ਹੋਰ ਵਿਗੜੇਗਾ ਘਰ ਦਾ ਬਜਟ! FMCG ਕੰਪਨੀਆਂ ਵਲੋਂ ਕੀਮਤਾਂ ਵਧਾਉਣ ਦੀ ਤਿਆਰੀ

Monday, May 11, 2026 - 12:30 PM (IST)

ਹੋਰ ਵਿਗੜੇਗਾ ਘਰ ਦਾ ਬਜਟ! FMCG ਕੰਪਨੀਆਂ ਵਲੋਂ ਕੀਮਤਾਂ ਵਧਾਉਣ ਦੀ ਤਿਆਰੀ

ਬਿਜ਼ਨੈੱਸ ਡੈਸਕ - ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਪੈਕੇਜਿੰਗ ਸਮੱਗਰੀ ਅਤੇ ਈਂਧਨ ਦੀ ਲਾਗਤ ’ਚ ਵਾਧੇ ਵਿਚਾਲੇ ਰੋਜ਼ਾਨਾ ਵਰਤੋਂ ਦਾ ਸਾਮਾਨ ਜਲਦ ਮਹਿੰਗਾ ਹੋ ਸਕਦਾ ਹੈ। ਦੇਸ਼ ਦੀਆਂ ਪ੍ਰਮੁੱਖ ਐੱਫ. ਐੱਮ. ਸੀ. ਜੀ. ਕੰਪਨੀਆਂ ਵਧਦੀ ਲਾਗਤ ਦੇ ਦਬਾਅ ਨਾਲ ਨਜਿੱਠਣ ਲਈ ਪੜਾਅਵਾਰ ਤਰੀਕੇ ਨਾਲ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

ਕੰਪਨੀਆਂ ਦੇ ਅਧਿਕਾਰੀਆਂ ਨੇ ਹਾਲੀਆ ਤਿਮਾਹੀ ਨਤੀਜਿਆਂ ਦੌਰਾਨ ਸੰਕੇਤ ਦਿੱਤਾ ਹੈ ਕਿ ਸਾਬਣ, ਡਿਟਰਜੈਂਟ, ਬਿਸਕੁਟ, ਪੈਕੇਟ ਬੰਦ ਖਾਧ ਪਦਾਰਥ ਅਤੇ ਪੀਣ ਵਾਲੇ ਉਤਪਾਦਾਂ ਦੀਆਂ ਕੀਮਤਾਂ ’ਚ ਪਹਿਲਾਂ ਹੀ 3 ਤੋਂ 5 ਫੀਸਦੀ ਤੱਕ ਵਾਧਾ ਕੀਤਾ ਜਾ ਚੁੱਕਾ ਹੈ। ਜੇਕਰ ਲਾਗਤ ਦਾ ਦਬਾਅ ਬਣਿਆ ਰਿਹਾ ਤਾਂ ਅੱਗੇ ਵੀ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਡਾਬਰ ਇੰਡੀਆ ਦੇ ਗਲੋਬਲ ਮੁੱਖ ਕਾਰਜਕਾਰੀ ਅਧਿਕਾਰੀ ਮੋਹਿਤ ਮਲਹੋਤਰਾ ਨੇ ਕਿਹਾ ਕਿ ਕੰਪਨੀ ਇਸ ਵਿੱਤੀ ਸਾਲ ’ਚ ਕਰੀਬ 10 ਫੀਸਦੀ ਮਹਿੰਗਾਈ ਦਾ ਸਾਹਮਣਾ ਕਰ ਰਹੀ ਹੈ। ਮਹਿੰਗਾਈ ਦੇ ਅਸਰ ਨੂੰ ਘੱਟ ਕਰਨ ਲਈ ਕੰਪਨੀ ਵੱਖ-ਵੱਖ ਕਾਰੋਬਾਰੀ ਖੇਤਰਾਂ ’ਚ ਔਸਤਨ 4 ਫੀਸਦੀ ਤੱਕ ਕੀਮਤਾਂ ਵਧਾ ਚੁੱਕੀ ਹੈ ਅਤੇ ਲਾਗਤ ਕੰਟਰੋਲ ਦੇ ਉਪਾਅ ਵੀ ਕੀਤੇ ਜਾ ਰਹੇ ਹਨ।

ਬ੍ਰਿਟਾਨੀਆ ਇੰਡਸਟਰੀਜ਼ ਨੇ ਵੀ ਸੰਕੇਤ ਦਿੱਤਾ ਹੈ ਕਿ ਈਂਧਨ ਅਤੇ ਪੈਕੇਜਿੰਗ ਲਾਗਤ ’ਚ ਕਰੀਬ 20 ਫੀਸਦੀ ਵਾਧੇ ਕਾਰਨ ਜਲਦ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਉੱਥੇ ਹੀ ਹਿੰਦੁਸਤਾਨ ਯੂਨੀਲਿਵਰ ਲਿਮਟਿਡ (ਐੱਚ. ਯੂ. ਐੱਲ.) ਨੇ ਵੀ ਸੰਕੇਤ ਦਿੱਤੇ ਹਨ ਕਿ ਜੇਕਰ ਵਸਤਾਂ ਦੀਆਂ ਕੀਮਤਾਂ ’ਚ ਦਬਾਅ ਬਣਿਆ ਰਿਹਾ ਤਾਂ ਕੰਪਨੀ ਅੱਗੇ ਹੋਰ ਮੁੱਲ ਵਾਧਾ ਕਰ ਸਕਦੀ ਹੈ।

