚਿਆ
ਪੇਂਡੂ ਵਿਕਰੀ 'ਚ ਵੀ ਚੰਗਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਫਰਵਰੀ 'ਚ ਪੇਂਡੂ ਵਿਕਰੀ 'ਚ 12.4 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਸ਼ਹਿਰੀ ਵਿਕਰੀ ਪਿਛਲੇ ਮਹੀਨੇ 5.5 ਫ਼ੀਸਦੀ ਵਧੀ।
ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟਾਗਰੀ ਪ੍ਰਮੁੱਖ ਮਯੰਕ ਸ਼ਾਹ ਨੇ ਹਾਲ ਹੀ 'ਚ ਇਕ ਅਖਬਾਰ ਨੂੰ ਦੱਸਿਆ, “ਮੰਗ ਵਧ ਗਈ ਹੈ, ਖ਼ਾਸ ਕਰਕੇ ਪੇਂਡੂ ਖੇਤਰਾਂ 'ਚ ਮੰਗ ਵਧੀ ਹੈ, ਕਿਉਂਕਿ ਹਾੜ੍ਹੀ ਦੀ ਫਸਲ ਦੀ ਵਾਢੀ ਸ਼ੁਰੂ ਹੋ ਗਈ ਹੈ। ਇਸ ਸਾਲ ਕਣਕ ਦੀ ਬੰਪਰ ਪੈਦਾਵਾਰ ਅਤੇ ਉੱਚੇ ਭਾਅ ਕਾਰਨ ਕਿਸਾਨਾਂ ਨੂੰ ਚੰਗੀ ਆਮਦਨ ਦੀ ਉਮੀਦ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


author

Aarti dhillon

Content Editor

Related News