ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ
Tuesday, Sep 05, 2023 - 02:53 PM (IST)
ਮੁੰਬਈ (ਭਾਸ਼ਾ) – ਘਰੇਲੂ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਕਿਹਾ ਕਿ ਉਸ ਨੇ ਤਿਓਹਾਰੀ ਸੀਜ਼ਨ ਤੋਂ ਪਹਿਲਾਂ ਇਕ ਲੱਖ ਤੋਂ ਵੱਧ ਮੌਸਮੀ (ਅਸਥਾਈ) ਰੁਜ਼ਗਾਰ ਦੇਣ ਦਾ ਟੀਚਾ ਤੈਅ ਕੀਤਾ ਹੈ। ਕੰਪਨੀ ਨੇ ਕਿਹਾ ਕਿ ਮੰਗ ਨੂੰ ਪੂਰਾ ਕਰਨ ਲਈ ਉਸ ਦੀ ਸਪਲਾਈ ਚੇਨ ’ਚ ਇਹ ਭਰਤੀਆਂ ਕੀਤੀਆਂ ਜਾਣਗੀਆਂ। ਫਲਿੱਪਕਾਰਟ ਨੇ ਬਿਆਨ ਵਿੱਚ ਕਿਹਾ ਕਿ ਸਿੱਧੇ ਅਤੇ ਅਸਿੱਧੇ ਦੋਹਾਂ ਤਰ੍ਹਾਂ ਦੇ ਰੁਜ਼ਗਾਰ ’ਚ ਸਥਾਨਕ ਕਰਿਆਨਾ ਸਪਲਾਈ ਸਾਂਝੇਦਾਰ ਅਤੇ ਔਰਤਾਂ ਸ਼ਾਮਲ ਹੋਣਗੀਆਂ। ਇਸ ’ਚ ਅਪਾਹਜ ਵਿਅਕਤੀਆਂ ਦੀ ਵੀ ਨਿਯੁਕਤੀ ਕੀਤੀ ਜਾਏਗੀ।
ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ
ਕੰਪਨੀ ਨੂੰ ਤਿਓਹਾਰੀ ਸੈਸ਼ਨ ਤੋਂ ਪਹਿਲਾਂ ਆਪਣੀ ਸਪਲਾਈ ਚੇਨ ਵਿੱਚ ਇਕ ਲੱਖ ਤੋਂ ਵੱਧ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਫਲਿੱਪਕਾਰਟ ਸਮੂਹ ਦੇ ਸੀਨੀਅਰ ਉੱਪ-ਪ੍ਰਧਾਨ ਹੇਮੰਤ ਬਦਰੀ ਨੇ ਕਿਹਾ,‘‘ਦਿ ਬਿੱਗ ਬਿਲੀਅਨ ਡੇਜ਼ (ਟੀ.ਬੀ.ਬੀ.ਡੀ) ਦੀ ਵਿਕਰੀ ਵੱਡੇ ਪੈਮਾਨੇ ’ਤੇ ਹੁੰਦੀ ਹੈ ਅਤੇ ਇਸ ਦਾ ਭਾਰਤ ਦੇ ਇਨੋਵੇਸ਼ਨ ਅਤੇ ਈਕੋਸਿਸਟਮ ’ਤੇ ਅਸਰ ਹੁੰਦਾ ਹੈ। ਇਸ ਨਾਲ ਲੱਖਾਂ ਨਵੇਂ ਗਾਹਕਾਂ ਨੂੰ ਈ-ਕਾਮਰਸ ਦੀ ਚੰਗਿਆਈ ਦਾ ਤਜ਼ਰਬਾ ਕਰਨ ਦਾ ਮੌਕਾ ਮਿਲਦਾ ਹੈ। ਫਲਿੱਪਕਾਰਟ ਟੀ. ਬੀ. ਬੀ. ਡੀ. ਵਿਕਰੀ ਦੌਰਾਨ ਚੋਟੀ ਦੇ ਬ੍ਰਾਂਡਿਡ ਉਤਪਾਦਾਂ ’ਤੇ ਛੋਟ ਦਿੰਦੀ ਹੈ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8