ਕੰਪਨੀਆਂ ਮੁਨਾਫਾ ਬਣਾਈ ਰੱਖਣ ਲਈ ਕੀਮਤਾਂ ਵਧਾਉਣ ਦੇ ਨਾਲ-ਨਾਲ ਪੈਕੇਟ ਬੰਦ ਉਤਪਾਦਾਂ ਦੀ ਮਾਤਰਾ ਘਟਾਉਣ ਦੀ ਰਣਨੀਤੀ ਵੀ ਅਪਣਾ ਰਹੀਆਂ ਹਨ। ਹਾਲਾਂਕਿ 5, 10 ਅਤੇ 15 ਰੁਪਏ ਵਾਲੇ ਛੋਟੇ ਪੈਕਾਂ ਨੂੰ ਬਾਜ਼ਾਰ ’ਚ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵਿਕਰੀ ’ਤੇ ਜ਼ਿਆਦਾ ਅਸਰ ਨਾ ਪਵੇ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ

ਭਾਰਤੀ ਖਪਤਕਾਰ ਹੁਣ ਜ਼ਰੂਰਤ ਅਤੇ ਬਜਟ ਦੇ ਵਿਚਾਲੇ ਬਣਾ ਰਹੇ ਸੰਤੁਲਨ

ਬਦਲਦੇ ਆਰਥਿਕ ਹਾਲਾਤ ਵਿਚਾਲੇ ਭਾਰਤੀ ਖਪਤਕਾਰ ਹੁਣ ਖਰਚ ਨੂੰ ਲੈ ਕੇ ਵਧੇਰੇ ਸੁਚੇਤ ਅਤੇ ਵਿਵਹਾਰਕ ਰੁਖ ਅਪਣਾ ਰਹੇ ਹਨ। ਡੇਲਾਇਟ ਇੰਡੀਆ ਦੀ ‘ਕੰਜ਼ਿਊਮਰ ਸਿਗਨਲਜ਼ ਇੰਡੀਆ ਚੈਪਟਰ’ ਰਿਪੋਰਟ ’ਚ ਕਿਹਾ ਗਿਆ ਹੈ ਕਿ ਲੋਕ ਹੁਣ ਆਪਣੀਆਂ ਉਮੰਗਾਂ ਅਤੇ ਵਿੱਤੀ ਅਨੁਸ਼ਾਸਨ ਵਿਚਾਲੇ ਸੰਤੁਲਨ ਬਣਾ ਕੇ ਖਰਚ ਕਰ ਰਹੇ ਹਨ।

ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ

ਰਿਪੋਰਟ ਅਨੁਸਾਰ ਖਪਤਕਾਰਾਂ ਦਾ ਖਰਚ ਹੁਣ ਮੁੱਖ ਤੌਰ ’ਤੇ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਤੱਕ ਸੀਮਤ ਹੁੰਦਾ ਜਾ ਰਿਹਾ ਹੈ, ਜਦੋਂਕਿ ਗੈਰ-ਜ਼ਰੂਰੀ ਸ਼੍ਰੇਣੀਆਂ ’ਚ ਖਰਚ ਸਿਰਫ ਚੋਣਵੇਂ ਖੇਤਰਾਂ ’ਚ ਵਧ ਰਿਹਾ ਹੈ।

ਅਧਿਐਨ ’ਚ ਕਿਹਾ ਗਿਆ ਕਿ ਤਿਉਹਾਰਾਂ ਤੋਂ ਬਾਅਦ ਯਾਤਰਾ ਖੇਤਰ ਦੀ ਕੁੱਲ ਮੰਗ ’ਚ ਕੁਝ ਨਰਮੀ ਆਈ ਹੈ ਪਰ ਖਪਤਕਾਰਾਂ ਦਾ ਝੁਕਾਅ ਪ੍ਰੀਮੀਅਮ ਸੇਵਾਵਾਂ ਵੱਲ ਵਧ ਰਿਹਾ ਹੈ। ਗਾਹਕ ਹੁਣ ਬਿਹਤਰ ਮੁੱਲ, ਸਹੂਲਤ ਅਤੇ ਭਰੋਸੇਮੰਦ ਸੇਵਾਵਾਂ ਨੂੰ ਵਧੇਰੇ ਮਹੱਤਵ ਦੇ ਰਹੇ ਹਨ।

ਆਨੰਦ ਰਾਮਨਾਥਨ ਨੇ ਕਿਹਾ ਕਿ ਭਾਰਤੀ ਖਪਤਕਾਰ ਹੁਣ ‘ਸੰਤੁਲਿਤ ਖਪਤ’ ਦੇ ਦੌਰ ’ਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾਂ ਅਨੁਸਾਰ ਲੋਕ ਪਹਿਲਾਂ ਦੀ ਤੁਲਨਾ ’ਚ ਵਧੇਰੇ ਪਰਿਪੱਕ ਅਤੇ ਸੋਚ-ਸਮਝ ਕੇ ਖਰਚ ਕਰ ਰਹੇ ਹਨ।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News