ਹੁਣ ਫਲਿੱਪਕਾਰਟ ''ਤੇ ਵੀ ਕਰਵਾ ਸਕੋਗੇ ਹਵਾਈ ਟਿਕਟ ਪੱਕੀ, ਮਿਲ ਰਹੇ ਹਨ ਕਈ ਖਾਸ ''ਆਫਰ''

Thursday, Jun 11, 2020 - 02:52 PM (IST)

ਹੁਣ ਫਲਿੱਪਕਾਰਟ ''ਤੇ ਵੀ ਕਰਵਾ ਸਕੋਗੇ ਹਵਾਈ ਟਿਕਟ ਪੱਕੀ, ਮਿਲ ਰਹੇ ਹਨ ਕਈ ਖਾਸ ''ਆਫਰ''

ਨਵੀਂ ਦਿੱਲੀ : ਆਨਲਾਈਨ ਸਾਮਾਨ ਵੇਚਣ ਵਾਲੀ ਕੰਪਨੀ ਫਲਿੱਪਕਾਰਟ 'ਤੇ ਹੁਣ ਤੁਸੀਂ ਹਵਾਈ ਟਿਕਟ ਵੀ ਪੱਕੀ ਕਰ ਸਕਦੇ ਹੋ। ਕੰਪਨੀ ਨੇ ਆਪਣਾ ਫਲਾਈਟ ਬੁਕਿੰਗ ਪੋਰਟਲ ਲਾਈਵ ਕਰ ਦਿੱਤਾ ਹੈ। ਫਲਿੱਪਕਾਰਟ 'ਤੇ ਫਲਾਈਟ ਟਿਕਟ ਪੱਕੀ ਕਰਨ 'ਤੇ ਕਈ ਆਫਰ ਵੀ ਮਿਲ ਰਹੇ ਹਨ। ਫਲਿੱਪਕਾਰਟ ਫਲਾਈਟ ਸਰਵਿਸ ਵਿਚ ਯੂਜ਼ਰਸ ਘਰੇਲੂ ਅਤੇ ਕੌਮਾਂਤਰੀ ਦੋਵਾਂ ਫਲਾਈਟਾਂ ਲਈ ਟਿਕਟ ਪੱਕੀ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਪੋਰਟਲ ਨੂੰ ਸਸਤੀ ਫਲਾਈਟ ਟਿਕਟ ਉਪਲੱਬਧ ਕਰਾਉਣ ਦੇ ਇਰਾਦੇ ਨਾਲ ਸ਼ੁਰੂ ਕੀਤਾ ਗਿਆ ਹੈ।

ਪਹਿਲੀ ਵਾਰ ਇਸ ਪੋਰਟਲ ਤੋਂ ਟਿਕਟ ਪੱਕੀ ਕਰਨ ਵਾਲੇ ਗਾਹਕ FKNEW10 ਕੂਪਨ ਦਾ ਇਸਤੇਮਾਲ ਕਰਕੇ ਟਿਕਟ ਪ੍ਰਾਇਸ 'ਤੇ 10 ਫ਼ੀਸਦੀ ਡਿਸਕਾਊਂਟ ਪਾ ਸਕਦੇ ਹਨ। ਉਥੇ ਹੀ FKDOM ਕੂਪਨ ਕੋਡ ਨਾਲ ਘਰੇਲੂ ਉਡਾਣਾਂ 'ਤੇ 2,500 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਦੇ ਇਲਾਵਾ ਫਲਿੱਪਕਾਰਟ ਰਾਊਂਡ ਟਰਿੱਪ ਦੀ ਬੁਕਿੰਗ 'ਤੇ RNDTRIP ਦਾ ਇਸਤੇਮਾਲ ਕਰਕੇ 600 ਰੁਪਏ ਆਫ ਦਾ ਲਾਭ ਲੈ ਸਕਣਗੇ। ਉਥੇ ਹੀ FLYTWO ਕੂਪਨ ਕੋਡ ਦਾ ਇਸਤੇਮਾਲ ਕਰਕੇ 750 ਰੁਪਏ ਦਾ ਡਿਸਕਾਊਂਟ ਹਾਸਲ ਕੀਤਾ ਜਾ ਸਕਦਾ ਹੈ।

