ਬਿਨਾਂ ਪੇਮੈਂਟ ਦੇ ਫਲਿੱਪਕਾਰਟ ਤੋਂ ਕਰ ਸਕੋਗੇ ਸ਼ਾਪਿੰਗ, ਜਾਣੋ ਇਸ ਨਵੀਂ ਸਰਵਿਸ ਦੇ ਬਾਰੇ ''ਚ
Thursday, Sep 20, 2018 - 08:08 PM (IST)

ਨਵੀਂ ਦਿੱਲੀ—ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਨੇ ਕਾਰਡਲੈੱਸ ਕ੍ਰੈਡਿਟ ਦੀ ਸ਼ੁਰੂਆਤ ਕੀਤੀ ਹੈ। ਅਜੇ ਹਾਲ ਹੀ 'ਚ ਅਮੇਜ਼ਾਨ ਨੇ ਵੀ ਇਸ ਤਰ੍ਹਾਂ ਦੀ ਸਰਵਿਸ ਸ਼ੁਰੂ ਕੀਤੀ ਹੈ। ਕੰਪਨੀ ਮੁਤਾਬਕ ਕਸਟਮਰਸ ਨੂੰ 60 ਹਜ਼ਾਰ ਰੁਪਏ ਤੱਕ ਦਾ ਇਸਟੈਂਟ ਕ੍ਰੈਡਿਟ ਦਿੱਤਾ ਜਾਵੇਗਾ। ਫਲਿੱਪਕਾਰਟ ਮੁਤਾਬਕ ਕਾਰਡਲੈੱਸ ਕ੍ਰੈਡਿਟ ਇਸ ਲਈ ਲਾਂਚ ਕੀਤਾ ਗਿਆ ਹੈ ਕਿ ਕਿਉਂਕਿ ਲਗਭਗ 45 ਮਿਲੀਅਨ ਫਲਿੱਪਕਾਰਟ ਕਸਟਮਰਸ ਕੋਲ ਕ੍ਰੈਡਿਟ ਕਾਰਡ ਨਹੀਂ ਹਨ ਅਤੇ ਨਾ ਹੀ ਉਹ ਇਸ ਦੇ ਯੋਗ ਹਨ। ਇਸ ਲਈ ਉਨ੍ਹਾਂ ਨੂੰ ਆਨਲਈਨ ਖਰੀਦਦਾਰੀ 'ਚ ਸਮੱਸਿਆ ਹੁੰਦੀ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਕਆਲਿਟੀ 'ਚ ਵੀ ਸਮਝੌਤਾ ਕਰਨਾ ਹੁੰਦਾ ਹੈ।
ਕਾਰਡਲੈੱਸ ਕ੍ਰੈਡਿਟ ਦੇ ਸੰਭਾਵਿਤ ਕਸਟਮਰਸ ਮਿਡਿਲ ਕਲਾਸ ਮੋਬਾਇਲ ਐਕਟੀਵ ਬਾਓਅਰਸ ਹੋਣਗੇ ਜਿਨ੍ਹਾਂ ਕੋਲ ਕ੍ਰੈਡਿਟ ਕਾਰਡ ਦਾ ਐਕਸੈੱਸ ਨਹੀਂ ਹੈ। ਫਲਿੱਪਕਾਰਟ ਨੇ ਕਿਹਾ ਕਿ 60,000 ਰੁਪਏ ਤੱਕ ਦਾ ਇਸਟੈਂਟ ਕ੍ਰੈਡਿਟ ਅਪਲਾਈ ਕਰਨ ਲਈ ਸਿਰਫ 60 ਸੈਕਿੰਡਸ ਲੱਗਣਗੇ। ਕਸਟਮਰਸ ਨੂੰ ਕ੍ਰੈਡਿਟ ਉਨ੍ਹਾਂ ਦੇ ਫਲਿੱਪਕਾਰਟ ਨਾਲ ਰੱਵਈਏ ਦੇ ਆਧਾਰ 'ਤੇ ਮਿਲੇਗਾ। ਕਿਸੇ ਵੀ ਸਾਮਾਨ ਦੀ ਖਰੀਦਦਾਰੀ ਦੌਰਾਨ ਚੈੱਕਆਊਟ ਆਪਸ਼ਨ 'ਚ ਉਨ੍ਹਾਂ ਨੂੰ ਦੋ ਆਪਨਸ਼ਨ ਮਿਲਣਗੇ- ਪੇਅ ਲੇਟਰ ਨੈਕਸਟ ਮੰਥ ਅਤੇ emi 3 ਤੋਂ 12 ਮਹੀਨਿਆਂ ਤੱਕ ਲਈ। ਜੇਕਰ 2000 ਰੁਪਏ ਤੋਂ ਘੱਟ ਕ੍ਰੈਡਿਟ ਚਾਹੀਦੇ ਹਨ ਤਾਂ ਯੂਜ਼ਰਸ ਬਿਨਾਂ ਓ.ਟੀ.ਪੀ. ਦੇ ਹੀ ਲਾਗਇਨ ਕਰ ਸਕਦੇ ਹਨ।
ਖਰੀਦਦਾਰੀ ਤੋਂ ਬਾਅਦ ਤੈਅ ਸਮੇਂ 'ਚ ਯੂਜ਼ਰਸ ਨੂੰ ਆਪਣੇ ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਲਿਆਈ ਗਈ ਅਮਾਊਂਟ ਵਾਪਸ ਕਰਨੀ ਹੋਵੇਗੀ। ਦੱਸਣਯੋਗ ਹੈ ਕਿ ਸੋਮਵਾਰ ਨੂੰ ਅੇਮਜ਼ਾਨ ਨੇ Amazon Pay EMI ਦੀ ਸ਼ੁਰੂਆਤ ਕੀਤੀ ਹੈ। ਇਹ ਸਰਵਿਸ ਉਨ੍ਹਾਂ ਯੂਜ਼ਰਸ ਲਈ ਹੈ ਜਿਨ੍ਹਾਂ ਕੋਲ ਕ੍ਰੈਡਿਟ ਕਾਰਡ ਨਹੀਂ ਹਨ। ਇਸ ਦੇ ਤਹਿਤ 60 ਹਜ਼ਾਰ ਰੁਪਏ ਤੱਕ ਦੀ ਸ਼ਾਪਿੰਗ ਕੀਤੀ ਜਾ ਸਕਦੀ ਹੈ। ਫਿਲਹਾਲ ਇਹ ਸਰਵਿਸ ਇਨਵਾਈਟ ਬੈਸਡ ਹੈ। ਇਸ ਦੇ ਲਈ ਯੂਜ਼ਰਸ ਨੂੰ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਹਾਡੀ ਕ੍ਰੈਡਿਟ ਲਿਮਿਟ ਤੈਅ ਹੋਵੇਗੀ। ਇਸ ਨੂੰ ਟੱਕਰ ਦੇਣ ਲਈ ਫਲਿੱਪਕਰਾਟ ਨੇ ਵੀ ਅਜਿਹਾ ਫੀਚਰ ਪੇਸ਼ ਕਰ ਦਿੱਤਾ ਹੈ।