ਬਾਜ਼ਾਰ 'ਚ IPO ਦਾ ਹੜ੍ਹ, ਸਾਲ ਭਰ 'ਬਾਜ਼ਾਰ 'ਚ ਬਿਜ਼ੀ' ਰਹਿਣਗੇ ਨਿਵੇਸ਼ਕ!

Wednesday, Aug 11, 2021 - 12:31 PM (IST)

ਬਾਜ਼ਾਰ 'ਚ IPO ਦਾ ਹੜ੍ਹ, ਸਾਲ ਭਰ 'ਬਾਜ਼ਾਰ 'ਚ ਬਿਜ਼ੀ' ਰਹਿਣਗੇ ਨਿਵੇਸ਼ਕ!

ਨਵੀਂ ਦਿੱਲੀ- ਇਸ ਸਾਲ ਪੂੰਜੀ ਬਾਜ਼ਾਰ ਵਿਚ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦੀ ਵੱਡੀ ਦੌੜ ਲੱਗੀ ਹੋਈ ਹੈ ਅਤੇ ਛੇ ਦਿਨਾਂ ਅੰਦਰ ਹੀ 8 ਕੰਪਨੀਆਂ ਦੇ ਆਈ. ਪੀ. ਓ. ਆ ਚੁੱਕੇ ਹਨ। ਇਸ ਸਾਲ ਦੀ ਦੂਜੀ ਛਿਮਾਹੀ ਵਿਚ ਤਾਂ ਆਈ. ਪੀ. ਓ. ਲਈ ਅਰਜ਼ੀਆਂ ਦਾ ਹੜ੍ਹ ਆਉਂਦਾ ਦਿਸ ਰਿਹਾ ਹੈ। ਇਸ ਸਾਲ ਹੁਣ ਤੱਕ 58 ਕੰਪਨੀਆਂ ਸੇਬੀ ਕੋਲ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾ ਕਰਾ ਚੁੱਕੀਆਂ ਹਨ ਅਤੇ ਇਹ ਅੰਕੜਾ ਪਿਛਲੇ ਦੋ ਸਾਲਾਂ ਦੀਆਂ ਕੁੱਲ ਅਰਜ਼ੀਆਂ ਨਾਲੋਂ ਵੀ ਜ਼ਿਆਦਾ ਹੈ। ਪਿਛਲੇ ਦੋ ਸਾਲਾਂ ਵਿਚ 50 ਕੰਪਨੀਆਂ ਨੇ ਆਈ. ਪੀ. ਓ. ਲਈ ਅਪਲਾਈ ਕੀਤਾ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ 100 ਤੋਂ ਜ਼ਿਆਦਾ ਕੰਪਨੀਆਂ ਆਈ. ਪੀ. ਓ. ਲਈ ਅਰਜ਼ੀ ਦੇ ਸਕਦੀਆਂ ਹਨ ਅਤੇ ਕੈਲੰਡਰ ਸਾਲ ਵਿਚ ਸਭ ਤੋਂ ਵੱਧ ਪੂੰਜੀ ਜੁਟਾਉਣ ਦਾ ਰਿਕਾਰਡ ਕਾਇਮ ਕਰ ਸਕਦੀਆਂ ਹਨ।

ਸੈਂਟਰਮ ਕੈਪੀਟਲ ਦੇ ਪਾਰਟਨਰ ਪ੍ਰਾਂਜਲ ਸ੍ਰੀਵਾਸਤਵ ਨੇ ਕਿਹਾ, "ਬਾਜ਼ਾਰ ਦੇ ਪ੍ਰਦਰਸ਼ਨ ਦੇ ਲਿਹਾਜ ਨਾਲ ਬੀਤਾ ਸਾਲ ਅਤੇ ਇਹ ਸਾਲ ਵਧੀਆ ਰਿਹਾ ਹੈ। ਕਈ ਕੰਪਨੀਆਂ ਪ੍ਰਾਈਵੇਟ ਇਕੁਇਟੀ ਦਾ ਰਸਤਾ ਛੱਡ ਕੇ ਸਿੱਧੇ ਆਈ. ਪੀ. ਓ. ਜ਼ਰੀਏ ਪੂੰਜੀ ਜੁਟਾਉਣਾ ਚਾਹੁੰਦੀਆਂ ਹਨ।"

