ਫਲਿੱਪਕਾਰਟ ਨੇ ਸ਼ੁਰੂ ਕੀਤੀ ਆਨਲਾਈਨ ਸੇਵਾ, ਜ਼ਰੂਰੀ ਸਾਮਾਨਾਂ ਦੀ ਕਰੇਗੀ ਡਿਲਿਵਰੀ

Wednesday, Mar 25, 2020 - 11:10 PM (IST)

ਫਲਿੱਪਕਾਰਟ ਨੇ ਸ਼ੁਰੂ ਕੀਤੀ ਆਨਲਾਈਨ ਸੇਵਾ, ਜ਼ਰੂਰੀ ਸਾਮਾਨਾਂ ਦੀ ਕਰੇਗੀ ਡਿਲਿਵਰੀ

ਬਿਜ਼ਨੈੱਸ ਡੈਸਕ—ਵਾਲਮਾਰਟ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਫਲਿੱਪਕਾਰਟ ਨੇ ਆਪਣੀਆਂ ਸੇਵਾਵਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀ ਜ਼ਰੂਰੀ ਸਾਮਾਨਾਂ ਦੀ ਡਿਲਿਵਰੀ ਕਰੇਗੀ। ਸੂਬਾ ਸਰਕਾਰਾਂ ਤੋਂ ਡਿਲਿਵਰੀ 'ਤੇ ਸੁਰੱਖਿਆ ਦੀ ਗਾਰੰਟੀ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਫਲਿੱਪਕਾਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਅਸਥਾਈ ਰੂਪ ਨਾਲ ਆਪਣੀ ਆਵਾਜਾਈ ਨੂੰ ਬੰਦ ਕਰ ਰਹੀ ਹੈ। ਕੰਪਨੀ ਨੇ ਕੋਵਿਡ-19 ਮਹਾਮਾਰੀ ਨੂੰ ਰੋਕਨ ਲਈ ਕੀਤੀ ਗਈ 21 ਦਿਨ ਦੀ ਦੇਸ਼ ਵਪਾਰੀ ਬੰਦੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।

ਫਲਿੱਪਕਾਰਟ ਨੇ ਇਕ ਬਲਾਗ ਪੋਸਟ 'ਚ ਕਿਹਾ ਸੀ 24 ਮਾਰਚ ਨੂੰ ਗ੍ਰਹਿ ਮੰਤਰਾਲਾ ਦੁਆਰਾ ਜਾਰੀ ਆਦੇਸ਼ ਮੁਤਾਬਕ ਕੋਰੋਨਾਵਾਇਰਸ ਦੇ ਕਹਿਰ ਨੂੰ ਰੋਕਨ ਲਈ ਪੂਰੇ ਭਾਰਤ 'ਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਹੋਇਆ ਹੈ, ਇਸ ਲਈ ਅਸੀਂ ਅਸਥਾਈ ਰੂਪ ਨਾਲ ਆਪਣੀਆਂ ਸੇਵਾਵਾਂ ਨੂੰ ਮੁਅਤੱਲ ਕਰ ਰਹੇ ਹਾਂ। ਬਲਾਗ 'ਚ ਅਗੇ ਕਿਹਾ ਗਿਆ ਹੈ ਕਿ ਜਿੰਨੀ ਜਲਦੀ ਹੋ ਸਕੇਗਾ ਆਪਣੀ ਸੇਵਾ ਕਰਨ ਲਈ ਵਾਪਸ ਆਵਾਂਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 21 ਦਿਨਾਂ ਲਈ ਪੂਰੇ ਦੇਸ਼ 'ਚ ਬੰਦ ਦਾ ਐਲਾਨ ਕੀਤਾ ਸੀ। ਭਾਰਤ 'ਚ ਕੋਰੋਨਾਵਾਇਰਸ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਇਸ ਤੋਂ ਪਹਿਲਾਂ ਐਮਾਜ਼ੋਨ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ ਅਸਥਾਈ ਰੂਪ ਨਾਲ ਘਟ ਵਰਤੋਂ ਵਾਲੇ ਉਤਪਾਦਾਂ ਦੇ ਆਰਡਰ ਲੈਣੇ ਬੰਦ ਕਰ ਦਿੱਤੇ ਹਨ ਅਤੇ ਉਹ ਸਵੱਛਤਾ ਅਤੇ ਹੋਰ ਉਤਪਾਦਾਂ ਦੀ ਸਪਲਾਈ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਦੇਸ਼ 'ਚ ਈ-ਕਾਮਰਸ ਕੰਪਨੀਆਂ ਨੂੰ ਉਤਪਾਦਾਂ ਦੀ ਸਪਲਾਈ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਸਰਕਾਰ ਨੇ ਆਪਣੇ ਨੋਟੀਫਿਕੇਸ਼ਨ 'ਚ ਈ-ਕਾਮਰਸ ਰਾਹੀਂ ਖਾਣ-ਪੀਣ, ਦਵਾਈ ਅਤੇ ਮੈਡੀਕਲ ਉਪਕਰਣਾਂ ਸਮੇਤ ਸਾਰੇ ਜ਼ਰੂਰੀ ਸਾਮਾਨਾਂ ਦੀ ਡਿਲਿਵਰੀ ਦੀ ਅਨੁਮਤਿ ਦਿੱਤੀ ਹੈ।


author

Karan Kumar

Content Editor

Related News