ਸੁਪਰ ਕੋਇਨਸ ਨਾਲ ਫਰੀ ਵਿਚ ਕਰ ਸਕੋਗੇ ਯਾਤਰਾ
ਫਲਿੱਪਕਾਰਟ ਦੇ ਯੂਜ਼ਰਸ ਟਿਕਟ ਬੁਕਿੰਗ ਵਿਚ ਆਪਣੇ ਸੁਪਰ ਕੋਇਨਸ ਦਾ ਇਸਤੇਮਾਲ ਵੀ ਕਰ ਸਕਣਗੇ। ਇਸ ਨਾਲ ਟਿਕਟ ਦੀ ਕੀਮਤ ਘੱਟ ਹੋ ਜਾਵੇਗੀ। ਜੇਕਰ ਕਿਸੇ ਯੂਜ਼ਰ ਕੋਲ ਫਲਿੱਪਕਾਰਟ ਸੁਪਰ ਕੋਇਨਸ ਦੀ ਜ਼ਿਆਦਾ ਗਿਣਤੀ ਹੈ ਤਾਂ ਉਹ ਮੁਫਤ ਵਿਚ ਯਾਤਰਾ ਕਰ ਸਕਣਗੇ। ਨਾਲ ਹੀ ਯੂਜ਼ਰਸ ਈ.ਐੱਮ.ਆਈ. ਦੇ ਨਾਲ ਟਿਕਟ ਵੀ ਪੱਕੀ ਕਰ ਸਕਦੇ ਹਨ। ਇਸ ਲਈ ਟਿਕਟ ਪੱਕੀ ਕਰਨ ਸਮੇਂ ਸਿਰਫ 10 ਫ਼ੀਸਦੀ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਬਾਕੀ ਪੈਸਿਆਂ ਦਾ ਭੁਗਤਾਨ ਤੁਸੀਂ ਕਿਸ਼ਤਾਂ ਵਿਚ ਕਰ ਸਕੋਗੇ।  

ਇੰਝ ਕਰੋ ਫਲਾਇਟ ਟਿਕਟ ਪੱਕੀ ​​​​

  • ਟਿਕਟ ਬੁੱਕ ਕਰਨ ਲਈ www.flipkart.com/travel/flights ਵੈਬਸਾਈਟ 'ਤੇ ਜਾ ਕੇ ਤੁਹਾਨੂੰ ਫਲਾਈਟ ਬੁਕਿੰਗ ਦਾ ਆਪਸ਼ਨ ਵਿਖੇਗਾ।  
  • ਪੋਰਟਲ ਦੇ ਸਿਖ਼ਰ 'ਤੇ ਤੁਹਾਨੂੰ One way ਅਤੇ Round Trip ਦਾ ਆਪਸ਼ਨ ਵਿਖੇਗਾ। ਫਿਰ ਤੋਂ ਹੇਠਾਂ ਸਰਚ ਫਲਾਈਟ ਦਾ ਆਪਸ਼ਨ ਵਿਖੇਗਾ।
  • ਯੂਜਰ ਫਲਾਈਟ ਸਰਚ ਪੇਜ 'ਤੇ ਕਿੱਥੋ ਕਿੱਥੇ ਨੂੰ ਜਾਣਾ ਹੈ ਅਤੇ ਕਹਿੜੀ ਤਰੀਕ ਨੂੰ ਜਾਣਾ ਹੈ। ਇਹ ਸਾਰੀ ਜਾਣਕਾਰੀ ਭਰ ਕੇ ਫਲਾਈਟ ਸਰਚ ਕਰ ਸਕਦੇ ਹਨ।
  • ਇਸ ਦੇ ਬਾਅਦ ਤੁਹਾਨੂੰ ਕਈ ਕੰਪਨੀਆਂ ਦੀ ਫਲਾਈਟ ਦਿਖੇਗੀ। ਤੁਸੀਂ ਆਪਣੇ ਹਿਸਾਬ ਨਾਲ ਇੱਥੇ ਟਿਕਟ ਬੁੱਕ ਕਰ ਸਕਦੇ ਹੋ।

author

cherry

Content Editor

Related News