ਇਹ ਵੀ ਪੜ੍ਹੋਬੈਂਕ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ATMs ਨੂੰ ਲੈ ਕੇ RBI ਦਾ ਵੱਡਾ ਫ਼ੈਸਲਾ

ਬੈਂਚਮਾਰਕ ਨਿਫਟੀ 2020 ਵਿਚ 15 ਫ਼ੀਸਦੀ ਤੋਂ ਵੱਧ ਚੜ੍ਹਿਆ ਸੀ ਅਤੇ ਇਸ ਸਾਲ ਹੁਣ ਤੱਕ 16  ਫ਼ੀਸਦੀ ਦੀ ਤੇਜ਼ੀ ਆ ਚੁੱਕੀ ਹੈ। ਨਿਫਟੀ ਮਿਡਕੈਪ 100 ਇਸ ਸਾਲ ਹੁਣ ਤੱਕ 32 ਫ਼ੀਸਦੀ ਅਤੇ ਸਮਾਲਕੈਪ 100 ਲਗਭਗ 42 ਫ਼ੀਸਦੀ ਚੜ੍ਹ ਚੁੱਕਾ ਹੈ। ਬਾਜ਼ਾਰ ਦੇ ਬਿਹਤਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਿਡਕੈਪ ਅਤੇ ਸਮਾਲਕੈਪ ਸ਼੍ਰੇਣੀ ਦੀਆਂ ਜ਼ਿਆਦਾਤਰ ਕੰਪਨੀਆਂ ਆਈ. ਪੀ. ਓ. ਲਿਆਉਣ ਦੀ ਸੰਭਾਵਨਾ ਤਲਾਸ਼ ਰਹੀਆਂ ਹਨ। ਬਾਜ਼ਾਰ ਦੇ ਬਿਹਤਰ ਪ੍ਰਦਰਸ਼ਨ ਨੂੰ ਦੇਖਦੇ ਐੱਫ. ਐੱਮ. ਸੀ. ਜੀ., ਬੀਮਾ, ਰਸਾਇਣਕ, ਊਰਜਾ ਅਤੇ ਪੂੰਜੀ ਪ੍ਰਬੰਧਨ ਖੇਤਰਾਂ ਦੀਆਂ ਕੰਪਨੀਆਂ ਆਈ. ਪੀ. ਓ. ਲਈ ਦਸਤਾਵੇਜ਼ ਜਮ੍ਹਾਂ ਕਰਾ ਰਹੀਆਂ ਹਨ। ਜ਼ੋਮੈਟੋ ਦੇ ਆਈ. ਪੀ. ਓ. ਦੀ ਸਫਲਤਾ ਨੇ ਪੇਟੀਐਮ, ਪੀ. ਬੀ. ਫਿਨਟੈਕ (ਪੈਸਾ ਬਾਜ਼ਾਰ) ਅਤੇ ਫੈਸ਼ਨ ਈ-ਕਾਮਰਸ ਕੰਪਨੀ ਨਾਇਕਾ ਵਰਗੀਆਂ ਹੋਰ ਕੰਪਨੀਆਂ ਵੀ ਆਈ. ਪੀ. ਓ. ਨਾਲ ਜਲਦ ਦਸਤਕ ਦੇਣ ਵਾਲੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵਿੱਚ ਭਰਤੀ: ਜਾਣੋ ਯੋਗਤਾ, ਲਿਖਤੀ ਪੇਪਰ ਅਤੇ ਕੱਦ-ਕਾਠ ਬਾਰੇ ਇੱਕ-ਇੱਕ ਗੱਲ

ਨੋਟ- ਹਰ ਆਈ. ਪੀ. ਓ. ਬਿਹਤਰ ਰਿਟਰਨ ਨਹੀਂ ਦਿੰਦਾ ਹੈ, ਇਸ ਲਈ ਸਾਰੇ ਜੋਖਮ ਦੇਖ ਕੇ ਹੀ ਨਿਵੇਸ਼ ਕਰੋ।


author

Sanjeev

Content Editor

Related News